ਤਾਂ ਕੀ ਹੁਣ ਯੂ.ਕੇ. ਦੇ ਗੁਰਦੁਆਰਿਆਂ 'ਚ ਵੀ ਨਹੀਂ ਦਾਖਲ ਹੋ ਸਕਣਗੇ ਭਾਰਤੀ ਅਧਿਕਾਰੀ?

By  Joshi January 6th 2018 02:54 PM -- Updated: January 6th 2018 03:05 PM

Entry of Indian Officials to Gurdwaras of UK and Europe could be banned : ਤਾਂ ਕੀ ਹੁਣ ਯੂ.ਕੇ. ਦੇ ਗੁਰਦੁਆਰਿਆਂ 'ਚ ਵੀ ਨਹੀਂ ਦਾਖਲ ਹੋ ਸਕਣਗੇ ਭਾਰਤੀ ਅਧਿਕਾਰੀ? ਹੁਣ ਯੂ.ਕੇ. ਦੇ ਬ੍ਰਿਟੇਨ ਅਤੇ ਹੋਰ ਯੂਰਪੀ ਦੇਸ਼ਾਂ ਦੇ ਕੁਝ ਗੁਰਦੁਆਰਿਆਂ 'ਚ ਦਾਖਲੇ 'ਤੇ ਭਾਰਤੀ ਅਧਿਕਾਰੀਆਂ ਨੂੰ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ੧੪ ਗੁਰਦੁਆਰਿਆਂ ਨੇ ਵੀ ਇਹਨਾਂ ਅਧਿਕਾਰੀਆਂ ਦੇ ਦਾਖਲੇ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਲੰਡਨ ਤੋਂ ਆਈ ਟੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿੱਖ ਫੈਡਰੇਸ਼ਨ ਯੂ.ਕੇ., ਨੇ ਦੇਸ਼ ਦੇ ਗੁਰਦੁਆਰਿਆਂ ਵਿਚ ਅਤੇ ਕੁਝ ਯੂਰਪੀਅਨ ਦੇਸ਼ਾਂ ਵਿਚ ਕਿਸੇ ਸਰਕਾਰੀ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਰੋਕ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਇਸ ਪਾਬੰਦੀ ਨੂੰ 100 ਗੁਰਦੁਆਰਿਆਂ ਤਕ ਵਧਾਇਆ ਜਾ ਸਕਦਾ ਹੈ। Entry of Indian Officials to Gurdwaras of UK and Europe could be bannedEntry of Indian Officials to Gurdwaras of UK and Europe could be banned : ਯੂਕੇ ਗਰੁੱਪ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਨਿੱਜੀ ਮਕਸਦ ਲਈ ਗੁਰਦੁਆਰੇ ਦਾ ਦੌਰਾ ਕਰ ਸਕਦਾ ਹੈ ਪਰ ਅਧਿਕਾਰਤ ਮਕਸਦ ਲਈ ਨਹੀਂ। ਸਿੱਖ ਫੈਡਰੇਸ਼ਨ ਦੇ ਮੁਖੀ ਭਾਈ ਅਮਰੀਕ ਸਿੰਘ ਨੇ ਕਿਹਾ, "ਵਿਦੇਸ਼ਾਂ ਵਿਚ ਭਾਰਤ ਸਰਕਾਰ ਦੇ ਅਧਿਕਾਰੀ ਸਿੱਖ ਮਾਮਲਿਆਂ ਵਿਚ ਦਖਲਅੰਦਾਜ਼ੀ ਕਰ ਰਹੇ ਹਨ, ਜਿਸਾ ਮਕਸਦ ਸਿੱਖਾਂ ਲਈ ਸਿੱਖ ਮੁਹਿੰਮ ਨੂੰ ਕਮਜ਼ੋਰ ਕਰਨਾ ਹੈ।" ਕਾਬਿਲ-ਏ-ਗੌਰ ਹੈ ਕਿ ਪਿਛਲੇ ਮਹੀਨੇ, ਕੈਨੇਡਾ ਦੇ ਓਨਟਾਰੀਓ ਸੂਬੇ ਵਿਚ 14 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਗੁਰਦੁਆਆਿਂ ਵਿਚ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਸੀ। —PTC News

Related Post