Euro 2020 final : ਇਟਲੀ ਵਾਸੀਆਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਥਾਂ- ਥਾਂ 'ਤੇ ਮਨਾਏ ਗਏ ਜਸ਼ਨ

By  Shanker Badra July 12th 2021 08:30 AM

ਮਿਲਾਨ : ਫੁੱਟਬਾਲ ਪ੍ਰੇਮੀਆਂ ਵਿੱਚ ਇੰਨੀ ਦਿਨੀ ਫੁੱਟਬਾਲ ਕੱਪ ਚੈਂਪੀਅਨਸ਼ਿਪ (Euro 2020 final ) ਦਾ ਕਰੇਜ਼ ਚੱਲ ਰਿਹਾ ਸੀ ਜ਼ੋ ਕਿ ਬੀਤੀ ਰਾਤ ਸਮਾਪਤ ਹੋ ਗਿਆ, ਕਿਉਂਕਿ ਇਟਲੀ (Italy team )ਵੱਲੋਂ ਇੰਗਲੈਂਡ ( England )ਨੂੰ ਹਰਾ ਕੇ ਯੂਰੋ ਕੱਪ 2020 'ਤੇ ਬਹੁਤ ਹੀ ਜਿਦੋ ਜਹਿਦ ਮਗਰੋਂ ਕੱਪ (Euro 2020 trophy ) 'ਤੇ ਕਬਜ਼ਾ ਕਰ ਲਿਆ ਹੈ।

Euro 2020 final : ਇਟਲੀ ਵਾਸੀਆਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਥਾਂ- ਥਾਂ 'ਤੇ ਮਨਾਏ ਗਏ ਜਸ਼ਨ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ , ਹੁਣ ਵੀਕਐਂਡ ਅਤੇ ਨਾਈਟ ਕਰਫ਼ਿਊ ਹਟਾਇਆ

ਲਗਭਗ 120 ਮਿੰਟਾਂ ਤੋਂ ਵੀ ਜ਼ਿਆਦਾ ਚੱਲੇ ਮੈਚ ਵਿੱਚ ਇਟਲੀ ਅਤੇ ਇੰਗਲੈਂਡ 1-1 'ਤੇ ਬਰਾਬਰੀ 'ਤੇ ਰਹੇ ਸਨ। ਬਾਅਦ ਵਿੱਚ ਪ੍ਰੰਬਧਕਾਂ ਵਲੋਂ ਪੈਲਾਨਟੀ ਸ਼ੂਟ ਰਾਹੀਂ ਮੈਚ ਦੇ ਨਤੀਜੇ ਲਈ 5-5 ਸੂਟ ਦਿੱਤਾ ਸਨ, ਜਿਨ੍ਹਾਂ ਵਿੱਚ ਇਟਲੀ ਨੇ ਪੈਲਾਟਨੀ ਸ਼ੂਟ ਰਾਹੀਂ (3-2) ਨਾਲ ਇੰਗਲੈਂਡ ਮਾਤ ਦੇ ਕੇ 15 ਸਾਲ ਬਾਅਦ 4-3 ਨਾਲ ਯੂਰੋ ਕੱਪ ਤੇ ਕਬਜ਼ਾ ਕੀਤਾ।

Euro 2020 final : ਇਟਲੀ ਵਾਸੀਆਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਥਾਂ- ਥਾਂ 'ਤੇ ਮਨਾਏ ਗਏ ਜਸ਼ਨ

ਇਟਲੀ ਵਿੱਚ ਵੱਖ-ਵੱਖ ਥਾਵਾਂ 'ਤੇ ਯੂਰੋ ਕੱਪ 2020 ਦੀ ਜਿੱਤ ਦੀ ਖੁਸ਼ੀ ਵਿੱਚ ਧੂਮ ਧਾਮ ਨਾਲ ਪਟਾਕੇ ਚਲਾ ਕੇ ਜਸ਼ਨ ਮਨਾਏ ਗਏ, ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਵੀ ਇਟਲੀ ਦੀ ਜਿੱਤ ਦੀ ਖੁਸ਼ੀ ਵਿੱਚ ਜਸ਼ਨ ਮਨਾਏ ਗਏ।

Euro 2020 final : ਇਟਲੀ ਵਾਸੀਆਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਥਾਂ- ਥਾਂ 'ਤੇ ਮਨਾਏ ਗਏ ਜਸ਼ਨ

ਪੜ੍ਹੋ ਹੋਰ ਖ਼ਬਰਾਂ : 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਦੋਂ ਖੁੱਲ੍ਹਣਗੇ ਸਕੂਲ

ਇੰਗਲੈਡ ਦੇ ਬੈਬਲੀ (ਲੰਡਨ) ਦੇ ਸਭ ਤੋਂ ਪ੍ਰਸਿੱਧ ਫੁੱਟਬਾਲ ਸਟੇਡੀਅਮ ਵਿਖੇ ਹੋਏ ਇਸ ਮੁਕਾਬਲੇ ਵਿੱਚ ਇਟਲੀ ਦੀ ਫੁੱਟਬਾਲ ਟੀਮ ਦੀ ਹੌਸਲਾ ਅਫਜ਼ਾਈ ਕਰਨ ਲਈ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈੱਤਾਰੈਲਾ ਵਿਸ਼ੇਸ਼ ਤੌਰ 'ਤੇ ਇੰਗਲੈਂਡ ਦੀ ਧਰਤੀ 'ਤੇ ਗਏ ਹੋਏ ਸਨ।

-PTCNews

Related Post