ਅਧਿਆਪਕ ਨੇ ਪਰਿਵਾਰ ਸਣੇ ਨਹਿਰ 'ਚ ਸੁੱਟਿਆ ਮੋਟਰਸਾਈਕਲ, ਪਿਓ-ਪੁੱਤ ਰੁੜ੍ਹੇ

By  Baljit Singh June 10th 2021 03:44 PM

ਜ਼ੀਰਾ: ਅੱਜ ਤਿੱਖੜ ਦੁਪਹਿਰ ਪਿੰਡ ਲੋਹਕੇ ਖ਼ੁਰਦ ਦੇ ਇਕ ਪਰਿਵਾਰ ਨੇ ਰਾਜਸਥਾਨ ਫੀਡਰ 'ਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂਕਿ ਦੋ ਜੀਆਂ ਨੂੰ ਪੁਲਸ ਨੇ ਮੌਕੇ 'ਤੇ ਬਚਾ ਲਿਆ ਜਦੋਂ ਕਿ ਪਿਓ ਪੁੱਤ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ।

ਪੜੋ ਹੋਰ ਖਬਰਾਂ: ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼

ਪ੍ਰਾਪਤ ਜਾਣਕਾਰੀ ਮੁਤਾਬਕ ਬੇਅੰਤ ਸਿੰਘ ਪੁੱਤਰ ਵਿਸਾਖਾ ਸਿੰਘ ਜੋ ਕਿ ਪਿੰਡ ਸ਼ਾਹ ਵਾਲਾ ਵਿਖੇ ਪ੍ਰਾਈਵੇਟ ਸਕੂਲ ਚਲਾ ਰਿਹਾ ਸੀ, ਉਹ ਪਿੰਡ ਸੁਰ ਸਿੰਘ ਵਾਲਾ ਵਿਖੇ ਮੱਸਿਆ ਦੇ ਦਿਹਾੜੇ 'ਤੇ ਨਤਮਸਤਕ ਹੋ ਕੇ ਵਾਪਸ ਪਰਤ ਰਿਹਾ ਸੀ।ਇੱਕ ਵਾਰ ਉਹ ਨਹਿਰਾਂ ਨੂੰ ਟੱਪ ਗਿਆ ਪ੍ਰੰਤੂ ਜਦ ਨਹਿਰਾਂ ਨੂੰ ਲੰਘ ਕੇ ਕੁਝ ਦੂਰ ਗਿਆ ਤਾਂ ਉਹ ਦੇ ਮਨ ਵਿਚ ਕੀ ਖ਼ਿਆਲ ਆਇਆ 'ਤੇ ਫਿਰ ਵਾਪਸ ਪਰਤ ਕੇ ਉਸ ਨੇ ਸਮੇਤ ਮੋਟਰਸਾਈਕਲ ਨਹਿਰ ਵਿੱਚ ਸੁੱਟ ਦਿੱਤਾ।

ਪੜੋ ਹੋਰ ਖਬਰਾਂ: ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ?

ਮੌਕੇ ’ਤੇ ਪੁਲਸ ਪਾਰਟੀ ਨੇ ਉਸ ਦੀ ਪਤਨੀ ਵੀਰਜੀਤ ਕੌਰ ਅਤੇ ਬੇਟੀ ਰਹਿਮਤ ਕੌਰ ਨੂੰ ਬਚਾ ਲਿਆ ਜਦੋਂਕਿ ਬੇਅੰਤ ਸਿੰਘ ਅਤੇ ਉਸਦਾ ਪੁੱਤਰ ਗੁਰਬਖ਼ਸ਼ ਸਿੰਘ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਜਿਨ੍ਹਾਂ ਦੀ ਭਾਲ ਜਾਰੀ ਹੈ।

ਪੜੋ ਹੋਰ ਖਬਰਾਂ: ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ

-PTC News

Related Post