ਇੱਕ ਗਲਤੀ ਨੇ ਫੇਸਬੁੱਕ ਦੀ ਕਮਾਈ ਨੂੰ ਪੰਜ ਦਿਨਾਂ 'ਚ ਡੁਬੋਇਆ

By  Joshi March 24th 2018 03:55 PM

Facebook data leak, Facebook loses 53 Cr. in 5 days: ਪਿਛਲੇ ਦਿਨੀਂ ਫੇਸਬੁੱਕ 'ਚ ਡਾਟਾ ਲੀਕ ਹੋਣ ਦੇ ਮਾਮਲੇ ਨੇ ਲੋਕਾਂ 'ਚ ਜਿੱਥੇ ਰੋਸ ਪੈਦਾ ਕੀਤਾ ਹੈ, ਉਥੇ ਹੀ ਫੇਸਬੁੱਕ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਉੱਠਣ ਲੱਗੇ ਹਨ।

ਇਸ ਨਾਲ ਫੇਸਬੁੱਕ ਦੀ ਮਾਰਕਿਟ ਵੈਲਿਯੂ 34,93,295 ਕਰੋੜ ਰੁਪਏ ਤੋਂ ਘੱਟ ਕੇ 31,13, 565 ਕਰੋੜ ਰੁਪਏ 'ਤੇ ਪਹੁੰਚ ਗਈ ਹੈ।

ਹਾਂਲਾਕਿ, ਫੇਸਬੁੱਕ ਕੰਪਨੀ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਇਸ ਗਲਤੀ ਲਈ ਜਨਤਕ ਤੌਰ 'ਤੇ ਮੁਆਫੀ ਵੀ ਮੰਗ ਲਈ ਹੈ ਪਰ ਫਿਰ ਵੀ ਫੇਸਬੁੱਕ ਦੇ ਕਾਰੋਬਰ 'ਤੇ ਇਸਦਾ ਬਹੁਤ ਵੱਡਾ ਅਸਰ ਦੇਖਣ ਨੂੰ ਮਿਿਲਆ ਹੈ। ਇਸ ਘਟਨਾ ਤੋਂ ਬਾਅਦ ਫੇਸਬੁੱਕ ਦੇ ਮਾਲਕ ਦੀ ਦੌਲਤ ਤਕਰੀਬਨ 53 ਹਜ਼ਾਰ ਕਰੋੜ ਰੁਪਏ ਘੱਟ ਗਈ ਹੈ।

ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਆਪਣੀ ਹੋਂਦ ਦੇ ਪਹਿਲੇ ਅੱਠ ਸਾਲਾਂ 'ਚ ਇੰਨੀ ਦੌਲਤ ਕਮਾਈ ਸੀ, ਜਿੰਨ੍ਹੀ ਉਸਨੇ 5 ਦਿਨਾਂ 'ਚ ਗੁਆ ਦਿੱਤੀ ਹੈ।

—PTC News

Related Post