ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜ ਕੇ ਪੰਜਾਬ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ - ਬਲਬੀਰ ਸਿੰਘ ਰਾਜੇਵਾਲ

By  Jasmeet Singh February 11th 2022 04:39 PM -- Updated: February 11th 2022 04:44 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਆਪੋ ਆਪਣਾ ਜੋਰ ਲਗਾ ਰਹੀਆਂ ਹਨ। ਸਮਰਾਲਾ ਵਿਧਾਨ ਸਭਾ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਸਾਥੀਆਂ ਨਾਲ ਬੇਟ ਇਲਾਕੇ ਦੇ 15 ਪਿੰਡਾਂ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ: ਵੀਡੀਓ: ਮੁੜ੍ਹ ਤੋਂ ਸਿੱਧੂ ਦੀ ਭੈਣ ਆਈ ਕੈਮਰੇ ਸਾਹਮਣੇ; ਪੀਟੀਸੀ ਨਾਲ ਕੀਤਾ ਖ਼ਾਸ ਇੰਟਰਵਿਊ

ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਰਿਵਾਇਤੀ ਪਾਰਟੀਆਂ ਤੋਂ ਬੇਹੱਦ ਖਫਾ ਹਨ, ਉਹ ਪੰਜਾਬ ਅੰਦਰ ਬਦਲਾਅ ਲਿਆਉਣ ਲਈ ਤਤਪਰ ਹਨ ਕਿਉਂਕਿ ਰਿਵਾਇਤੀ ਪਾਰਟੀਆਂ ਨੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਹੀ ਨਹੀਂ ਬਲਕਿ ਬੁਰੀ ਤਰ੍ਹਾਂ ਲੁਟਿਆ ਹੈ।

ਉਨ੍ਹਾਂ ਦੀ ਪਾਰਟੀ ਵੱਲੋਂ ਕੱਲ ਜਾਰੀ ਕੀਤੇ ਚੋਣ ਮੈਨੀਫੈਸਟੋ ਸਬੰਧੀ ਉਨ੍ਹਾਂ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਕੱਲ ਜਾਰੀ ਕੀਤੇ ਚੋਣ ਮੈਨੀਫੈਸਟੋ ਨੂੰ ਆਮ ਰਿਵਾਇਤੀ ਪਾਰਟੀਆਂ ਤੋਂ ਹਟ ਕੇ ਚੋਣ ਮੈਨੀਫੈਸਟੋ ਨੂੰ ਇਕਰਾਰਨਾਮੇ ਦਾ ਨਾਮ ਦਿੱਤਾ ਹੈ, ਇਸ ਇਕਰਾਰਨਾਮੇ ਵਿੱਚ ਉਹੀ ਗੱਲਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਨੂੰ ਸੰਯੁਕਤ ਸਮਾਜ ਮੋਰਚਾ ਪੂਰੀ ਤਰ੍ਹਾਂ ਨਾਲ ਲਾਗੂ ਕਰੇਗਾ।

ਇਸ ਇਕਰਾਰਨਾਮੇ ਵਿੱਚ ਸਭ ਤੋਂ ਵੱਡੀ ਲੁੱਟ ਜੋ ਆਮ ਲੋਕਾਂ ਨਾਲ ਹੁੰਦੀ ਹੈ, ਉਹ ਹਨ ਕਚਹਿਰੀਆਂ, ਮਾਲ ਮਹਿਕਮੇ ਅੰਦਰ ਪੂਰੀ ਤਰ੍ਹਾਂ ਤਬਦੀਲੀ ਕਰਕੇ, ਹਰੇਕ ਆਮ ਆਦਮੀ ਦੀ ਜਮੀਨ ਜਾਂ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਸਬੰਧੀ ਪਟਵਾਰੀ ਅਤੇ ਤਹਿਸੀਲਦਾਰ ਨੂੰ ਪੂਰੀ ਤਰ੍ਹਾਂ ਜਵਾਬਦੇਹ ਕੀਤਾ ਜਾਵੇਗਾ ਅਤੇ ਆਮ ਲੋਕਾਂ ਦੀ ਲੁੱਟ ਬੰਦ ਕਰਵਾਈ ਜਾਵੇਗੀ।

ਪਿੰਡ ਵਿੱਚ ਕੰਮ ਕਰ ਰਹੀਆਂ ਸਹਿਕਾਰੀ ਸਭਾਵਾਂ ਕੋਲੋਂ ਪਿੰਡਾਂ ਦੇ ਕਿਸਾਨ ਅਤੇ ਮਜ਼ਦੂਰ ਆਪਣੇ ਖੇਤੀ ਜਾਂ ਕਾਰੋਬਾਰ ਲਈ ਤਿੰਨ ਲੱਖ ਰੁਪਏ ਤੱਕ ਦਾ ਕਰਜਾ ਬਿਨਾਂ ਵਿਆਜ ਤੋਂ ਲੈ ਸਕਣਗੇ, ਬਸ਼ਰਤੇ ਉਹ ਪਹਿਲੇ ਕਰਜੇ ਨੂੰ ਸਹੀ ਸਮੇਂ ਤੇ ਵਾਪਸ ਕਰਨ ਦੇ ਪਾਬੰਦ ਹੋਣਗੇ।

ਇਸ ਤੋਂ ਇਲਾਵਾ ਸਾਰੇ ਵਿਭਾਗਾਂ ਵਿੱਚ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ, ਕਿਸੇ ਨੂੰ ਵੀ ਐਡਹਾਕ ਜਾਂ ਕੰਨਟ੍ਰੇਕਟ ਬੇਸ ਤੇ ਭਰਤੀ ਨਹੀਂ ਕੀਤਾ ਜਾਵੇ। ਪਿਛਲੇ ਸਾਲਾਂ ਦੌਰਾਨ ਇਨ੍ਹਾਂ ਰਿਵਾਇਤੀ ਪਾਰਟੀਆਂ ਵੱਲੋਂ ਨੌਕਰੀ ਨਹੀਂ ਦਿੱਤੀਆਂ ਗਈਆਂ ਜਿਸ ਕਾਰਨ ਬਹੁਤ ਉਮੀਦਵਾਰ ਅਪਲਾਈ ਕਰਦੇ ਕਰਦੇ ਓਵਰਏਜ਼ ਹੋ ਗਏ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਹੁਣ CCTV ਕੈਮਰਿਆਂ ਰਾਹੀਂ ਨਹੀਂ ਕੀਤਾ ਜਾਵੇਗਾ ਚਲਾਨ, ਜਾਣੋ ਕਿਉਂ

ਉਨ੍ਹਾਂ ਨੂੰ ਤਿੰਨ ਸਾਲ ਦਾ ਵਕਤ ਹੋਰ ਦੇਵਾਂਗੇ ਤਾਂ ਜੋ ਉਹ ਆਪਣੀ ਯੋਗਤਾ ਦੇ ਅਧਾਰ ਤੇ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਣ। ਇਸ ਤੋਂ ਇਲਾਵਾ ਪੰਜਾਬ ਅੰਦਰ ਜੋ ਮਾਫੀਆ ਗ੍ਰੋਹ ਜਿਨ੍ਹਾ ਵਿੱਚ ਡਰੱਗ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ, ਟ੍ਰਾਂਸਪੋਰਟ ਮਾਫੀਆ ਖਤਮ ਕੀਤੇ ਜਾਣਗੇ। ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜ ਕੇ ਪੰਜਾਬ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ।

-PTC News

Related Post