ਫਰੀਦਕੋਟ : ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

By  Shanker Badra October 15th 2020 03:35 PM

ਫਰੀਦਕੋਟ : ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ:ਫਰੀਦਕੋਟ : ਫਰੀਦਕੋਟ ਦੇ ਨੇੜਲੇ ਪਿੰਡ ਚਹਿਲ ਦੇ ਖੇਤਾਂ ਵਿਚੋਂ ਪਾਕਿਸਤਾਨੀ ਨਾਅਰੇ ਲਿਖਿਆ ਗੁਬਾਰਾ ਮਿਲਣ ਨਾਲ  ਪਿੰਡ ਵਿਚ ਦਹਿਸ਼ਤ ਦਾ ਮਹੌਲ ਹੈ। ਫਰੀਦਕੋਟ ਦੇ ਇਸ ਪਿੰਡ ਵਿਚ ਅਜਿਹਾ ਗੁਬਾਰਾ ਪਹਿਲੀ ਵਾਰ ਮਿਲਿਆ ਹੈ। ਜਿਸ ਕਿਸਾਨ ਨੂੰ ਇਹ ਗੁਬਾਰਾ ਮਿਲਿਆ ,ਉਹ ਕਾਫੀ ਡਰਿਆ ਹੋਇਆ ਹੈ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਗੁਬਾਰਾ ਆਪਣੇ ਕਬਜੇ ਵਿਚ ਲੈ ਲਿਆ ਹੈ। [caption id="attachment_440406" align="aligncenter" width="714"]Faridkot: Pakistani balloon found Farms in village Chahal ਫਰੀਦਕੋਟ : ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ[/caption] ਇਸ ਦੌਰਾਨ ਗੱਲਬਾਤ ਕਰਦੇ ਹੋਏ ਕਿਸਾਨ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਜਦ ਆਪਣੇ ਖੇਤ ਵਿਚ ਗੇੜਾ ਮਾਰਨ ਗਿਆ ਤਾਂ ਉਸ ਨੂੰ ਖੇਤ ਵਿਚ ਹਰੇ ਅਤੇ ਚਿੱਟੇ ਰੰਗ ਦਾ ਇਕ ਗੁਬਾਰਾ ਮਿਲਿਆ ,ਜਿਸ ਉਪਰ ਅੰਗਰੇਜ਼ੀ ਵਿਚ ਪਾਕਿਸਤਾਨ ਦੇ ਨਾਅਰੇ ਲਿਖੇ ਹੋਏ ਹਨ ਅਤੇ ਨਾਲ ਹੀ ਉਰਦੂ ਜਾਂ ਕਿਸੇ ਹੋਰ ਭਾਸ਼ਾ ਵਿਚ ਵੀ ਕੁਝ ਲਿਖਿਆ ਹੋਇਆ ਹੈ। [caption id="attachment_440407" align="aligncenter" width="750"]Faridkot: Pakistani balloon found Farms in village Chahal ਫਰੀਦਕੋਟ : ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ[/caption] ਉਹਨਾਂ ਦੱਸਿਆ ਕਿ ਗੁਬਾਰੇ ਉਪਰ ਪਾਕਿਸਤਾਨ ਦੇ ਲੀਡਰ ਮੁਹੰਮਦ ਅਲੀ ਜਿਨਾਆ ਦੀ ਤਸਵੀਰ ਵੀ ਛਪੀ ਹੋਈ ਹੈ। ਇਸ ਦੇ ਨਾਲ ਹੀ ਗੁਬਾਰੇ 'ਤੇ ਪਾਕਿਸਤਾਨ ਜਿੰਦਾਬਾਦ ਅਤੇ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਹੈ। ਉਸ ਨੇ ਦੱਸਿਆ  ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। [caption id="attachment_440410" align="aligncenter" width="560"]Faridkot: Pakistani balloon found Farms in village Chahal ਫਰੀਦਕੋਟ : ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ[/caption] ਇਸ ਮੌਕੇ 'ਤੇ ਪਹੁੰਚੇ ਥਾਣਾ ਸਦਰ ਫਰੀਦਕੋਟ ਦੇ SHO ਨੇ ਗੁਬਾਰੇ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਤੇ ਉਹਨਾਂ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ, ਉਹਨਾਂ ਕਿਹਾ ਕਿ ਉਹ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਬੋਲਣਗੇ। -PTCNews

Related Post