ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਨੋਟਿਸ ਉੱਤੇ ਜਵਾਬ ਦਿੰਦੇ ਹੋਏ ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਟਵਿੱਟਰ ਭਾਰਤ ਪ੍ਰਤੀ ਪੂਰੀ ਤਰ੍ਹਾਂ ਨਾਲ ਵਚਨਬੱਧ ਰਿਹਾ ਹੈ ਤੇ ਬਣਿਆ ਵੀ ਰਹੇਗਾ ਤੇ ਇਸ ਸਰਵਿਸ ਉੱਤੇ ਹੋਣ ਵਾਲੀ ਮਹੱਤਵਪੂਰਣ ਜਨਤਕ ਗੱਲਬਾਤ ਦੀ ਸੇਵਾ ਕਰ ਰਿਹਾ ਹੈ। ਅਸੀਂ ਭਾਰਤ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਟਵਿੱਟਰ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਿਹਾ ਹੈ। ਸਾਡੇ ਵਿਕਾਸ ਉੱਤੇ ਇੱਕ ਸੰਧੀ ਭਾਰਤ ਸਰਕਾਰ ਦੇ ਨਾਲ ਸਾਂਝੀ ਕੀਤੀ ਹੈ। ਅਸੀਂ ਭਾਰਤ ਸਰਕਾਰ ਦੇ ਨਾਲ ਆਪਣੀ ਰਚਨਾਤਮਕ ਗੱਲਬਾਤ ਜਾਰੀ ਰੱਖਾਂਗੇ।

ਪੜੋ ਹੋਰ ਖਬਰਾਂ: ਹਰ ਘੰਟੇ 1 ਲੱਖ ਰੁਪਏ ਕਮਾਉਂਦੇ ਹਨ ਭਾਰਤੀ ਖਿਡਾਰੀ, ਦੋਹਰੇ ਸੈਂਕੜੇ ਉੱਤੇ ਮਿਲਦੀ ਹੈ ਇਹ ਰਕਮ

ਦੱਸ ਦਈਏ ਕਿ ਪਿਛਲੇ ਦਿਨੀਂ ਭਾਰਤ ਸਰਕਾਰ ਦੇ ਕਹਿਣ ਉੱਤੇ ਟਵਿੱਟਰ ਨੇ ਪੰਜਾਬੀ ਰੈਪਰ ਜੈਜ਼ੀ-ਬੀ, ਸਿਡਨੀ ਸਥਿਤ ਹਿਪਹਾਪ ਕਲਾਕਾਰ ਐਲ-ਫ੍ਰੈਸ਼ ਦ ਲਾਇਨ ਅਤੇ ਦੋ ਹੋਰ ਲੋਕਾਂ ਦਾ ਅਕਾਊਂਟ ਬਲਾਕ ਕਰ ਦਿੱਤਾ। ਇਨ੍ਹਾਂ ਦੋਵਾਂ ਕਲਾਕਾਰਾਂ ਨੇ ਇੰਸਟਾਗ੍ਰਾਮ ਉੱਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਵਿਚ ਉਨ੍ਹਾਂ ਦਾ ਟਵਿਟਰ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ। ਵਿਖਾਵੇ ਦੀ ਆਜ਼ਾਦੀ ਦੀ ਗੱਲ ਕਰਦੇ ਹੋਏ ਟਵਿੱਟਰ ਭਾਰਤ ਸਰਕਾਰ ਦੇ ਨਵੇਂ ਆਈਟੀ ਨਿਯਮਾਂ ਨੂੰ ਮੰਨਣ ਵਿਚ ਨਾ-ਨੁਕਰ ਕਰਦਾ ਰਿਹਾ ਹੈ।

ਪੜੋ ਹੋਰ ਖਬਰਾਂ: ਵ੍ਹਟਸਐਪ ਤੋਂ ਇਸ ਤਰ੍ਹਾਂ ਲੀਕ ਹੋ ਸਕਦੀਆਂ ਹਨ ਤੁਹਾਡੀਆਂ ਪ੍ਰਾਈਵੇਟ ਤਸਵੀਰਾਂ ਤੇ ਚੈਟ

ਜਸਵਿੰਦਰ ਸਿੰਘ ਬੈਂਸ ਉਰਫ ਜੈਜ਼ੀ-ਬੀ ਨੇ ਪਿਛਲੇ ਸਾਲ ਦਸੰਬਰ ਵਿਚ ਸਿੰਘੂ ਬਾਰਡਰ ਉੱਤੇ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦਾ ਸਮਰਥਨ ਕੀਤਾ ਸੀ। ਸੁਖਦੀਪ ਸਿੰਘ ਭੋਗਲ ਨੂੰ ਐਲ-ਫਰੇਸ਼ ਦ ਲਾਇਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਵੀ ਖੇਤੀਬਾੜੀ ਕਾਨੂੰਨ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਪੱਖ ਵਿਚ ਟਵੀਟ ਕੀਤਾ ਸੀ।

ਪੜੋ ਹੋਰ ਖਬਰਾਂ: ਹੁਣ ਹਜ਼ਾਰਾਂ ਸਾਲ ਜੀਏਗਾ ਇਨਸਾਨ! ਲੈਬ ‘ਚ ਤਿਆਰ ਕੀਤਾ ਜਾਵੇਗਾ ਅਮਰ ਬਣਾਉਣ ਵਾਲਾ ਇੰਜੈਕਸ਼ਨ

ਇਹ ਕਦਮ ਉਠਾ ਸਕਦੀ ਹੈ ਸਰਕਾਰ
ਪਿਛਲੇ ਦਿਨੀਂ ਕੇਂਦਰ ਸਰਕਾਰ ਦੇ ਨੋਟਿਸ ਵਿਚ ਕਿਹਾ ਸੀ ਕਿ ਇਹ ਆਖਰੀ ਚਿਤਾਵਨੀ ਹੈ। ਹੁਣ ਵੀ ਨਿਯਮਾਂ ਦਾ ਪਾਲਣ ਨਹੀਂ ਹੋਇਆ ਤਾਂ ਆਈਟੀ ਕਾਨੂੰਨ ਅਤੇ ਹੋਰ ਦੰਡਾਤਮਕ ਕਾਨੂੰਨਾਂ ਦੇ ਤਹਿਤ ਟਵਿੱਟਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਟਵਿੱਟਰ ਦਾ ਇੰਟਰਮੀਡੀਅਰੀ ਦਾ ਦਰਜਾ ਖਤਮ ਕੀਤਾ ਜਾ ਸਕਦਾ ਹੈ, ਜਿਸਦੇ ਨਾਲ ਟਵਿੱਟਰ ਨੂੰ ਮਿਲੀਆਂ ਹੋਈਆਂ ਕਈ ਛੋਟਾਂ ਖ਼ਤਮ ਹੋ ਜਾਣਗੀਆਂ। ਇਸ ਨਾਲ ਟਵਿੱਟਰ ਲਈ ਭਾਰਤ ਵਿੱਚ ਸੰਚਾਲਨ ਮੁਸ਼ਕਲ ਹੋ ਸਕਦਾ ਹੈ।

-PTC News