ਪਤਨੀ ਦੀ ਲਾਸ਼ ਲੈ ਕੇ ਸਾਈਕਲ 'ਤੇ ਘੁੰਮਦਾ ਰਿਹਾ ਪਤੀ, ਪਿੰਡ ਵਾਸੀਆਂ ਨੇ ਨਹੀਂ ਕਰਨ ਦਿੱਤਾ ਅੰਤਿਮ ਸਸਕਾਰ  

By  Shanker Badra April 29th 2021 09:01 AM

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield

ਉੱਤਰ ਪ੍ਰਦੇਸ਼  : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਡਰ ਦੇ ਇਸ ਮਾਹੌਲ ਦੇ ਵਿਚਕਾਰ ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ, ਜੋ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਹੈ। ਇਥੋਂ ਦੇ ਪਿੰਡ ਵਾਲਿਆਂ ਨੇ ਇਕ ਬਜ਼ੁਰਗ ਨੂੰ ਉਸ ਦੀ ਪਤਨੀ ਦਾ ਅੰਤਿਮ ਸਸਕਾਰ ਨਹੀਂ ਕਰਨ ਦਿੱਤਾ ਕਿਉਂਕਿ ਹਰ ਕਿਸੇ ਵਿਚ ਕੋਰੋਨਾ ਨੂੰ ਲੈ ਕੇ ਡਰ ਸੀ। ਬਜ਼ੁਰਗ ਆਪਣੀ ਪਤਨੀ ਦੀ ਲਾਸ਼ ਨੂੰ ਸਾਈਕਲ ਉੱਤੇ ਲੈ ਕੇ ਭਟਕਦਾ ਰਿਹਾ ਪਰ ਕਿਸੇ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ।

Elderly man carries wife dead body on bicycle after villagers refuse to allow cremation ਪਤਨੀ ਦੀ ਲਾਸ਼ ਲੈ ਕੇ ਸਾਈਕਲ 'ਤੇ ਘੁੰਮਦਾ ਰਿਹਾ ਪਤੀ, ਪਿੰਡ ਵਾਸੀਆਂ ਨੇ ਨਹੀਂ ਕਰਨ ਦਿੱਤਾ ਅੰਤਿਮ ਸਸਕਾਰ

ਇਹ ਘਟਨਾ ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਵਾਪਰੀ ਹੈ। ਤਿਲਕਧਾਰੀ ਸਿੰਘ ਦੀ ਪਤਨੀ ਰਾਜਕੁਮਾਰੀ ਇਥੋਂ ਦੇ ਮਦੀਹੂ ਕੋਤਵਾਲੀ ਖੇਤਰ ਵਿਚ ਲੰਬੇ ਸਮੇਂ ਤੋਂ ਬਿਮਾਰ ਸੀ। ਸੋਮਵਾਰ ਨੂੰ ਉਸ ਦੀ ਸਿਹਤ ਖ਼ਰਾਬ ਹੋਣ 'ਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹਸਪਤਾਲ ਵਿਚ ਹੀ ਮੌਤ ਹੋ ਗਈ। ਇੱਕ ਐਂਬੂਲੈਂਸ ਵਿੱਚ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਤੋਂ ਘਰ ਭੇਜਿਆ ਗਿਆ।

Elderly man carries wife dead body on bicycle after villagers refuse to allow cremation ਪਤਨੀ ਦੀ ਲਾਸ਼ ਲੈ ਕੇ ਸਾਈਕਲ 'ਤੇ ਘੁੰਮਦਾ ਰਿਹਾ ਪਤੀ, ਪਿੰਡ ਵਾਸੀਆਂ ਨੇ ਨਹੀਂ ਕਰਨ ਦਿੱਤਾ ਅੰਤਿਮ ਸਸਕਾਰ

ਪਰ ਉਸ ਤੋਂ ਬਾਅਦ ਜੋ ਹੋਇਆ ,ਉਹ ਹੋਰ ਵੀ ਦੁਖਦਾਈ ਸੀ। ਕੋਰੋਨਾ ਦੇ ਡਰ ਕਾਰਨ ਕੋਈ ਵੀ ਪਿੰਡ ਵਾਸੀ ਤਿਲਕਧਾਰੀ ਸਿੰਘ ਦੇ ਘਰ ਨਹੀਂ ਪਹੁੰਚਿਆ, ਨਾ ਹੀ ਕੋਈ ਸਹਾਇਤਾ ਮਿਲੀ ਅਤੇ ਨਾ ਹੀ ਕਿਸੇ ਕਿਸਮ ਦੀ ਤਸੱਲੀ ਮਿਲੀ। ਅਜਿਹੇ ਵਿਚਮ੍ਰਿਤਕ ਦੇਹ ਦੀ ਸਥਿਤੀ ਜ਼ਿਆਦਾ ਨਾ ਵਿਗੜੇ ਤਾਂ ਉਸਨੇ 27 ਅਪ੍ਰੈਲ ਨੂੰ ਖੁਦ ਹੀ ਪਤਨੀ ਦੀ ਲਾਸ਼ ਨੂੰ ਸਾਈਕਲ ਉੱਤੇ ਰੱਖਿਆ ਤੇ ਉਸ ਦਾ ਅੰਤਿਮ ਸਸਕਾਰ ਕਰਨ ਲਈ ਨਦੀ ਦੇ ਕਿਨਾਰੇ ਵੱਲ ਤੁਰ ਪਿਆ।

Elderly man carries wife dead body on bicycle after villagers refuse to allow cremation ਪਤਨੀ ਦੀ ਲਾਸ਼ ਲੈ ਕੇ ਸਾਈਕਲ 'ਤੇ ਘੁੰਮਦਾ ਰਿਹਾ ਪਤੀ, ਪਿੰਡ ਵਾਸੀਆਂ ਨੇ ਨਹੀਂ ਕਰਨ ਦਿੱਤਾ ਅੰਤਿਮ ਸਸਕਾਰ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ

ਇਸ ਦੌਰਾਨ ਪਿੰਡ ਵਾਸੀ ਉਥੇ ਪਹੁੰਚ ਗਏ ਅਤੇ ਅੰਤਿਮ ਸਸਕਾਰ ਕਰਨ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਅੰਤਮ ਸਸਕਾਰ ਨਹੀਂ ਹੋ ਸਕਿਆ। ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਲਾਸ਼ ਨੂੰ ਕਫਨ ਵਿੱਚ ਲਪੇਟ ਕੇ ਜੌਨਪੁਰ ਦੇ ਰਾਮਘਾਟ ਵਿਖੇ ਅੰਤਮ ਸਸਕਾਰ ਕੀਤਾ। ਪੁਲਿਸ ਨੇ ਅੰਤਿਮ ਸੰਸਕਾਰ ਦੀ ਪੂਰੀ ਪ੍ਰਕਿਰਿਆ ਆਪਣੀ ਨਿਗਰਾਨੀ ਵਿਚ ਕਰਵਾਈ ਤਾਂ ਜੋ ਕੋਈ ਵੀ ਪਿੰਡ ਵਾਸੀ ਮੁਸੀਬਤ ਦਾ ਕਾਰਨ ਨਾ ਬਣੇ।

-PTCNews

Related Post