ਪੰਜਾਬ ਮਹਿਲਾ ਕਮਿਸ਼ਨ ਕੋਲ ਪੇਸ਼ ਹੋਏ ਬੁੱਢੀ ਮਾਂ ਨੂੰ ਰੋਲਣ ਵਾਲੇ ਧੀਆਂ-ਪੁੱਤ

By  PTC NEWS August 24th 2020 04:54 PM -- Updated: August 24th 2020 04:57 PM

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ 'ਚ ਬਜ਼ੁਰਗ ਮਾਂ ਨਾਲ ਬਦਸਲੂਕੀ ਦਾ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਵਲੋਂ ਨੋਟਿਸ ਲੈਂਦਿਆਂ ਮ੍ਰਿਤਕ ਬਜ਼ੁਰਗ ਮਹਿਲਾ ਦੇ ਪਰਿਵਾਰ ਨੂੰ ਸੰਮਨ ਭੇਜ ਕੇ ਅੱਜ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ,ਜਿਸ ਤੋਂ ਬਾਅਦ ਅੱਜ ਬਜ਼ੁਰਗ ਮਾਤਾ ਮਹਿੰਦਰ ਕੌਰ ਦੇ 2 ਪੁੱਤਰ ਤੇ 2 ਧੀਆਂ ਪੰਜਾਬ ਮਹਿਲਾ ਕਮਿਸ਼ਨ ਕੋਲ ਪੇਸ਼ ਹੋਏ ਹਨ।

ਇਸ ਸੰਬੰਧੀ ਕਮਿਸ਼ਨ ਦੀ ਚੈਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਕਿਸੇ ਵੀ ਸਵਾਲਾਂ ਦੇ ਸਟੀਕ ਜਵਾਬ ਨਹੀਂ ਦੇ ਸਕੇ। ਉਹਨਾਂ ਦੱਸਿਆ ਕਿ ਪਰਿਵਾਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਸਮਾਜ ਲਈ ਉਦਾਹਰਨ ਬਣੇ ਅਤੇ ਹੋਰ ਕੋਈ ਜੋ ਕੋਈ ਅਜਿਹਾ ਨਾ ਕਰੇ। ਚੇਅਰਪਰਸਨ ਮਨੀਸ਼ਾ ਘੁਲਾਟੀ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਆਈਪੀਸੀ ਦੀ ਧਾਰਾ ਤਹਿਤ ਕਾਰਵਾਈ ਕਰਨ ਲਈ ਕਿਹਾ।

ਇਸ ਦੇ ਨਾਲ ਹੀ ਸੂਬੇ ਦੇ ਸਾਰੇ ਬਿਰਧ ਆਸ਼ਰਮਾਂ ਦੀ ਰਿਪੋਰਟ ਵੀ ਮੰਗਵਾਈ ਹੈ ਤਾਂ ਜੋ ਉੱਥੇ ਰਹਿੰਦੇ ਬਜ਼ੁਰਗਾਂ ਦੇ ਸਹੀ ਹਾਲਾਤਾਂ ਦਾ ਪਤਾ ਲੱਗ ਸਕੇ। ਇਸ ਸੰਬੰਧੀ ਜਦੋਂ ਮੀਡੀਆ ਕਰਮੀਆਂ ਨੇ ਪਰਿਵਾਰ ਨਾਲ ਗੱਲ ਕਰਣੀ ਚਾਹੀ ਤਾਂ ਇੱਕ ਪੱਤਰ ਨੇ ਕਿਹਾ ਕਿ ਉਹ ਪਿਛਲੇ 30 ਸਾਲਾ ਤੋਂ ਆਪਣੀ ਮਾਂ ਨੂੰ ਨਹੀਂ ਮਿਲਿਆ ਪਰ ਦੂਜੇ ਪੁੱਤਰ ਵੱਲੋਂ ਸਵਾਲਾਂ ਤੇ ਚੁੱਪ ਧਾਰੀ ਰੱਖੀ।

ਹੋਰ ਪੜ੍ਹੋ | ਘੋਰ ਕਲਯੁਗ! ਨੂੰਹ ਨੇ ਘਰ ਦਾ ਕੰਮ ਨਾ ਕਰਨ ‘ਤੇ 82 ਸਾਲਾ ਬਜ਼ੁਰਗ ਸੱਸ ਨੂੰ ਬੁਰੀ ਤਰ੍ਹਾਂ ਕੁੱਟਿਆ

ਦੱਸ ਦੇਈਏ ਕਿ ਬੀਤੇ ਦਿਨੀਂ ਮੁਕਤਸਰ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਬਿਮਾਰੀ ਦੀ ਹਲਾਤ ਵਿੱਚ ਸੜਕ ਦੇ ਕੰਡੇ ਰੱਖਿਆ ਗਿਆ ਸੀ ,ਜਿਸ ਦੇ ਕੀੜੇ ਤੱਕ ਪੈ ਚੁੱਕੇ ਸਨ। ਜਿਸ ਦੀ ਖ਼ਬਰ ਸੋਸ਼ਲ ਮੀਡਿਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਸਹਾਇਤਾ ਨਾਲ ਮਾਤਾ ਨੂੰ ਇਲਾਜ ਲਈ ਲਿਜਾਈਆ ਗਿਆ ,ਜਿੱਥੇ ਬਜੁਰਗ ਮਾਤਾ ਦੀ ਮੌਤ ਹੋ ਗਈ ਸੀ।

Related Post