ਅਜੇ ਵੀ ਨਹੀਂ ਟਲਿਆ ਪੰਜਾਬ ‘ਚ ਅੱਤਵਾਦ ਦਾ ਖ਼ਤਰਾ, ਜਾਰੀ ਹੋਇਆ ਇੱਕ ਹੋਰ ਅਲਰਟ

ਅਜੇ ਵੀ ਨਹੀਂ ਟਲਿਆ ਪੰਜਾਬ ‘ਚ ਅੱਤਵਾਦ ਦਾ ਖ਼ਤਰਾ, ਜਾਰੀ ਹੋਇਆ ਇੱਕ ਹੋਰ ਅਲਰਟ,ਚੰਡੀਗੜ੍ਹ: ਬੀਤੇ ਐਤਵਾਰ ਪਠਾਨਕੋਟ ‘ਚ ਪੂਜਾ ਐਕਸਪ੍ਰੈਸ ਤੋਂ 6 ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ‘ਚ ਇੱਕ ਵਾਰ ਫਿਰ ਜ਼ਾਕਿਰ ਮੂਸਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੇ ਆਸਪਾਸ ਦੇ ਇਲਾਕਿਆਂ ‘ਚ ਜਾਕਿਰ ਮੂਸਾ ਦੇ ਪੋਸਟਰ ਲਗਾ ਦਿੱਤੇ ਹਨ।

zakir musaਪੰਜਾਬ ਪੁਲਿਸ ਨੇ ਲੋਕਾਂ ਨੂੰ ਚੇਤੰਨ ਰਹਿਣ ਲਈ ਕਿਹਾ ਹੈ। ਨਾਲ ਹੀ ਪੋਸ‍ਟਰ ਲਗਾ ਕੇ ਜ਼ਾਕਿਰ ਮੂਸਾ ਦੇ ਸੰਬੰਧ ‘ਚ ਪੁਲਿਸ ਨੂੰ ਜਾਣਕਾਰੀ ਦੇਣ ਲਈ ਕਿਹਾ ਹੈ।

Zakir musaਧਿਆਨ ਯੋਗ ਹੈ ਕਿ ਅੱਤਵਾਦੀ ਜ਼ਾਕਿਰ ਮੂਸਾ ਸਮੇਤ ਛੇ ਤੋਂ ਸੱਤ ਅੱਤਵਾਦੀਆਂ ਦੇ ਭਾਰਤ ‘ਚ ਦਾਖਲ ਹੋਣ ਦੀ ਸੂਚਨਾ ਤੋਂ ਉੱਤਰ ਪ੍ਰਦੇਸ਼ ‘ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

zakir moosaਮੇਰਠ ਜੋਨ ਦੇ ਏਡੀਜੀ ਨੂੰ ਆਏ ਇੱਕ ਪੱਤਰ ਵਿੱਚ ਸੰਦੇਹ ਸਾਫ਼ ਕੀਤੀ ਗਈ ਹੈ ਕਿ ਅੱਤਵਾਦੀ ਜ਼ਾਕਿਰ ਮੂਸਾ ਜੋਨ ਦੇ ਕਿਸੇ ਵੀ ਜਿਲ੍ਹੇ ਵਿੱਚ ਲੁਕਿਆ ਹੋ ਸਕਦਾ ਹੈ। ਇਸ ਲਈ ਮੇਰਠ ਦੀ ਆਈਬੀ, ਏਟੀਐਸ, ਐਲ.ਆਈ.ਊ ਆਦਿ ਖੁਫੀਆਂ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

—PTC News