ਪੱਛਮੀ ਬੰਗਾਲ 'ਚ ਸਖਤ ਹੋਇਆ ਚੋਣ ਕਮਿਸ਼ਨ, ਕੱਲ੍ਹ ਰਾਤ 10 ਵਜੇ ਤੋਂ ਚੋਣ ਪ੍ਰਚਾਰ 'ਤੇ ਲੱਗੀ ਰੋਕ

By Jashan A - May 15, 2019 8:05 pm

ਪੱਛਮੀ ਬੰਗਾਲ 'ਚ ਸਖਤ ਹੋਇਆ ਚੋਣ ਕਮਿਸ਼ਨ, ਕੱਲ੍ਹ ਰਾਤ 10 ਵਜੇ ਤੋਂ ਚੋਣ ਪ੍ਰਚਾਰ 'ਤੇ ਲੱਗੀ ਰੋਕ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਦੌਰਾਨ ਪੱਛਮੀ ਬੰਗਾਲ 'ਚ ਹੋ ਰਹੀ ਹਿੰਸਾ 'ਤੇ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ।

ਦਰਅਸਲ, ਚੋਣ ਕਮਿਸ਼ਨ ਨੇ ਸੂਬੇ 'ਚ 16 ਤਾਰੀਕ ਨੂੰ ਹੀ ਚੋਣ ਪ੍ਰਚਾਰ 'ਤੇ ਰੋਕ ਲਗਾ ਦਿੱਤੀ ਜਾਵੇਗੀ। ਨਿਗਮ ਅਨੁਸਾਰ ਚੋਣ ਪ੍ਰਚਾਰ 17 ਤਾਰੀਕ ਸ਼ਾਮ 5 ਵਜੇ ਬੰਦ ਹੁੰਦਾ ਹੈ, ਪਰ ਹੁਣ ਇਹ 16 ਮਈ ਨੂੰ ਰਾਤ 10 ਵਜੇ ਤੋਂ ਹੀ ਬੰਦ ਹੋ ਜਾਵੇਗਾ।


ਤੁਹਾਨੂੰ ਦੱਸ ਦੇਈਏ ਕਿ 19 ਮਈ ਨੂੰ ਸੂਬੇ 'ਚ 9 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

adv-img
adv-img