ਕੈਨੇਡਾ 'ਚੋਂ ਇਸ ਪੰਜਾਬੀ ਗਾਇਕ ਨੂੰ ਕੀਤਾ ਡਿਪੋਰਟ, ਰੋਂਦੇ ਹੋਏ ਦੁੱਖ ਕੀਤਾ ਬਿਆਨ (ਵੀਡੀਓ)

By  Joshi January 11th 2018 01:28 PM -- Updated: January 11th 2018 01:40 PM

Famous Punjabi Singer Kambi Rajpuria deported from Canada: 7 ਸਾਲ ਪਹਿਲਾ ਪੰਜਾਬ ਤੋਂ ਇਕ ਨੌਜਵਾਨ ਅਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਲੈ ਕੇ ਕੈਨੇਡਾ ਗਿਆ (ਕੈਂਬੀ ਰਾਜਪੁਰੀਆ ) ਜਿਸ ਨੇ ਦਿਨ ਰਾਤ ਮਿਹਨਤ ਅਤੇ ਸੰਘਰਸ਼ ਕੀਤੀ ਕਰਕੇ ਆਪਣੀ ਪੜ੍ਹਾਈ ਜਾਰੀ ਰੱਖੀ। ਪਰ ਅੱਜ ਉਸ ਦੇ ਵਕੀਲ ਦੀ ਇਕ ਗਲਤੀ ਕਾਰਨ ਉਸ ਨੂੰ  ਪੰਜਾਬ ਵਾਪਸ ਪਰਤਨਾ ਪਿਆ । ਕੈਨੇਡਾ ਵਿੱਚ ਗਾਇਕੀ ਦਾ ਸ਼ੌਂਕ ਪੂਰਾ ਕਰਨ ਦਾ ਸੁਪਨਾ ਦੇਖਿਆ ਪਰ ਉਸਦਾ ਸੁਪਨਾ ਟੁੱਟਦਾ ਜਾਪ ਰਿਹਾ ਹੈ।

Famous Punjabi Singer Kambi Rajpuria deported from Canadaਇਸ ਪੰਜਾਬੀ ਨੋਜਵਾਨ ਨੂੰ ਦੁੱਖ ਹੈ ਉਹ ਆਪਣੇ ਮਾਂ ਬਾਪ ਦਾ ਸੁਪਨਾ ਪੂਰਾ ਨਾ ਕਰ ਸਕਿਆ ਪਰ ਉਸ ਨੇ ਹਿੰਮਤ ਨਹੀਂ ਛੱਡੀ  ਉਹ ਹੁਣ ਇਹ ਸੁਪਨਾ ਪੰਜਾਬ ਚ ਰਹਿ ਕੇ ਪੂਰਾ ਕਰੇਗਾ। ੧੨ਵੀਂ ਤੋਂ  ਬਾਅਦ ਆਇਲਟਸ ਕੀਤੀ ਤੇ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਤ ਉਸਨੇ ਪੰਜ ੯ ਜਨਵਰੀ ੨੦੧੧ ਨੂੰ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ।

Famous Punjabi Singer Kambi Rajpuria deported from CanadaFamous Punjabi Singer Kambi Rajpuria deported from Canada: ਕੈਂਬੀ ਫੁੱਟਬਾਲ ਦਾ ਕਾਫੀ ਸ਼ੌਕੀਨ ਸੀ। ਡਰੌਪ ਲੈ ਕੇ ਉਸ ਨੇ ਆਪਣੇ ਕਾਲਜ ਦੀ ਫੀਸ ਪੂਰੀ ਕੀਤੀ ਉਸ ਨੇ ਪੈਸੇ ਕਮਾਣ ਲਈ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਤੇ ਜੂਏ 'ਚ ਤਕਰੀਬਨ ਉਸ ਨੇ ੪੫ ਹਜ਼ਾਰ ਡਾਲਰ ਗੁਆ ਲਏ। ਜਿਸ ਦਾ ਸਿੱਟਾ ਉਸ ਦੇ ਕੋਲ ਰੋਟੀ ਖਾਣ ਦੇ ਪੈਸੇ ਵੀ ਨਾ ਬਚੇ।

Famous Punjabi Singer Kambi Rajpuria deported from Canadaਇਹ ਹੀ ਨਹੀਂ ਫਿਰ ਉਸ ਨੇ  ਬੇਕਰੀ ਵਿੱਚ ਵੀ ਕੰਮ ਕੀਤਾ।ਕੈਂਬੀ ਨੇ ਦੱਸਿਆ ਕਿ ਇਸ ਦੌਰਾਨ ਮੈਂ ਡਬਲ-ਡਬਲ ਸ਼ਿਫਟਾਂ ਲਾ ਕੇ ਟਰੱਕ ਵਾਸ਼ ਕਰਦਾ ਸੀ ਤਾਂ ਕੀ ਮੈਂ ਅਗਲੇ ਸਮੈਸਟਰ ਦੇ ਪੈਸੇ ਇੱਕਠੇ ਕਰ ਲਵਾਂ।ਕਿਸੇ ਤਰੀਕੇ ਨਾਲ ਆਪਣੀ ਕਾਲਜ ਦੀ ਫੀਸ ਪੂਰੀ ਕੀਤੀ ਤੇ ਹੌਲੀ-ਹੌਲੀ ਅਗਲੇ ਸਮੈਸਟਰ ਦੀ ਵੀ ਫੀਸ ਜੋੜੀ।

ਉਸਨੇ ਛੋਟੀ-ਮੋਟੀਆਂ ਪਾਰਟੀਆਂ 'ਚ ਗਾਣਾ ਵੀ ਗਾਇਆ  ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਕਿਸੇ ਦੀ ਸਲਾਹ 'ਤੇ 'ਸੂਰਜ ਨੂੰ ਸਲਾਮਾਂ' ਗੀਤ ਨੂੰ ੭੦੦ ਡਾਲਰ ਲਾ ਕੇ ਰਿਕਾਰਡ ਕਰਵਾਇਆ। ਉਸਦੀ ਜ਼ਿੰਦਗੀ 'ਚ ਮੋੜ ਉਦੋਂ ਆਇਆ ਜਦ  ਉਸਨੇ 'ਚਾਈਂਲੇ ਟੂ ਨਾਸਾ'  ਗਾਣਾ ਕੱਡਿਆ।

Famous Punjabi Singer Kambi Rajpuria deported from CanadaFamous Punjabi Singer Kambi Rajpuria deported from Canada: ਇਸ ਬਿਚਾਲੇ ਉਸਦੇ ਵਕੀਲ ਨੇ ਇੱਕ ਗਲਤੀ ਕਰ ਦਿੱਤੀ, ਉਸਦੀ ਫੀਸ ਗਲਤ ਭਰ ਦਿੱਤੀ। ਉਸਨੇ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਮੈਂ ਇਸ ਹਲਾਤ 'ਚ ਹਾਂ। ੮੦-੮੫ ਦਿਨਾਂ ਬਾਅਦ ਵਰਕਪਰਮਟ ਨੇ ਹੁਕਮ ਦਿੱਤਾ ਸੀ ਕੀ ੫ ਦਿਨਾਂ 'ਚ ਤੁਹਾਨੂੰ ਕੈਨੇਡਾ ਛੱਡ ਕੇ ਜਾਣਾ ਹੈ।

ਕੈਂਬੀ ੧੦ ਜਨਵਰੀ ੨੦੧੧ ਨੂੰ ਕੈਨੇਡਾ ਗਿਆ ਸੀ ਤੇ ੧੦ ਜਨਵਰੀ ੨੦੧੮ ਨੂੰ ਹੀ ਪੰਜਾਬ ਵਾਪਸ ਆ ਗਿਆ ਹੈ ਜਦੋਂ ਕਿ ਉਸਦਾ ਸਟੱਡੀ ਵਿਜ਼ਾ ੩੦ ਅਪ੍ਰੈਲ ਨੂੰ ਖਤਮ ਹੋਣਾ ਸੀ।

ਉਸ ਨੇ ਆਪਣੇ ਆਪਣੇ-ਆਪ ਨਾਲ ਵਾਅਦਾ ਕੀਤਾ ਕਿ ਉਹ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਸੁਪਨਾ ਜ਼ਰੂਰ ਪੂਰਾ ਕਰੇਗਾ। ਕੈਨੇਡਾ ਨਾ ਸਹੀਂ ਤਾਂ ਪੰਜਾਬ 'ਚ ਹੀ ਸਹੀਂ।

—PTC News

Related Post