ED ਨੇ ਐਸ਼ਵਰਿਆ ਰਾਏ ਨੂੰ ਭੇਜੇ ਸੰਮਨ, ਜਾਣੋ ਕਿਸ ਮਾਮਲੇ 'ਚ ਹੋਵੇਗੀ ਪੁੱਛਗਿੱਛ

By  Riya Bawa December 20th 2021 04:31 PM -- Updated: December 20th 2021 04:32 PM

ਮੁੰਬਈ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਸ਼ਹੂਰ ਅਦਾਕਾਰ ਐਸ਼ਵਰਿਆ ਰਾਏ ਬੱਚਨ ਨੂੰ ਸੰਮਨ ਜਾਰੀ ਕੀਤਾ ਹੈ। ਐਸ਼ਵਰਿਆ ਨੂੰ ਈਡੀ ਨੇ ਅੱਜ (20 ਦਸੰਬਰ) ਨੂੰ ਦਫ਼ਤਰ ਤਲਬ ਕੀਤਾ ਹੈ। ਉਸ ਤੋਂ ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ, ਇਸ ਮਾਮਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਨੂੰ ਫੇਮਾ ਤਹਿਤ ਸੰਮਨ ਜਾਰੀ ਕਰਕੇ ਪੁੱਛਗਿੱਛ 'ਚ ਸ਼ਾਮਲ ਹੋਣ ਲਈ ਕਿਹਾ ਹੈ।

The Panama Papers: Exposing the Rogue Offshore Finance Industry - ICIJ

ਪਨਾਮਾ ਪੇਪਰਜ਼ ਜਾਂਚ ਨਾਲ ਜੁੜੇ ਮਾਮਲੇ ਵਿੱਚ ਐਸ਼ਵਰਿਆ ਰਾਏ ਨੂੰ ਈਡੀ ਦਾ ਇਹ ਤੀਜਾ ਸੰਮਨ ਹੈ। ਉਹ ਪਹਿਲੇ ਦੋ ਮੌਕਿਆਂ 'ਤੇ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਈ ਸੀ। ਦੋਵੇਂ ਵਾਰ, ਉਸਨੇ ਪਨਾਮਾ ਪੇਪਰਜ਼ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਗੇ ਨੋਟਿਸ ਨੂੰ ਮੁਲਤਵੀ ਕਰਨ ਲਈ ਅਰਜ਼ੀ ਦਿੱਤੀ ਸੀ। ਹੁਣ ਉਸ ਨੂੰ ਦੁਬਾਰਾ ਸੰਮਨ ਜਾਰੀ ਕੀਤਾ ਗਿਆ ਹੈ।

How Aishwarya Rai Bachchan went from blue-eyed schoolgirl beauty to Miss World, to film superstar and one half of a Bollywood power couple with husband Abhishek Bachchan | South China Morning Post

ਪੰਜ ਸਾਲ ਪਹਿਲਾਂ 2016 ਵਿੱਚ ਪਨਾਮਾ ਦੀ 'Law firm Mossack Fonseca' ਵੱਲੋਂ ਟੈਕਸ ਬਚਾਉਣ ਲਈ ਵਿਦੇਸ਼ਾਂ ਵਿੱਚ ਖੋਲ੍ਹੀਆਂ ਗਈਆਂ ਫਰਮਾਂ ਬਾਰੇ ਜਾਰੀ ਕੀਤੇ ਦਸਤਾਵੇਜ਼ ਸਾਹਮਣੇ ਆਏ ਸਨ। ਪਨਾਮਾ ਪੇਪਰਜ਼ ਦੀ ਇਸ ਸੂਚੀ ਵਿੱਚ ਕਰੀਬ 500 ਭਾਰਤੀਆਂ ਦੇ ਨਾਂ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਐਸ਼ਵਰਿਆ ਅਤੇ ਉਸ ਦੇ ਸਹੁਰੇ ਅਮਿਤਾਭ ਬੱਚਨ ਦਾ ਨਾਂ ਵੀ ਸ਼ਾਮਲ ਹੈ। ਪਨਾਮਾ ਪੇਪਰਸ ਦੀ ਦੁਨੀਆ ਭਰ ਵਿੱਚ ਚਰਚਾ ਹੋਈ ਸੀ। ਭਾਰਤ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਮਲਟੀ-ਏਜੰਸੀ ਗਰੁੱਪ ਦਾ ਗਠਨ ਕੀਤਾ ਸੀ।

Aishwarya Rai Bachchan's Next To Be Indo-American Project Based On Musical Inspired From Tagore's Work | Exclusive

-PTC News

Related Post