ਕਾਂਗਰਸੀਆਂ ਨੂੰ ਪੱਤਰਕਾਰਾਂ ਨਾਲ ਪੰਗਾ ਲੈਣਾ ਪਿਆ ਮਹਿੰਗਾ ,ਕਰਵਾ ਲਿਆ ਪਰਚਾ

By  Shanker Badra November 3rd 2018 06:29 PM

ਕਾਂਗਰਸੀਆਂ ਨੂੰ ਪੱਤਰਕਾਰਾਂ ਨਾਲ ਪੰਗਾ ਲੈਣਾ ਪਿਆ ਮਹਿੰਗਾ ,ਕਰਵਾ ਲਿਆ ਪਰਚਾ:ਫਰੀਦਕੋਟ 'ਚ ਪੱਤਰਕਾਰ ਭਾਈਚਾਰੇ ਦੀ ਵੱਡੀ ਜਿੱਤ ਹੋਈ ਹੈ।ਜਾਣਕਾਰੀ ਅਨੁਸਾਰ ਇੱਕ ਪੱਤਰਕਾਰ ਦੇ ਘਰ ਬਾਹਰ ਧਰਨਾ ਲਗਾਉਣ ਵਾਲੇ ਕਾਂਗਰਸੀਆਂ ਵਿਚੋਂ 10 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।ਇਸ ਤੋਂ ਬਾਅਦ ਪੱਤਰਕਾਰਾਂ ਨੇ ਸੰਘਰਸ ਮੁਲਤਵੀ ਕੀਤਾ ਹੈ। ਦੱਸ ਦੇਈਏ ਕਿ ਪੀੜਤ ਪੱਤਰਕਾਰ ਅਮਨਦੀਪ ਸਿੰਘ ਲੱਕੀ ਅਤੇ ਕੈਮਰਾਮੈਨ ਸੁਖਜਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਕੁੱਝ ਦਿਨ ਪਹਿਲਾਂ ਪਿੰਡ ਟਹਿਣਾ ਦੇ ਵਸਨੀਕਾਂ ਦੀ ਮੰਗ 'ਤੇ ਇਕ ਸਾਬਕਾ ਕਾਂਗਰਸੀ ਸਰਪੰਚ ਵੱਲੋਂ ਪੰਚਾਇਤ ਦੀ ਜ਼ਮੀਨ ਤੋਂ ਲੱਖਾਂ ਰੁਪਏ ਦੀ ਮਿੱਟੀ ਖੁਰਦ ਪੁਰਦ ਕਰਨ ਸਬੰਧੀ ਇਕ ਖ਼ਬਰ ਨਸ਼ਰ ਕੀਤੀ ਸੀ, ਜੋ ਕਿ ਬਕਾਇਦਾ ਤੌਰ 'ਤੇ ਤੱਥਾਂ 'ਤੇ ਆਧਾਰਿਤ ਸੀ ਅਤੇ ਉਸ ਸਬੰਧੀ ਉਸ ਵਲੋਂ ਦੋਵਾਂ ਧਿਰਾਂ ਦੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬਿਆਨ ਵੀ ਦਰਸਾਏ ਸਨ ਪ੍ਰੰਤੂ ਉਸ ਕਾਂਗਰਸੀ ਆਗੂ ਵੱਲੋਂ ਸ਼ੁੱਕਰਵਾਰ ਨੂੰ ਕੁੱਝ ਕਾਂਗਰਸੀ ਵਰਕਰਾਂ ਨੂੰ ਭੇਜ ਕੇ ਉਸ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਉਸ ਦੀ ਗੈਰਹਾਜ਼ਰੀ ਵਿਚ ਉਸ ਦੇ ਪਰਿਵਾਰ ਨੂੰ ਧਮਕਾਇਆ ਅਤੇ ਡਰਾਇਆ ਗਿਆ। ਜ਼ਿਕਰਯੋਗ ਹੈ ਕਿ ਫਰੀਦਕੋਟ 'ਚ ਬੀਤੇ ਦਿਨੀਂ ਕੁੱਝ ਕਾਂਗਰਸ ਪੱਖੀ ਲੋਕਾਂ ਨੇ ਇੱਕ ਪੱਤਰਕਾਰ ਦੇ ਘਰ ਬਾਹਰ ਧਰਨਾ ਦਿੱਤਾ ਸੀ।ਜਿਸ ਸਬੰਧੀ ਧਰਨਾ ਦੇਣ ਵਾਲਿਆਂ ਵਿਰੁੱਧ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ।ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 10 ਲੋਕਾਂ 'ਤੇ ਐੱਫ.ਆਈ.ਆਰ. ਦਰਜ ਕਰ ਲਿਆ ਹੈ। -PTCNews

Related Post