ਫ਼ਰੀਦਕੋਟ : ਓਟ ਸੈਂਟਰਾਂ ਦੇ ਬਾਹਰ ਨਸ਼ਾ ਛੱਡਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ - ਲੰਬੀਆਂ ਲਾਈਨਾਂ

By  Shanker Badra July 24th 2021 07:59 PM

ਫ਼ਰੀਦਕੋਟ : ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ਾ ਖਤਮ ਕਰਨ ਦੀ ਮੰਨਸਾ ਨਾਲ ਹਰ ਜ਼ਿਲੇ 'ਚ ਓਟ ਸੈਂਟਰ ,ਨਸ਼ਾ ਮੁਕਤੀ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਖੋਲ੍ਹੇ ਗਏ ਹਨ ਤਾਂ ਜੋ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਵਾਲਾ ਵਿਅਕਤੀ ਅਗਰ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਓਟ ਸੈਂਟਰਾਂ 'ਚ ਆ ਕੇ ਡਾਕਟਰਾਂ ਦੀ ਨਿਗਰਾਨੀ ਅਤੇ ਸਲਾਹ ਨਾਲ ਨਸ਼ਾ ਛੱਡ ਸਕਦਾ ਹੈ। ਉਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਜੋ ਦਵਾਈ ਦਿੱਤੀ ਜਾਂਦੀ ਹੈ ,ਉਸ ਦੀ ਹੋਲੀ ,ਹੋਲੀ ਮਿਕਦਾਰ ਘਟਾ ਨਸ਼ਾ ਛੁਡਾਉਣ 'ਚ ਮਦਦ ਮਿਲਦੀ ਹੈ। [caption id="attachment_517520" align="aligncenter" width="300"] ਫ਼ਰੀਦਕੋਟ : ਓਟ ਸੈਂਟਰਾਂ ਦੇ ਬਾਹਰ ਨਸ਼ਾ ਛੱਡਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ - ਲੰਬੀਆਂ ਲਾਈਨਾਂ[/caption] ਇਸ ਪਹਿਲੂ ਦੀ ਦੂਸਰੀ ਤਸਵੀਰ ਜੋ ਅੱਜ ਅਸੀਂ ਦਿਖਾਉਣ ਚਾਹੁੰਦੇ ਹਾਂ ਉਹ ਇਹ ਹੈ ਕੇ ਜਿਸ ਨਸ਼ਾ ਛੁਡਾਉਣ ਦੀ ਦਵਾਈ ਨੂੰ ਨਸ਼ੇ ਦੇ ਆਦੀ ਆਪਣੇ ਭਲੇ ਲਈ ਖਾਂਦੇ ਸਨ ਤਾਂ ਜੋ ਉਹ ਨਸ਼ੇ ਦੀ ਦਲਦਲ 'ਚੋ ਬਾਹਰ ਨਿਕਲ ਸਕਣ ਪਰ ਉਹ ਇਸ ਦਵਾਈ ਦੇ ਇਨੇ ਗੁਲਾਮ ਹੋ ਚੁਕੇ ਹਨ ਕਿ ਤਿੰਨ -ਤਿੰਨ ਸਾਲ ਤੋਂ ਇਸ ਦਵਾਈ ਨੂੰ ਖਾਣ ਵਾਲੇ ਇਸ ਨੂੰ ਘਟਾ ਕੇ ਬੰਦ ਕਰਨ ਦੀ ਬਜਾਏ ਇਸ ਦਾ ਲਗਾਤਾਰ ਸੇਵਨ ਨਸ਼ਾ ਪੂਰਤੀ ਲਈ ਕਰ ਰਹੇ ਹਨ, ਜੋ ਇੱਕ ਦਿਨ ਦੀ ਦਵਾਈ ਲਈ ਘੰਟਿਆਂ ਬੱਧੀ ਨਸ਼ਾ ਮੁਕਤੀ ਕੇਂਦਰਾਂ ਦੇ ਬਾਹਰ ਲਬੀਆਂ ਕਤਾਰਾਂ 'ਚ ਲੱਗ ਕੇ ਇਹ ਗੋਲੀ ਪ੍ਰਾਪਤ ਕਰ ਰਹੇ ਹਨ। [caption id="attachment_517522" align="aligncenter" width="300"] ਫ਼ਰੀਦਕੋਟ : ਓਟ ਸੈਂਟਰਾਂ ਦੇ ਬਾਹਰ ਨਸ਼ਾ ਛੱਡਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ - ਲੰਬੀਆਂ ਲਾਈਨਾਂ[/caption] ਅਜਿਹੀ ਹੀ ਤਸਵੀਰ ਅੱਜ ਫਰੀਦਕੋਟ ਦੇ ਮੁੜ ਵਸੇਬਾ ਕੇਂਦਰ 'ਚ ਦੇਖਣ ਨੂੰ ਮਿਲੀ ,ਜਿਥੇ ਸਵੇਰੇ 6 ਵਜੇ ਤੋਂ ਹੀ ਇੱਥੇ ਲਬੀਆਂ ਕਤਾਰਾਂ ਲਗਾ ਨਸ਼ਾ ਛੁਡਾਉਣ ਲਈ ਇਸ ਇੱਕ ਗੋਲੀ ਨੂੰ ਪ੍ਰਾਪਤ ਕਰਨ ਲਈ ਲੋਕ ਆ ਜੁੜੇ। ਇਸ ਜਗ੍ਹਾ 'ਤੇ ਪੁਹੰਚੇ ਆਮ ਆਦਮੀ ਪਾਰਟੀ ਦੇ ਜ਼ਿਲਾ ਇੰਚਾਰਜ਼ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਦਾਅਵਾ ਕਰਦੀ ਹੈ ਕਿ ਉਸ ਨੇ ਪੰਜਾਬ 'ਚ ਨਸ਼ਿਆਂ ਦਾ ਲੱਕ ਤੋੜ ਦਿੱਤਾ ਪਰ ਅਸਲ ਤਸਵੀਰ ਦੇਖੋ ਤਾਂ ਨਸ਼ਿਆਂ ਦਾ ਨਹੀ ਬਲਕਿ ਲੋਕਾਂ ਦਾ ਲੱਕ ਤੋੜ ਦਿੱਤਾ ,ਜਿਸ ਵੱਲੋਂ ਨਸ਼ਾ ਕਰਨ ਵਾਲਿਆਂ ਦਾ ਨਸ਼ਾ ਛੁਡਾਉਣ ਦੀ ਬਜਾਏ ,ਇਸ ਨਸ਼ਾ ਛੁਡਾਉਣ ਵਾਲੀ ਗੋਲੀਆਂ ਦਾ ਆਦੀ ਬਣਾ ਦਿੱਤਾ। [caption id="attachment_517521" align="aligncenter" width="300"] ਫ਼ਰੀਦਕੋਟ : ਓਟ ਸੈਂਟਰਾਂ ਦੇ ਬਾਹਰ ਨਸ਼ਾ ਛੱਡਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ - ਲੰਬੀਆਂ ਲਾਈਨਾਂ[/caption] ਅੱਜ ਇੱਕ ਗਰੀਬ, ਦਿਹਾੜੀਦਾਰ ਨੂੰ ਆਪਣੀ ਦਿਹਾੜੀ ਮਾਰ ਕੇ ਕਈ ਘੰਟੇ ਲਾਈਨ 'ਚ ਲੱਗ ਕੇ ਸਿਰਫ਼ ਇਕ ਦਿਨ ਦੀ ਦਵਾਈ ਪ੍ਰਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਨੂੰ ਇੱਕ ਇਕ ਹਫਤੇ ਦੀ ਇਕੱਠੀ ਦਵਾਈ ਦੇਵੇ ਤਾਂ ਜੋ ਰੋਜ਼ਾਨਾ ਇਹ ਆਪਣੀ ਦਿਹਾੜੀ ਮਾਰ ਕੇ ਇਸ ਤਰ੍ਹਾਂ ਲੰਬੀਆਂ ਕਤਾਰਾਂ 'ਚ ਨਾ ਖੜਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਆਪਣੇ ਨਸ਼ੇ ਦੀ ਪੂਰਤੀ ਲਈ ਥੋੜਾ ਬਹੁਤ ਨਸ਼ਾ ਕਿਤੋਂ ਲੈ ਕੇ ਆਪਣਾ ਡੰਗ ਸਾਰ ਰਹੇ ਸਨ ਪਰ ਜਦੋਂ ਦਾ ਸਰਕਾਰ ਵੱਲੋਂ ਇਨ੍ਹਾਂ ਨੂੰ ਇਹ ਨਸ਼ਾ ਛੁਡਾਉਣ ਲਈ ਦਵਾਈ ਦਿੱਤੀ ਜਾਣ ਲੱਗੀ ਤਾਂ ਇਹ ਇਸੇ ਦੇ ਗੁਲਾਮ ਹੋ ਕੇ ਰਹਿ ਗਏ, ਜਿਸ ਦੇ ਖਾਂਧੇ ਬਿਨ੍ਹਾਂ ਇਨ੍ਹਾਂ ਤੋਂ ਕੋਈ ਕੰਮਕਾਰ ਨਹੀ ਹੁੰਦਾ। -PTCNews

Related Post