ਬਜਟ 'ਚ ਕੀ-ਕੀ ਹੋਇਆ ਮਹਿੰਗਾ ਤੇ ਸਸਤਾ, ਜਾਣੋ ਪੂਰੀ ਜਾਣਕਾਰੀ

By  Pardeep Singh February 1st 2022 03:05 PM -- Updated: February 1st 2022 03:12 PM

ਨਵੀਂ ਦਿੱਲੀ:ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2022-23 ਦਾ ਬਜਟ ਪੇਸ਼ ਕੀਤਾ।ਬਜਟ ਵਿੱਚ ਸਰਕਾਰ ਨੇ ਦੇਸ਼ ਨੂੰ ਇਲੈਕਟ੍ਰੋਨਿਕਸ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਉੱਤੇ ਜ਼ੋਰ ਦਿੱਤਾ ਹੈ। ਕੇਂਦਰੀ ਮੰਤਰੀ ਨੇ ਬਜਟ ਵਿੱਚ ਕੁਝ ਉਤਪਾਦਾਂ 'ਤੇ ਇੰਪੋਰਟ ਡਿਊਟੀ ਵਧਾਈ ਗਈ ਹੈ, ਜਿਸ ਕਾਰਨ ਕਈ ਵਸਤੂਆਂ ਮਹਿੰਗੀਆਂ ਹੋ ਗਈਆ ਹਨ। ਇਸ ਤੋਂ ਇਲਾਵਾ ਬਜਟ ਵਿੱਚ ਕੁਝ ਵਸਤੂਆਂ ਤੋਂ ਦਰਾਮਦ ਡਿਊਟੀ ਘਟਾਈ ਹੈ ਉਹ ਸਸਤੀਆਂ ਵੀ ਹੋਈਆ ਹਨ।

ਕੇਂਦਰੀ ਵਿੱਤ ਮੰਤਰੀ ਨੇ ਮੋਬਾਈਲ ਫ਼ੋਨ ਚਾਰਜਰ, ਮੋਬਾਈਲ ਫ਼ੋਨ ਕੈਮਰਾ ਲੈਂਸ, ਟਰਾਂਸਫ਼ਾਰਮਰਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਕਸਟਮ ਡਿਊਟੀ ਵਿੱਚ ਰਿਆਇਤ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ਵਾਲੇ ਹੀਰਿਆਂ ਉੱਤੇ ਕਸਟਮ ਡਿਊਟੀ ਘਟਾ ਕੇ 5% ਕਰ ਦਿੱਤੀ ਹੈ। ਸਿਮਪਲੀ ਸੋਂਡ ਡਾਇਮੰਡ ਉੱਤੇ ਕੋਈ ਕਸਟਮ ਡਿਊਟੀ ਨਹੀਂ ਲਗਾਈ ਜਾਵੇਗੀ। ਦੂਜੇ ਪਾਸੇ ਸਰਕਾਰ ਨੇ ਛਤਰੀਆਂ 'ਤੇ ਡਿਊਟੀ ਵਧਾ ਕੇ 20 ਫੀਸਦੀ ਕਰ ਦਿੱਤੀ ਹੈ।

ਆਯਾਤ ਡਿਊਟੀ ਨੂੰ ਕਸਟਮ ਡਿਊਟੀ, ਟੈਰਿਫ, ਆਯਾਤ ਟੈਕਸ ਜਾਂ ਆਯਾਤ ਟੈਰਿਫ ਵੀ ਕਿਹਾ ਜਾਂਦਾ ਹੈ। ਆਯਾਤ ਡਿਊਟੀ ਦੇ ਦੋ ਉਦੇਸ਼ ਹਨ - ਸਰਕਾਰ ਲਈ ਆਮਦਨ ਪੈਦਾ ਕਰਨਾ ਅਤੇ ਸਥਾਨਕ ਤੌਰ 'ਤੇ ਪੈਦਾ ਕੀਤੀਆਂ ਵਸਤਾਂ ਨੂੰ ਬਾਜ਼ਾਰ ਵਿੱਚ ਲਾਭ ਪ੍ਰਦਾਨ ਕਰਨਾ।

ਬਜਟ ਦੇ ਐਲਾਨਾਂ ਦਾ ਅਸਰ ਪੈਟਰੋਲ, ਡੀਜ਼ਲ, ਐਲਪੀਜੀ, ਸੀਐਨਜੀ ਅਤੇ ਸ਼ਰਾਬ, ਚਮੜਾ, ਸੋਨਾ-ਚਾਂਦੀ, ਇਲੈਕਟ੍ਰਾਨਿਕ ਉਤਪਾਦ, ਮੋਬਾਈਲ, ਰਸਾਇਣ, ਵਾਹਨ ਵਰਗੀਆਂ ਦਰਾਮਦਾਂ ਦੀਆਂ ਕੀਮਤਾਂ 'ਤੇ ਪੈਂਦਾ ਹੈ। ਇਨ੍ਹਾਂ ਉੱਤੇ ਸਰਕਾਰ ਦਰਾਮਦ ਡਿਊਟੀ ਵਧਾ ਜਾਂ ਘਟਾਉਂਦੀ ਹੈ।

ਇਹ ਵੀ ਪੜ੍ਹੋ:ਕੇਂਦਰੀ ਮੰਤਰੀ ਨੇ ਕਿਸਾਨਾਂ ਲਈ ਕੀਤੇ ਵੱਡੇ ਐਲਾਨ, ਜਾਣੋ ਕਿਹੜੇ-ਕਿਹੜੇ ਐਲਾਨ

-PTC News

Related Post