PMO ਨੇ ਘਟਾਇਆ ਮਨਮੋਹਨ ਸਿੰਘ ਦਾ ਸਟਾਫ਼ , ਸਾਬਕਾ PM ਦੀਆਂ ਕਈ ਅਪੀਲਾਂ ਨੂੰ ਠੁਕਰਾਇਆ

By  Shanker Badra June 26th 2019 09:41 PM

PMO ਨੇ ਘਟਾਇਆ ਮਨਮੋਹਨ ਸਿੰਘ ਦਾ ਸਟਾਫ਼ , ਸਾਬਕਾ PM ਦੀਆਂ ਕਈ ਅਪੀਲਾਂ ਨੂੰ ਠੁਕਰਾਇਆ:ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਆਪਣੇ 14 ਮੈਂਬਰੀ ਸਟਾਫ ਨੂੰ ਆਪਣੇ ਦਫ਼ਤਰ ਦੇ ਸੁਚੱਜੇ ਕੰਮ ਲਈ ਬਰਕਰਾਰ ਰੱਖਣ ਲਈ ਵਾਰ-ਵਾਰ ਕੀਤੀ ਅਪੀਲ ਨੂੰ ਪੀਐੱਮਓ ਦਫ਼ਤਰ ਨੇ ਠੁਕਰਾ ਦਿੱਤਾ ਹੈ। ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਚਾਰ ਦਿਨ ਪਹਿਲਾਂ 26 ਮਈ 2019 ਨੂੰ ਮਨਮੋਹਨ ਸਿੰਘ ਦੇ ਸਟਾਫ਼ ਨੂੰ ਘਟਾ ਕੇ ਪੰਜ ਤੱਕ ਸੀਮਤ ਰੱਖ ਦਿੱਤਾ ਸੀ ,ਜਿਸ ਵਿੱਚ ਦੋ ਨਿੱਜੀ ਸਹਾਇਕ , ਇਕ ਲੋਅਰ ਡਵੀਜ਼ਨ ਕਲਰਕ ਅਤੇ ਦੋ ਚਪੜਾਸੀ ਸ਼ਾਮਿਲ ਹਨ। ਪੀਐੱਮਓ ਨੇ 26 ਮਈ ਨੂੰ ਮਨਮੋਹਨ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੀਨੀਅਰ ਕਾਂਗਰਸੀ ਆਗੂ ਨੂੰ ਲਾਭ ਦੇਣ ਤੋਂ ਇੰਨਕਾਰ ਕਰ ਦਿੱਤਾ ਸੀ।

EX PM Manmohan Singh Office Staff To Five PMO Cuts Down PMO ਨੇ ਘਟਾਇਆ ਮਨਮੋਹਨ ਸਿੰਘ ਦਾ ਸਟਾਫ਼ , ਸਾਬਕਾ PM ਦੀਆਂ ਕਈ ਅਪੀਲਾਂ ਨੂੰ ਠੁਕਰਾਇਆ

ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ (1991-1996) ਦੇ ਕਾਰਜਕਾਲ ਦੌਰਾਨ ਇਹ ਫੈਸਲਾ ਕੀਤਾ ਗਿਆ ਸੀ ਕਿ ਸਾਰੇ ਸਾਬਕਾ ਪ੍ਰਧਾਨ ਮੰਤਰੀ ਅਹੁਦਾ ਛੱਡਣ ਤੋਂ ਬਾਅਦ ਪੰਜ ਸਾਲ ਤੱਕ ਕੈਬਨਿਟ ਮੰਤਰੀ ਦੇ ਬਰਾਬਰ ਲਾਭ ਦੇ ਹੱਕਦਾਰ ਹੋਣਗੇ। ਇਸ ਸੁਵਿਧਾ ਵਿਚ ਇਕ 14 ਮੈਂਬਰੀ ਸੈਕਟਰੀਅਲ ਸਟਾਫ, ਮੁਫ਼ਤ ਦਫਤਰ ਦੇ ਖਰਚੇ, ਮੈਡੀਕਲ ਸਹੂਲਤਾਂ, ਛੇ ਘਰੇਲੂ ਕਾਰਜਕਾਰੀ ਕਲਾਸ ਏਅਰ ਟਿਕਟ ਅਤੇ ਐਸਪੀਜੀ ਕਵਰ ਇਕ ਸਾਲ ਲਈ ਸ਼ਾਮਲ ਹਨ। ਪੰਜ ਸਾਲ ਬਾਅਦ ਉਹ ਕੇਵਲ ਇੱਕ ਨਿਜੀ ਸਹਾਇਕ ਅਤੇ ਚਪੜਾਸੀ ਰੱਖ ਸਕਦੇ ਹਨ। ਹਾਲਾਂਕਿ ਉਦੋਂ ਤੋਂ ਇਕ ਅਣਵਲਿਖਤ ਨਿਯਮ ਹੈ ਕਿ ਸਾਬਕਾ ਪ੍ਰਧਾਨ ਮੰਤਰੀਆਂ ਦੀ ਬੇਨਤੀ 'ਤੇ ਇਹ ਲਾਭ ਵਧਾ ਦਿੱਤਾ ਜਾਂਦਾ ਹੈ।

EX PM Manmohan Singh Office Staff To Five PMO Cuts Down PMO ਨੇ ਘਟਾਇਆ ਮਨਮੋਹਨ ਸਿੰਘ ਦਾ ਸਟਾਫ਼ , ਸਾਬਕਾ PM ਦੀਆਂ ਕਈ ਅਪੀਲਾਂ ਨੂੰ ਠੁਕਰਾਇਆ

ਸੂਤਰਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਭਾਜਪਾ ਸਰਕਾਰ ਨਿਯਮ ਕਿਤਾਬ ਵਿਚ ਬਦਲਾਅ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਨੇ ਨਿਯਮ ਬਦਲ ਦਿੱਤਾ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ, ਪੀ ਵੀ ਨਰਸਿਮਹਾ ਰਾਓ ਅਤੇ ਆਈ.ਕੇ ਗੁਜਰਾਲ ਦੇ ਸਟਾਫ ਦਾ ਕਾਰਜ ਸਮਾਂ ਵਧਾ ਦਿੱਤਾ ਗਿਆ ਸੀ। ਮਨਮੋਹਨ ਸਿੰਘ ਦੇ ਦਫ਼ਤਰ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਨੇ 2 ਫਰਵਰੀ 2019 ਨੂੰ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੂੰ ਨੋਟ ਦੇ ਰਾਹੀਂ ਪੂਰਕ ਸਟਾਫ ਦੀ ਮਿਆਦ ਹੋਰ ਪੰਜ ਸਾਲ ਲਈ ਵਧਾਉਣ ਦੀ ਬੇਨਤੀ ਕੀਤੀ ਸੀ ਪਰ ਕੋਈ ਜਵਾਬ ਨਾ ਮਿਲਣ ਦੇ ਬਾਅਦ ਸਾਬਕਾ ਪ੍ਰਧਾਨ ਮੰਤਰੀ ਨੇ 18 ਮਾਰਚ ਨੂੰ ਫਿਰ ਪ੍ਰਧਾਨ ਮੰਤਰੀ ਨੂੰ ਇਕ ਚਿੱਠੀ ਲਿਖੀ। ਉਨ੍ਹਾਂ ਨੂੰ ਚੋਣਾਂ ਦੇ ਨਤੀਜਿਆਂ ਤੋਂ ਬਾਅਦ 25 ਮਈ ਨੂੰ ਗ੍ਰਹਿ ਮੰਤਰਾਲੇ ਤੋਂ ਇਕ ਹੁਕਮ ਮਿਲਿਆ ,ਜਿਸ ਵਿਚ ਉਹ ਸਿਰਫ ਪੰਜ- ਦੋ ਪੀਏ , ਇਕ ਐਲਡੀਸੀ, ਅਤੇ 2 ਚਪੜਾਸੀ ਰੱਖ ਸਕਦੇ ਹਨ।

EX PM Manmohan Singh Office Staff To Five PMO Cuts Down PMO ਨੇ ਘਟਾਇਆ ਮਨਮੋਹਨ ਸਿੰਘ ਦਾ ਸਟਾਫ਼ , ਸਾਬਕਾ PM ਦੀਆਂ ਕਈ ਅਪੀਲਾਂ ਨੂੰ ਠੁਕਰਾਇਆ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਾਵਲਕਾਰ ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਨੂੰ ਸਮਰਪਿਤ ਪੰਜ ਰੋਜ਼ਾ ਪੂਰਨਮਾਸ਼ੀ ਉਤਸਵ ਸ਼ੁਰੂ

ਇਸ ਹੁਕਮ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨੇ ਉਸੇ ਦਿਨ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਆਪਣੇ ਦਫਤਰ ਦੇ ਸੁਚੱਜੇ ਕੰਮ ਲਈ ਘੱਟੋ -ਘੱਟ 9 ਕਰਮਚਾਰੀਆਂ ਨੂੰ ਵਧਾਉਣ ਲਈ ਕਿਹਾ ਸੀ।"ਦੋ ਹਫਤੇ ਬਾਅਦ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨਰੇਪੇਂਦਰ ਮਿਸ਼ਰਾ ਨੇ ਫੋਨ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੀ ਬੇਨਤੀ ਨੂੰ ਪ੍ਰਧਾਨ ਮੰਤਰੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ।

-PTCNews

Related Post