ਕਿਸਾਨ ਟਰੈਕਟਰ ਪਰੇਡ ਟਰੈਕਟਰ ਪਲਟਣ ਕਾਰਨ ਇੱਕ ਕਿਸਾਨ ਦੀ ਹੋਈ ਮੌਤ

By  Shanker Badra January 26th 2021 03:22 PM

ਨਵੀਂ ਦਿੱਲੀ : ਦੇਸ਼ ਭਰ 'ਚ ਅੱਜ 72 ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇੱਕ ਪਾਸੇ ਦਿੱਲੀ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ  (Republic Day Parade) ਗਣਤੰਤਰ ਦਿਵਸ ਦੀ ਪਰੇਡ ਕੀਤੀ ਜਾ ਰਹੀ ਹੈ। ਓਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਲਾਲ ਕਿਲ੍ਹੇ ‘ਤੇ ਲਹਿਰਾਇਆ ਝੰਡਾ [caption id="attachment_469438" align="aligncenter" width="300"]Farmer dies after tractor overturns at Delhi's DDU Marg during Kisan Tractor Parade ਕਿਸਾਨ ਟਰੈਕਟਰ ਪਰੇਡ ਟਰੈਕਟਰ ਪਲਟਣ ਕਾਰਨ ਇੱਕ ਕਿਸਾਨ ਦੀ ਹੋਈ ਮੌਤ[/caption] ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿੱਲੀ 'ਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ 'ਚ ਟਰੈਕਟਰ ਮਾਰਚ ਵੀ ਕੱਢ ਰਹੇ ਹਨ। ਇਸ ਵਿਚਕਾਰ ਚਿੱਲਾ ਬਾਰਡਰ ਤੇ ਸਟੰਟ ਦੇ ਦੌਰਾਨ ਇੱਕ ਟਰੈਕਟਰ ਪਲਟ ਗਿਆ ਹੈ।ਇਸ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ ਹੈ। ਰਾਜਧਾਨੀ ਦੇ ਬਾਰਡਰਾਂ 'ਤੇ ਟਰੈਕਟਰ ਹੀ ਟਰੈਕਟਰ ਦਿਖਾਈ ਦੇ ਰਹੇ ਹਨ। [caption id="attachment_469437" align="aligncenter" width="300"]Farmer dies after tractor overturns at Delhi's DDU Marg during Kisan Tractor Parade ਕਿਸਾਨ ਟਰੈਕਟਰ ਪਰੇਡ ਟਰੈਕਟਰ ਪਲਟਣ ਕਾਰਨ ਇੱਕ ਕਿਸਾਨ ਦੀ ਹੋਈ ਮੌਤ[/caption] ਦੱਸ ਦੇਈਏ ਕਿ ਟਰੈਕਟਰ ਮਾਰਚ ਦੌਰਾਨ ਇਹ ਟਰੈਕਟਰ ਸਟੰਟ ਕਰ ਰਿਹਾ ਸੀ ਤੇ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਨਾਲ ਹੀ ਪਲਟ ਗਿਆ। ਇਸ ਦੌਰਾਨ ਇਸ ਘਟਨਾ ਵਿੱਚ ਮੈਟਰੋਪੋਲੀਟਨ ਦੇ ਪ੍ਰਧਾਨ ਰਾਜੀਵ ਨਾਗਰ ਜ਼ਖਮੀ ਹੋ ਗਏ ਹਨ, ਹਾਲਾਂਕਿ ਕਿਸੇ ਨੂੰ ਇਸ ਹਾਦਸੇ ਵਿੱਚ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। [caption id="attachment_469440" align="aligncenter" width="300"]Farmer dies after tractor overturns at Delhi's DDU Marg during Kisan Tractor Parade ਕਿਸਾਨ ਟਰੈਕਟਰ ਪਰੇਡ ਟਰੈਕਟਰ ਪਲਟਣ ਕਾਰਨ ਇੱਕ ਕਿਸਾਨ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਮੁਕਰਬਾ ਚੌਕ 'ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਇਆ ਟਕਰਾਅ ,ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ ਦੱਸ ਦੇਈਏ ਕਿ ਬੈਰੀਕੇਡ ਤੋੜ ਕਿਸਾਨ ਟਰੈਕਟਰਾਂ ਸਮੇਤ ਲਾਲ ਕਿਲ੍ਹੇ ਤੱਕ ਪਹੁੰਚ ਗਏ ਹਨ। ਜਿਥੇ ਕਿਸਾਨਾਂ ਨੇਦਿੱਲੀ ਦੇ ਲਾਲ ਕਿਲ੍ਹੇ 'ਤੇ ਕਿਸਾਨੀ ਝੰਡਾਲਹਿਰਾਇਆ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪਾਂ ਤੇ ਟਕਰਾਅ ਦੀਆਂ ਖ਼ਬਰਾਂ ਆ ਰਹੀਆਂ ਹਨ। ਕੁੱਝ ਕਿਸਾਨ ਤੇ ਪੁਲਿਸ ਵਾਲੇ ਜ਼ਖਮੀ ਹੋਏ ਹਨ। -PTCNews

Related Post