ਭੁੱਲ ਕੇ ਵੀ ਨਾ ਕਰੋ "ਫੇਸਬੁੱਕ ਵਾਲਾ ਲਵ" - ਪਾਕਿਸਤਾਨ ਜੇਲ੍ਹ 'ਚ 6 ਸਾਲ ਤਸ਼ੱਦਦ ਸਹਿਣ ਤੋਂ ਬਾਅਦ ਹਾਮਿਦ ਅੰਸਾਰੀ ਦੀ ਨੌਜਵਾਨਾਂ ਨੂੰ ਨਸੀਹਤ

By  Joshi December 22nd 2018 06:32 PM

ਭੁੱਲ ਕੇ ਵੀ ਨਾ ਕਰੋ "ਫੇਸਬੁੱਕ ਵਾਲਾ ਲਵ" - ਪਾਕਿਸਤਾਨ ਜੇਲ੍ਹ 'ਚ 6 ਸਾਲ ਤਸ਼ੱਦਦ ਸਹਿਣ ਤੋਂ ਬਾਅਦ ਹਾਮਿਦ ਅੰਸਾਰੀ ਦੀ ਨੌਜਵਾਨਾਂ ਨੂੰ ਨਸੀਹਤ

ਫੇਸਬੁੱਕ 'ਤੇ ਇੱਕ ਲੜਕੀ ਨਾਲ ਮੁਹੱਬਤ ਕਰ ਕੇ ਪਾਕਿਸਤਾਨ ਦੀ ਜੇਲ੍ਹ 'ਚ 6 ਸਾਲ ਤਸ਼ੱਦਦ ਸਹਿਣ ਤੋਂ ਬਾਅਦ ਵਤਨ ਪਰਤੇ ਹਾਮਿਦ ਅੰਸਾਰੀ ਨੇ ਦੇਸ਼ ਦੇ ਨੌਜਵਾਨਾਂ ਨੂੰ "ਆਨਲਾਈਨ ਮੁਹੱਬਤ" ਨਾ ਕਰਨ ਦੀ ਸਲਾਹ ਦਿੱਤੀ ਹੈ। ਦਰਅਸਲ, ਅੰਸਾਰੀ ਆਪਣੀ ਪ੍ਰੇਮਿਕਾ ਦਾ ਪਾਕਿਸਤਾਨ 'ਚ ਹੋ ਰਹੇ ਵਿਆਹ ਰੋਕਣ ਲਈ ਗੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ਪਹੁੰਚਿਆ ਸੀ, ਜਿੱਥੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 6 ਸਾਲ ਜੇਲ੍ਹ 'ਚ ਰੱਖਿਆ ਗਿਆ।

pakistan jail returned ਭੁੱਲ ਕੇ ਵੀ ਨਾ ਕਰੋ "ਫੇਸਬੁੱਕ ਵਾਲਾ ਲਵ" - ਪਾਕਿਸਤਾਨ ਜੇਲ੍ਹ 'ਚ 6 ਸਾਲ ਤਸ਼ੱਦਦ ਸਹਿਣ ਤੋਂ ਬਾਅਦ ਹਾਮਿਦ ਅੰਸਾਰੀ ਦੀ ਨੌਜਵਾਨਾਂ ਨੂੰ ਨਸੀਹਤ

ਪੇਸ਼ੇ ਵਜੋਂ ਸਾਫਟਵੇਅਰ ਇੰਜੀਨੀਅਰ ਹਾਮਿਦ ਅੰਸਾਰੀ ਨੇ ਪਾਕਿਸਤਾਨੀ ਜੇਲ੍ਹ ਵਿਚ ਕਰੀਬ ਛੇ ਸਾਲ ਬਿਤਾਉਣ ਤੋਂ ਬਾਅਦ ਭਾਰਤ ਪਰਤ ਕੇ ਨੌਜਵਾਨਾਂ ਨੂੰ ਸਲਾਹ ਦਿੱਤੀ ਹੈ ਕਿ "ਫੇਸਬੁੱਕ ਵਾਲਾ ਪਿਆਰ ਨਾ ਕਰੋ"।

Read More : ਅਜੇ ਵੀ ਨਹੀਂ ਟਲਿਆ ਪੰਜਾਬ ‘ਚ ਅੱਤਵਾਦ ਦਾ ਖ਼ਤਰਾ, ਜਾਰੀ ਹੋਇਆ ਇੱਕ ਹੋਰ ਅਲਰਟ

ਇਸ ਅਨੁਭਵ ਤੋਂ ਬਾਅਦ, 33 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਸਲਾਹ ਦਿੱਤੀ ਗਈ ਸੀ ਕਿ "ਫੇਸਬੁੱਕ 'ਤੇ ਕਿਸੇ ਨੂੰ ਪਿਆਰ ਨਾ ਕਰੋ, ਆਪਣੇ ਮਾਪਿਆਂ ਤੋਂ ਕੁਝ ਵੀ ਨਾ ਛੁਪਾਓ ਅਤੇ ਕਿਸੇ ਵੀ ਦੇਸ਼ ਵਿਚ ਦਾਖਲ ਹੋਣ ਲਈ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰੋ।"

"ਮੈਨੂੰ ਅਜੀਬ ਜਹੀ ਚਿੰਤਾ ਹੁੰਦੀ ਰਹਿੰਦੀ ਹੁੰਦੀ ਸੀ, ਅਤੇ ਨਾ ਹੀ ਮੈਨੂੰ ਯਕੀਨ ਹੁੰਦਾ ਸੀ ਕਿ ਮੈਂ ਕਦੇ ਘਰ ਵੀ ਵਾਪਿਸ ਜਾ ਪਾਵਾਂਗਾ ਜਾਂ ਨਹੀਂ, ਮੈਂ ਪਰਮਾਤਮਾ ਨੂੰ ਦੁਆ ਕਰਦਾ ਰਿਹਾ ਕਿ ਮੈਨੂੰ ਮੇਰਾ ਮੁਲਕ ਅਤੇ ਪਰਿਵਾਰ ਦੇਖਣਾ ਨਸੀਬ ਹੋਵੇ"।

"ਮੇਰੇ ਪਰਿਵਾਰ, ਭਾਰਤ ਸਰਕਾਰ ਅਤੇ ਸੁਸ਼ਮਾ ਸਵਰਾਜ ਨੇ ਮੇਰੀ ਬਹੁਤ ਮਦਦ ਕੀਤੀ। ਮੈਂ ਆਪਣੇ ਪਰਿਵਾਰ ਨਾਲ ਜਸ਼ਨ ਮਨਾਉਣਾ ਚਾਹੁੰਦਾ ਹਾਂ, ਉਸ ਤੋਂ ਬਾਅਦ ਮੈਂ ਨੌਕਰੀ ਲੱਭਣਾ ਸ਼ੁਰੂ ਕਰਾਂਗਾ ਅਤੇ ਕੇਵਲ ਤਦ ਹੀ ਮੈਂ ਵਿਆਹ ਕਰਾਂਗਾ"।

Read More : ਪੰਜਾਬ ‘ਚ ਹਾਲਾਤ ਖਰਾਬ ਦੀਆਂ ਖੁਫੀਆ ਰਿਪੋਰਟਾਂ ਤੋਂ ਬਾਅਦ ਪੁਲਿਸ ਨੇ ਚੁੱਕਿਆ ਇਹ ਕਦਮ, ਜਾਣੋ ਮਾਮਲਾ

ਜਦੋਂ ਉਸ ਨੂੰ ਜੇਲ੍ਹ ਵਿਚ ਤਸੀਹੇ ਦਿੱਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਪੁੱਛਗਿੱਛ ਦੌਰਾਨ ਮੇਰੇ 'ਤੇ ਬਹੁਤ ਤਸ਼ੱਦਦ ਕੀਤੇ ਗਏ ਅਤੇ ਮੇਰਾ ਰੈਟਿਨਾ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਪਰ ਜੇਲ੍ਹ ਵਿਚ ਚੰਗੇ ਵਿਵਹਾਰ ਦੀ ਉਮੀਦ ਕੌਣ ਕਰ ਸਕਦਾ ਹੈ"।

pakistan jail returned hamid ansari ਹਾਮਿਦ ਅੰਸਾਰੀ ਦੀ ਨੌਜਵਾਨਾਂ ਨੂੰ ਨਸੀਹਤ

ਅੰਸਾਰੀ ਦੇ ਵਾਪਸ ਪਰਤਣ 'ਤੇ ਉਸਦੇ ਵਰਸੋਵਾ ਵਾਲੇ ਘਰ ਵਿਚ ਭਾਵੁਕ ਅਤੇ ਤਿਓਹਾਰ ਜਿਹਾ ਮਾਹੌਲ ਸੀ। ਅੰਸਾਰੀ ਦੀ ਮਾਂ ਅਤੇ ਭਰਾ ਵੱਲੋਂ ਭਿੱਜੀਆਂ ਅੱਖਾਂ ਨਾਲ ਉਸਦਾ ਸਵਾਗਤ ਕੀਤਾ ਗਿਆ।

facebook love isn't good says pakistan jail returned hamid ਪਾਕਿਸਤਾਨ ਜੇਲ੍ਹ 'ਚ 6 ਸਾਲ ਤਸ਼ੱਦਦ ਸਹਿਣ ਤੋਂ ਬਾਅਦ ਹਾਮਿਦ ਅੰਸਾਰੀ ਦੀ ਨੌਜਵਾਨਾਂ ਨੂੰ ਨਸੀਹਤ

ਭਾਵੁਕ ਹੋਏ ਹਾਮਿਦ ਦੇ ਵੱਡੇ ਭਰਾ ਖਾਲਿਦ ਅੰਸਾਰੀ ਨੇ ਮੀਡੀਆ ਨੂੰ ਕਿਹਾ, "ਘਰ ਵਿੱਚ ਹਰ ਚੀਜ਼ ਉਸੇ ਥਾਂ ਤੇ ਰੱਖੀ ਗਈ ਸੀ ਜਿੱਥੇ ਛੇ ਸਾਲ ਪਹਿਲਾਂ ਪਈ ਸੀ। ਇਸ ਵਿਛੋੜੇ 'ਚ ਅਸੀਂ ਕੋਈ ਤਿਓਹਾਰ ਨਹੀਂ ਮਨਾਇਆ"।

ਹਾਮਿਦ ਨੂੰ ਅਫਗਾਨਿਸਤਾਨ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਪਾਕਿਸਤਾਨ ਵਿਚ ਦਾਖਲ ਹੋਣ ਲਈ ਤਿੰਨ ਸਾਲ ਦੀ ਕੈਦ ਦੀ ਸਜ਼ਾ ਦੇ ਦਿੱਤੀ ਸੀ।

—PTC News

Related Post