ਹਰ ਮਨੁੱਖ ਨੂੰ ਆਪਣੀ ਮਾਂ-ਬੋਲੀ 'ਤੇ ਮਾਣ ਕਰਨਾ ਚਾਹੀਦਾ : ਡਾਇਰੈਕਟਰ ਡਾ. ਮਨਿੰਦਰਪਾਲ ਸਿੰਘ

By  Ravinder Singh March 24th 2022 08:11 PM -- Updated: March 24th 2022 08:12 PM

ਮੁਹਾਲੀ : ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂ ਮਾਜਰਾ ਖਰੜ ਵਿਖੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ ਮੰਚ ਦੇ ਸਹਿਯੋਗ ਨਾਲ ‘ਪੁਆਧੀ ਖੇਤਰ: ਭਾਸ਼ਾਈ, ਇਤਿਹਾਸਕ ਅਤੇ ਸੱਭਿਆਚਾਰਕ ਵਿਲੱਖਣਤਾ’ ਵਿਸ਼ੇ ਉਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਪ੍ਰੋਗਰਾਮ ਦੇ ਆਰੰਭ ਵਿਚ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਵਰਕਸ਼ਾਪ ਦੀ ਰੂਪ–ਰੇਖਾ ਬਾਰੇ ਦੱਸਿਆ।

ਹਰ ਮਨੁੱਖ ਨੂੰ ਆਪਣੀ ਮਾਂ-ਬੋਲੀ 'ਤੇ ਮਾਣ ਕਰਨਾ ਚਾਹੀਦਾ : ਡਾਇਰੈਕਟਰ ਡਾ. ਮਨਿੰਦਰਪਾਲ ਸਿੰਘ

ਡਾ. ਵੀਰਪਾਲ ਕੌਰ ਨੇ ਸ਼੍ਰੀ ਮਨਮੋਹਨ ਸਿੰਘ ਦਾਊਂ ਦੀ ਸਖ਼ਸ਼ੀਅਤ ਅਤੇ ਸਾਹਿਤਕ ਦੇਣ ਬਾਰੇ ਚਾਨਣਾ ਪਾਇਆ। ਇਸ ਮੌਕੇ ਕੂੰਜੀਵਤ ਭਾਸ਼ਣ ਦੇ ਮੁੱਖ ਬੁਲਾਰੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਬੜੇ ਵਿਸਥਾਰ ਨਾਲ ਪੁਆਧੀ ਖੇਤਰ ਦੀ ਭਾਸ਼ਾਈ, ਸੱਭਿਆਚਾਰਕ ਅਤੇ ਇਤਿਹਾਸਕ ਵਿਲੱਖਣਤਾ ਬਾਰੇ ਦੱਸਿਆ। ਇਸ ਸਬੰਧੀ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੁਆਧ ਦੇ ਗੌਰਵ ਨੂੰ ਵਡਿਆਈ ਦਿੰਦੇ ਹੋਏ ਇਸ ਉਤੇ ਮਾਣ ਕਰਨ ਦੀ ਗੱਲ ਆਖੀ। ਭਾਸ਼ਣ ਤੋਂ ਉਪਰੰਤ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪੁਆਧ ਸਬੰਧੀ ਕੁਝ ਸਵਾਲ ਵੀ ਪੁੱਛੇ ਅਤੇ ਪ੍ਰਾਪਤ ਜਾਣਕਾਰੀ ਦੀ ਪ੍ਰਸੰਸਾ ਕੀਤੀ। ਕਾਲਜ ਦੇ ਡਾਇਰੈਕਟਰ ਡਾ. ਮਨਿੰਦਰਪਾਲ ਸਿੰਘ ਨੇ ਧੰਨਵਾਦੀ ਸ਼ਬਦ ਬੋਲਦਿਆਂ ਭਾਸ਼ਣ ਦੇ ਪ੍ਰਸੰਗ ਵਿਚ ਇਹ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਮਾਂ ਬੋਲੀ ਪੰਜਾਬੀ ਅਤੇ ਆਪਣੇ ਇਲਾਕੇ ਉਤੇ ਮਾਣ ਕਰਨਾ ਚਾਹੀਦਾ ਹੈ। ਕਾਲਜ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਜਿਸ ਨੂੰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ।

ਹਰ ਮਨੁੱਖ ਨੂੰ ਆਪਣੀ ਮਾਂ-ਬੋਲੀ 'ਤੇ ਮਾਣ ਕਰਨਾ ਚਾਹੀਦਾ : ਡਾਇਰੈਕਟਰ ਡਾ. ਮਨਿੰਦਰਪਾਲ ਸਿੰਘਇਸ ਮੌਕੇ ਪਰਦੀਪ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿਚ ਦਲਜੀਤ ਕੌਰ ਦਾਊਂ, ਡਾ. ਪਰਦੀਪ ਸਿੰਘ ਗਿੱਲ, ਜਗਦੀਪ ਸਿੰਘ ਬੈਦਵਾਣ, ਪਰਮਜੀਤ ਸਿੰਘ ਪਾਰਸ, ਪ੍ਰਿੰਸੀਪਲ ਗੁਰਮੀਤ ਸਿੰਘ ਖਰੜ, ਜੀਵਨ ਸਿੰਘ ਸਹੌੜਾਂ, ਭਿੰਦਰ ਭਾਗੋਮਾਜਰਾ, ਸਤਵਿੰਦਰ ਸਿੰਘ ਮੜੌਲਵੀ, ਸਰਕਾਰੀ ਸਕੂਲਾਂ ਤੋਂ ਵੱਖ–ਵੱਖ ਅਧਿਆਪਕ , ਗੁਲਸ਼ਨ ਕੁਮਾਰ, ਮਨੋਜ ਕੁਮਾਰ ਸ਼ਰਮਾ, ਸ. ਮਨਪ੍ਰੀਤ ਸਿੰਘ, ਸੁਖਜੀਤ ਕੌਰ ਆਦਿ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿਚ ਕਾਲਜ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ।

ਇਹ ਵੀ ਪੜ੍ਹੋ : ਸਿੱਖ ਬੁੱਕ ਕਲੱਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ‘ਤੇ ਹਮਲਾ - ਗਿ. ਹਰਪ੍ਰੀਤ ਸਿੰਘ

Related Post