ਹਨੂੰਮਾਨਗੜ੍ਹ 'ਚ ਹਵਾਈ ਫ਼ੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

By  Ravinder Singh August 23rd 2022 01:19 PM

ਏਲਨਾਬਾਦ : ਹਵਾਈ ਫ਼ੌਜ ਦੇ ਹੈਲੀਕਾਪਟਰ MI-35 ਦੀ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੁਲਿਸ ਮੁਤਾਬਕ ਭਾਰਤੀ ਹਵਾਈ ਫ਼ੌਜ ਦਾ ਇੱਕ ਹੈਲੀਕਾਪਟਰ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਹਾਲਾਤ ਵਿੱਚ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਇਕ ਖੇਤ ਵਿੱਚ ਉਤਰਿਆ। ਪੁਲਿਸ ਨੇ ਦੱਸਿਆ ਕਿ ਇਸ ਐਮਰਜੈਂਸੀ ਲੈਂਡਿੰਗ ਮਗਰੋਂ ਹੈਲੀਕਾਪਟਰ ਦਾ ਸਾਰਾ ਅਮਲਾ ਸੁਰੱਖਿਅਤ ਹਨ।

ਹਨੂੰਮਾਨਗੜ੍ਹ 'ਚ ਹਵਾਈ ਫ਼ੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗਹਨੂੰਮਾਨਗੜ੍ਹ ਜ਼ਿਲ੍ਹੇ ਦੇ ਤਹਿਸੀਲ ਸੰਗਰੀਆ ਦੇ ਪਿੰਡ ਕਿੱਕਰਵਾਲੀ ਨੇੜੇ ਖੇਤਾਂ ਵਿੱਚ ਅੱਜ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਨੇ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸਦਰ ਥਾਣਾ ਇੰਚਾਰਜ ਲਖਬੀਰ ਗਿੱਲ ਮੁਤਾਬਕ ਏਅਰਫੋਰਸ ਦੇ ਦੋ ਹੈਲੀਕਾਪਟਰਾਂ ਨੇ ਸੂਰਤਗੜ੍ਹ ਤੋਂ ਉਡਾਣ ਭਰੀ ਸੀ। ਹੈਲੀਕਾਪਟਰ 'ਚ ਤਕਨੀਕੀ ਖ਼ਰਾਬੀ ਕਾਰਨ ਇਕ ਨੂੰ ਖੇਤਾਂ 'ਚ ਉਤਰਨਾ ਪਿਆ।

ਹਨੂੰਮਾਨਗੜ੍ਹ 'ਚ ਹਵਾਈ ਫ਼ੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗਐੱਮਆਈ-35 ਹੈਲੀਕਾਪਟਰ ਵਿੱਚ ਪੰਜ ਫ਼ੌਜੀ ਸਵਾਰ ਸਨ। ਹੈਲੀਕਾਪਟਰ ਤੇ ਉਸ ਦਾ ਚਾਲਕ ਦਲ ਪੂਰੀ ਤਰ੍ਹਾਂ ਸੁਰੱਖਿਅਤ ਹਨ। ਐਮਰਜੈਂਸੀ ਲੈਂਡਿੰਗ ਦੀ ਖ਼ਬਰ ਤੋਂ ਬਾਅਦ ਰਾਹਤ ਕਾਰਜ ਦੀ ਟੀਮ ਮੌਕੇ ਉਤੇ ਪੁੱਜ ਗਈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਹੈਲੀਕਾਪਟਰ ਦੇ ਇੰਜਣ 'ਚ ਖ਼ਰਾਬੀ ਆ ਗਈ ਹੈ। ਇੰਜਨੀਅਰ ਸੂਰਤਗੜ੍ਹ ਤੋਂ ਰਵਾਨਾ ਹੋ ਗਏ ਹਨ ਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਹੈਲੀਕਾਪਟਰ ਦੀ ਤਕਨੀਕੀ ਖ਼ਰਾਬੀ ਨੂੰ ਠੀਕ ਕੀਤਾ ਜਾਵੇਗਾ ਅਤੇ ਤਕਨੀਕੀ ਖ਼ਰਾਬੀ ਦੀ ਜਾਂਚ ਕੀਤੀ ਜਾਵੇਗੀ। ਮੌਕੇ ਉਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ।

-PTC News

ਇਹ ਵੀ ਪੜ੍ਹੋ : ਆਈਈਡੀ ਬੰਬ ਪਲਾਂਟ ਮਾਮਲਾ: ਅੰਮ੍ਰਿਤਸਰ ਦੇ ਮਕਬੂਲਪੁਰਾ ਚੌਂਕ ਤੋਂ ਮਾਸਟਰਮਾਈਂਡ ਖੁਸ਼ਹਾਲਦੀਪ ਗ੍ਰਿਫਤਾਰ

Related Post