Sat, Jun 21, 2025
Whatsapp

ਸਿੱਖ ਬੁੱਕ ਕਲੱਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ‘ਤੇ ਹਮਲਾ - ਗਿ. ਹਰਪ੍ਰੀਤ ਸਿੰਘ

Reported by:  PTC News Desk  Edited by:  Jasmeet Singh -- March 24th 2022 07:27 PM
ਸਿੱਖ ਬੁੱਕ ਕਲੱਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ‘ਤੇ ਹਮਲਾ - ਗਿ. ਹਰਪ੍ਰੀਤ ਸਿੰਘ

ਸਿੱਖ ਬੁੱਕ ਕਲੱਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ‘ਤੇ ਹਮਲਾ - ਗਿ. ਹਰਪ੍ਰੀਤ ਸਿੰਘ

ਸ੍ਰੀ ਅੰਮ੍ਰਿਤਸਰ ਸਾਹਿਬ, 24 ਮਾਰਚ 2022: ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਬੁੱਕ ਕਲੱਬ ਪਬਲੀਸ਼ਰ ਦੇ ਮਾਲਕ ਥਮਿੰਦਰ ਸਿੰਘ ਅਨੰਦ ਵੱਲੋਂ ਅਮਰੀਕਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਗਿਆ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦੀ ਸੂਚਨਾ ਪੁੱਜਣ ‘ਤੇ ਤੁਰੰਤ ਨੋਟਿਸ ਲੈਂਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਗੁਰਬਾਣੀ ਨਾਲ ਛੇੜ-ਛਾੜ ਕਰਨ ਦੀ ਜਾਂ ਲਗਾਂ-ਮਾਤਰਾਵਾਂ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ। ਇਹ ਵੀ ਪੜ੍ਹੋ: ਪੰਜਾਬ ਤੋਂ ਰਾਜਸਭਾ ਲਈ 5 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ ਗਏ ਉਨ੍ਹਾਂ ਕਿਹਾ ਕਿ ਥਮਿੰਦਰ ਸਿੰਘ ਅਨੰਦ ਵੱਲੋਂ ਇਹ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਕਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਥਮਿੰਦਰ ਸਿੰਘ ਨੇ ਕੁਝ ਸਾਲ ਪਹਿਲਾਂ ਵੀ ਚੀਨ ਤੋਂ ਪਾਵਨ ਸਰੂਪ ਛਪਵਾ ਕੇ ਅਮਰੀਕਾ ਵਿਚ ਭੇਜਣ ਦਾ ਯਤਨ ਕੀਤਾ ਸੀ, ਜਿਸ ਦੀ ਸੂਚਨਾ ਮਿਲਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੇ ਉਪਰ ਧਾਰਾ 295 ਏ ਅਧੀਨ ਐਫ.ਆਈ.ਆਰ ਨੰਬਰ 228 ਮਿਤੀ 28-11-2014 ਨੂੰ ਥਾਣਾ ਈ-ਡਵੀਜ਼ਨ, ਸ੍ਰੀ ਅੰਮ੍ਰਿਤਸਰ ਵਿਖੇ ਪਰਚਾ ਦਰਜ ਕਰਵਾਇਆ ਸੀ। ਕਾਰਜਕਾਰੀ ਜਥੇਦਾਰ ਨੇ ਦੱਸਿਆ ਕਿ ਥਮਿੰਦਰ ਸਿੰਘ ਨੇ ਇਸ ਪਰਚੇ ਦੇ ਖਿਲਾਫ ਚੰਡੀਗੜ੍ਹ ਹਾਈਕੋਰਟ ਵਿਖੇ ਰਿੱਟ ਨੰਬਰ ਸੀ.ਆਰ.ਐਮ 5834/2015 ਪਾਈ ਸੀ। ਜਿਸ ਦੀ ਪੈਰਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਮਿਤੀ 28-03-2022 ਨੂੰ ਇਹ ਕੇਸ ਬਹਿਸ ‘ਤੇ ਲਗਾ ਹੋਇਆ ਹੈ। ਹੁਣ ਇਸੇ ਥਮਿੰਦਰ ਸਿੰਘ ਨੇ ਦੁਬਾਰਾ ਗੁਰਬਾਣੀ ਨਾਲ ਛੇੜ-ਛਾੜ ਕਰਕੇ ਬਿੰਦੀਆਂ ਲਗਾ ਕੇ ਨਿਰਾਦਰ ਕੀਤਾ ਹੈ। ਇਸ ਸਬੰਧੀ ਸਿੰਘ ਸਾਹਿਬ ਨੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮੁੱਚੀਆਂ ਸਿੱਖ ਸੰਪ੍ਰਦਾਵਾਂ / ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਪਬਲੀਸ਼ਰ ਦੇ ਖਿਲਾਫ ਵੱਧੇ ਪੱਧਰ ‘ਤੇ ਮੁਹਿੰਮ ਆਰੰਭੀ ਜਾਵੇ ਤਾਂ ਜੋ ਇਸ ਦੀਆਂ ਕਾਰਵਾਈਆਂ ਨੂੰ ਰੋਕਿਆ / ਬੰਦ ਕੀਤਾ ਜਾ ਸਕੇ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਸਲੇ ‘ਤੇ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਗਠਿਤ ਕੀਤੀ ਹੈ ਜੋ ਕਿ ਇੱਕ ਹਫਤੇ ਦੇ ਅੰਦਰ-ਅੰਦਰ ਇਸ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗੀ। ਇਹ ਵੀ ਪੜ੍ਹੋ: ਨਹੀਂ ਰੱਦ ਹੋਵੇਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਚੰਡੀਗੜ੍ਹ ਦੌਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਹ ਵੀ ਕਿਹਾ ਕਿ ਕੁਝ ਸਮਾਂ ਪਹਿਲਾਂ ਅਮਰੀਕਾ ਦੇ ਓਅੰਕਾਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਲਿਪੀ-ਅੰਤਰਣ ਦੇ ਅਧੀਨ ਗੁਰਬਾਣੀ ਨਾਲ ਛੇੜ-ਛਾੜ ਦਾ ਕੰਮ ਆਰੰਭਣ ਦੀ ਸੂਚਨਾ ਮਿਲੀ ਸੀ, ਜਿਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਵੀ ਲਗਾਈ ਗਈ ਸੀ ਪਰੰਤੂ ਹੁਣ ਇਹ ਵੀ ਪਤਾ ਲਗਾ ਹੈ ਕਿ ਓਅੰਕਾਰ ਸਿੰਘ ਨੇ ਆਪਣਾ ਕਾਰਜ ਅਜੇ ਵੀ ਬੰਦ ਨਹੀਂ ਕੀਤਾ। -PTC News


Top News view more...

Latest News view more...

PTC NETWORK
PTC NETWORK