ਚੋਣ ਕਮਿਸ਼ਨ ਦਾ ਵੱਡਾ ਫੈਸਲਾ, VVPAT ਨੂੰ ਲੈ ਕੇ ਵਿਰੋਧੀ ਦਲਾਂ ਦੀ ਮੰਗ ਕੀਤੀ ਖਾਰਜ

By  Jashan A May 22nd 2019 01:52 PM

ਚੋਣ ਕਮਿਸ਼ਨ ਦਾ ਵੱਡਾ ਫੈਸਲਾ, VVPAT ਨੂੰ ਲੈ ਕੇ ਵਿਰੋਧੀ ਦਲਾਂ ਦੀ ਮੰਗ ਕੀਤੀ ਖਾਰਜ,ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਬੈਠ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਦਰਅਸਲ, VVPAT ਨੂੰ ਲੈ ਕੇ ਵਿਰੋਧੀ ਦਲਾਂ ਦੀਆਂ ਮੰਗਾਂ ਨੂੰ ਖਾਰਿਜ ਕਰ ਦਿੱਤਾ ਹੈ।ਵਿਰੋਧੀ ਨੇਤਾਵਾਂ ਨੇ ਚੋਣ ਕਮਿਸ਼ਨ ਦੇ ਸਾਹਮਣੇ ਇਹ ਮੰਗ ਰੱਖੀ ਕਿ ਕਾਉਂਟਿੰਗ ਤੋਂ ਪਹਿਲਾਂ VVPAT ਦੀਆਂ ਪਰਚੀਆਂ ਦੀ ਗਿਣਤੀ ਹੋਵੇ। ਤੁਹਾਨੂੰ ਦੱਸ ਦੇਈਏ ਕਿ ਵਿਰੋਧੀ ਦਲਾਂ ਵੱਲੋਂ ਲੰਮੇ ਸਮੇਂ ਤੋਂ VVPAT ਮਸ਼ੀਨ 'ਤੇ ਅਲੱਗ ਅਲੱਗ ਆਰੋਪ ਲਗਾਏ ਜਾ ਰਹੇ ਸਨ। ਹੋਰ ਪੜ੍ਹੋ:ਪੱਛਮੀ ਬੰਗਾਲ ‘ਚ ਸਖਤ ਹੋਇਆ ਚੋਣ ਕਮਿਸ਼ਨ, ਕੱਲ੍ਹ ਰਾਤ 10 ਵਜੇ ਤੋਂ ਚੋਣ ਪ੍ਰਚਾਰ ‘ਤੇ ਲੱਗੀ ਰੋਕ 19 ਮਈ ਨੂੰ ਆਖਰੀ ਪੜਾਅ 'ਚ ਵੋਟਾਂ ਪਾਈਆਂ ਗਈਆਂ। ਜਿਸ ਦੇ ਬਾਅਦ ਦੇਸ਼ ਭਰ ਦੇ ਕਈ ਹਿੱਸਿਆਂ ਤੋਂ ਈਵੀਏਮ ਨਾਲ ਜੁੜੀਆਂ ਖਬਰਾਂ ਆਈਆਂ। ਕੁਝ ਵੀਡੀਓ ਵੀ ਸਾਹਮਣੇ ਆਏ।ਸਟਰਾਂਗ ਰੂਮ ਦੀ ਸੁਰੱਖਿਆ ਉੱਤੇ ਵੀ ਸਵਾਲ ਖੜੇ ਕੀਤੇ ਗਏ। ਇਸ ਸਭ ਦੇ ਆਧਾਰ ਉੱਤੇ ਵਿਰੋਧੀ ਦਲਾਂ ਨੇ ਈਵੀਏਮ ਨਾਲ ਛੇੜਛਾੜ ਦੀ ਗੱਲ ਕਹੀ। ਨਤੀਜੇ ਆਉਣੋਂ ਪਹਿਲਾਂ ਈਵੀਐਮ ਅਤੇ VVPAT ਦੇ ਮੁੱਦੇ ਉੱਤੇ ਕਾਂਗਰਸ ਸਮੇਤ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਚੋਣ ਕਮਿਸ਼ਨ ਦਾ ਰੁਖ਼ ਕੀਤਾ। -PTC News

Related Post