ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ , ਜਾਣੋ ਇਸਨੂੰ ਕਿਉਂ ਕਿਹਾ ਜਾਂਦਾ ਮਿੱਠੀ ਈਦ

By  Shanker Badra June 5th 2019 11:29 AM

ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ , ਜਾਣੋ ਇਸਨੂੰ ਕਿਉਂ ਕਿਹਾ ਜਾਂਦਾ ਮਿੱਠੀ ਈਦ:ਨਵੀਂ ਦਿੱਲੀ : ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ ਜਿਸ ਨੂੰ ਮਿੱਠੀ ਈਦ ਵਜੋਂ ਵੀ ਜਾਣਿਆ ਜਾਂਦਾ ਹੈ ,ਜੋ ਕਿ ਰਮਜ਼ਾਨ ਉਲ ਮੁਬਾਰਕ ਦੇ ਇਕ ਮਹੀਨੇ ਦੇ ਰੋਜ਼ੇ ਰੱਖਣ ਤੋਂ ਬਾਅਦ ਆਉਂਦਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰੱਬ ਦੇ ਸ਼ੁਕਰਾਨੇ ਵਜੋਂ ਈਦ ਉਲ ਫਿਤਰ ਦੀ ਨਮਾਜ਼ ਅਦਾ ਕਰਦੇ ਹਨ।

Eid Mubarak 2019: India Masjid Eid-ul-Fitr is Celebrated ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ , ਜਾਣੋ ਇਸਨੂੰ ਕਿਉਂ ਕਿਹਾ ਜਾਂਦਾ ਮਿੱਠੀ ਈਦ

ਦਰਅਸਲ 'ਚ ਰਮਜ਼ਾਨ ਦਾ ਮਹੀਨਾ ਬੀਤੀ 7 ਮਈ ਨੂੰ ਸ਼ੁਰੂ ਹੋਇਆ ਸੀ ਤੇ ਇਹ ਚਾਰ ਜੂਨ ਨੂੰ ਖ਼ਤਮ ਹੋ ਗਿਆ।ਇਸ ਸਾਰੇ ਮਹੀਨੇ ਰੋਜ਼ੇਦਾਰ ਸਵੇਰੇ ਸੂਰਜ ਨਿੱਕਲਣ ਤੋਂ ਲੈ ਕੇ ਸ਼ਾਮੀਂ ਸੂਰਜ ਡੁੱਬਣ ਤੱਕ ਕੁਝ ਵੀ ਖਾਂਦੇ–ਪੀਂਦੇ ਨਹੀਂ ਹਨ ਅਤੇ ਪਾਣੀ ਤੱਕ ਵੀ ਨਹੀਂ ਪੀਤਾ ਜਾਂਦਾ।ਰੋਜ਼ੇਦਾਰਾਂ ਨੇ ਪੂਰਾ ਮਹੀਨਾ ਰੋਜ਼ੇ ਰੱਖਣ ਤੋਂ ਬਾਅਦ ਮੰਗਲਵਾਰ ਸ਼ਾਮੀਂ ਈਦ ਦੇ ਚੰਨ ਦੇ ਦੀਦਾਰ ਕੀਤੇ ਹਨ।ਚੰਨ ਦਿਸਣ ਦੇ ਨਾਲ ਹੀ ਰਮਜ਼ਾਨ ਦਾ ਪਵਿੱਤਰ ਮਹੀਨਾ ਖ਼ਤਮ ਹੋ ਗਿਆ ਹੈ।

Eid Mubarak 2019: India Masjid Eid-ul-Fitr is Celebrated ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ , ਜਾਣੋ ਇਸਨੂੰ ਕਿਉਂ ਕਿਹਾ ਜਾਂਦਾ ਮਿੱਠੀ ਈਦ

ਪੰਜਾਬ ਦੇ ਮਾਲੇਰਕੋਟਲਾ ਤੇ ਕਾਦੀਆਂ ਵਿੱਚ ਇਸ ਮਿੱਠੀ ਈਦ ਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ।ਮੁਸਲਿਮ ਭਾਈਚਾਰਾ ਇਸ ਦਿਨ ਮਿੱਠੀਆਂ ਸੇਵੀਆਂ ਬਣਾ ਕੇ ਆਪਣੇ ਆਲੇ–ਦੁਆਲੇ ਦੇ ਸਾਰੇ ਲੋਕਾਂ ਨੂੰ ਵੰਡਦਾ ਹੈ।ਇਸ ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

Eid Mubarak 2019: India Masjid Eid-ul-Fitr is Celebrated ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ , ਜਾਣੋ ਇਸਨੂੰ ਕਿਉਂ ਕਿਹਾ ਜਾਂਦਾ ਮਿੱਠੀ ਈਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਸ਼ਹੂਰ ਭਾਰਤੀ ਸ਼ੈੱਫ ਜਿਗਸ ਕਾਲਰਾ ਦਾ ਹੋਇਆ ਦਿਹਾਂਤ , ਓਬਾਮਾ ਨੂੰ ਬਣਾਇਆ ਸੀ ਆਪਣੇ ਖਾਣੇ ਦਾ ਦੀਵਾਨਾ

ਇਸੇ ਤਰ੍ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਈਦ ਦੀ ਨਮਾਜ਼ ਜਾਮਾ ਮਸਜਿਦ ਵਿਖੇ ਪੜ੍ਹੀ ਗਈ ਹੈ।ਓਥੇ ਬਹੁਤ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੇ ਸ਼ਿਰਕਤ ਕੀਤੀ ਹੈ।ਇਸ ਦੌਰਾਨ ਨਮਾਜ਼ ਪੜ੍ਹਨ ਤੋਂ ਬਾਅਦ ਇੱਕ ਦੂਜੇ ਦੇ ਗਲ਼ੇ ਲੱਗ ਕੇ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ।

-PTCNews

Related Post