ਜੰਮੂ-ਕਸ਼ਮੀਰ : ਭਾਰਤੀ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ , ਜ਼ਿਲ੍ਹਾ ਕੁਲਗਾਮ 'ਚ ਕੀਤੇ 7 ਅੱਤਵਾਦੀ ਢੇਰ
Kaveri Joshi
April 27th 2020 02:51 PM
ਜੰਮੂ-ਕਸ਼ਮੀਰ : ਭਾਰਤੀ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ , ਜ਼ਿਲ੍ਹਾ ਕੁਲਗਾਮ 'ਚ ਕੀਤੇ 7 ਅੱਤਵਾਦੀ ਢੇਰ : ਕੋਰੋਨਾਵਾਇਰਸ ਦੇ ਸੰਕਟ ਦੇ ਮਾਹੌਲ 'ਚ ਜਿੱਥੇ ਕੋਰੋਨਾ ਯੋਧੇ ਲੋਕਾਂ ਦੀ ਸੁਰੱਖਿਆ 'ਚ ਲੱਗੇ ਹੋਏ ਹਨ , ਉੱਥੇ ਭਾਰਤੀ ਸਰਹੱਦਾਂ 'ਤੇ ਸਾਡੇ ਦੇਸ਼ ਦੇ ਜਵਾਨ ਦੇਸ਼-ਵਾਸੀਆਂ ਦੀ ਸੁਰੱਖਿਆ 'ਚ ਜੁਟੇ ਹਨ। ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਖ਼ਾਤਿਰ ਭਾਰਤੀ ਸੁਰੱਖਿਆ ਬਲਾਂ ਨੇ ਪਿਛਲੇ 12 ਘੰਟਿਆਂ ਦੌਰਾਨ ਦੂਸਰੀ ਵੱਡੀ ਜਿੱਤ ਹਾਸਿਲ ਕੀਤੀ ਹੈ । ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਦੇ ਕਾਂਜੀਗੁੰਡ ਦੇ ਲੋਅਰਮੁੰਡਾ ਇਲਾਕੇ 'ਚ ਸੋਮਵਾਰ ਸਵੇਰੇ ਹੋਏ ਮੁਕਾਬਲੇ 'ਚ ਭਾਰਤੀ ਜਵਾਨਾਂ ਨੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ ।