ਐਲੀਮੈਂਟਰੀ ਟੀਚਰ ਯੂਨੀਅਨ ਨੇ ਖੋਲਿਆ ਸਰਕਾਰ ਖਿਲਾਫ ਮੋਰਚਾ, 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਤੋਂ ਖਫਾ ਮੁਲਾਜ਼ਮ ਵਰਗ

By  Baljit Singh July 1st 2021 07:45 PM

ਅੰਮ੍ਰਿਤਸਰ: ਛੇਵੇਂ ਪੇਅ ਕਮਿਸ਼ਨ ਦੇ ਵਿਰੋਧ ਵਿਚ ਅੱਜ ਅੰਮ੍ਰਿਤਸਰ ਵਿਖੇ ਐਲੀਮੈਂਟਰੀ ਟੀਚਰ ਯੂਨੀਅਨ ਵਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਚੱਲਦੇ ਉਨ੍ਹਾਂ ਸਰਕਾਰ ਦੀ ਪੇਅ ਕਮਿਸ਼ਨ ਦੀ ਰਿਪੋਰਟ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਅਜਿਹੀ ਪੇਅ ਕਮਿਸ਼ਨ ਦੀ ਰਿਪੋਰਟ ਦਾ ਕੀ ਕਰਨਾ ਜਿਸ ਦੀ ਉਡੀਕ ਲਈ ਮੁਲਾਜ਼ਮਾਂ ਨੇ 4 ਸਾਲ ਇੰਤਜ਼ਾਰ ਵੀ ਕੀਤਾ ਪਰ ਜਦੋਂ ਪੇਅ ਕਮਿਸ਼ਨ ਦੀ ਰਿਪੋਰਟ ਆਈ ਤਾਂ ਮੁਲਾਜ਼ਮਾਂ ਲਈ ਉਸ ਵਿਚ ਕੁਝ ਖਾਸ ਤਰ੍ਹਾਂ ਦੀ ਗੱਲ ਨਜ਼ਰ ਨਹੀਂ ਆਈ।

ਪੜੋ ਹੋਰ ਖਬਰਾਂ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਮੁਫਤ ਬਿਜਲੀ ਸਹੂਲਤ ਦੇਣ ਤੋਂ ਭੱਜੇ : ਸੁਖਬੀਰ ਸਿੰਘ ਬਾਦਲ

ਇਸ ਸੰਬਧੀ ਐਲਮੈਂਟਰੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਛੇਵੇਂ ਪੇਅ ਕਮਿਸ਼ਨ ਦੀ ਉਡੀਕ ਵਿਚ ਬੈਠੇ ਮੁਲਾਜ਼ਮਾਂ ਨਾਲ ਸਰਕਾਰ ਧੱਕਾ ਕਰ ਮੁਲਾਜ਼ਮਾਂ ਦੇ ਭੱਤੇ ਵਿਚ ਕਟੌਤੀ ਕਰ ਰਹੀ ਹੈ ਜਿਸਦੇ ਚੱਲਦੇ ਅੱਜ ਅਸੀਂ ਸਾਰੇ ਅਧਿਆਪਕ ਵਰਗ ਦੇ ਸਾਥੀ ਇਕੱਠੇ ਹੋ ਕੇਂਦਰ ਅਤੇ ਸੂਬਾ ਸਰਕਾਰਾਂ ਖਿਲਾਫ ਮੋਰਚਾ ਖੋਲ ਰਹੇ ਹਾਂ।

ਪੜੋ ਹੋਰ ਖਬਰਾਂ: ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਇਸ ਸਭ ਦੇ ਪਿੱਛੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਹਨ, ਜਿਨ੍ਹਾਂ ਦੇ ਚੱਲਦੇ ਹੁਣ ਅਸੀਂ ਅੱਜ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਾਂ ਅਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ ਕੀਤਾ ਤਾ ਫਿਰ ਅਸੀਂ 10 ਜੁਲਾਈ ਨੂੰ ਇਕ ਵੱਡਾ ਰੋਸ਼ ਪ੍ਰਦਰਸ਼ਨ ਸਿੱਖਿਆ ਮੰਤਰੀ ਦੇ ਸ਼ਹਿਰ ਵਿਚ ਕਰਾਂਗੇ ਤੇ ਉਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ।

ਪੜੋ ਹੋਰ ਖਬਰਾਂ: ਕਿਸਾਨ ਜਥੇਬੰਦੀਆਂ ਦਾ ਐਲਾਨ, 5 ਜੁਲਾਈ ਤੱਕ ਨਾ ਠੀਕ ਹੋਈ ਬਿਜਲੀ ਸਪਲਾਈ ਤਾਂ ਹੋਵੇਗਾ ਵਿਸ਼ਾਲ ਧਰਨਾ-ਪ੍ਰਦਰਸ਼ਨ

ਵੱਡੀ ਗਿਣਤੀ ਵਿੱਚ ਇਕੱਤਰ ਅਧਿਆਪਕਾਂ ਨੇ ਪ੍ਰਾਇਮਰੀ ਦੇ ਪੇ-ਸਕੇਲਾਂ ਨੂੰ ਘਟਾਉਣ ਵਾਲੀ ਪੇਅ ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਭਾਰੀ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕੀਤਾ।

-PTC News

Related Post