ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਜਾਰੀ, ਦਿੱਲੀ ਧਰਨੇ 'ਤੇ ਗਏ ਪੰਜਾਬ ਦੇ 2 ਕਿਸਾਨਾਂ ਦੀ ਹੋਈ ਮੌਤ

By  Shanker Badra March 2nd 2021 04:52 PM

ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਰੀਬ ਪਿਛਲੇ 100 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਦਿੱਲੀ ਬਾਰਡਰ 'ਤੇ ਜਾਰੀ ਕਿਸਾਨੀ ਅੰਦੋਲਨ ਦੇ ਚਲਦਿਆਂ ਕਈ ਕਿਸਾਨ ਅਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਦੇ ਚਲਦਿਆਂ ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦੇ ਕਿਸਾਨ ਦੀ ਸਿੰਘੂ ਬਾਰਡਰ 'ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Farmer killed in road accident at Singhu border ,2nd Farmers death in Punjab ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਜਾਰੀ, ਦਿੱਲੀ ਧਰਨੇ 'ਤੇ ਗਏ ਪੰਜਾਬ ਦੇ 2 ਕਿਸਾਨਾਂ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

ਜਾਣਕਾਰੀ ਅਨੁਸਾਰ ਸਥਾਨਕ ਕਸਬਾ ਨੱਥੂਵਾਲਾ ਗਰਬੀ (ਮੋਗਾ) ਦਾ ਇੱਕ ਕਿਸਾਨ ਜੀਤ ਸਿੰਘ 75 ਸਾਲ ਪੁੱਤਰ ਲਾਲ ਸਿੰਘ ਜੋ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਦੇ ਸਬੰਧੀ ਦਿੱਲੀ ਵਿਖੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋਣ ਲਈ ਪਿਛਲੇ ਕੁਝ ਦਿਨਾਂ ਤੋਂ ਗਿਆ ਹੋਇਆ ਸੀ। ਉਸ ਦੀ ਬੀਤੀ ਦੇਰ ਰਾਤ ਉਸ ਸਮੇਂ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

Farmer killed in road accident at Singhu border ,2nd Farmers death in Punjab ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਜਾਰੀ, ਦਿੱਲੀ ਧਰਨੇ 'ਤੇ ਗਏ ਪੰਜਾਬ ਦੇ 2 ਕਿਸਾਨਾਂ ਦੀ ਹੋਈ ਮੌਤ

ਜਦੋਂ ਉਹ ਰਾਤ ਅੱਠ ਵਜੇ ਦੇ ਕਰੀਬ ਸਿੰਘੂ ਬਾਰਡਰ 'ਤੇ ਗੋਲਡਨ ਹੱਟ ਕੋਲ ਲੰਗਰ ਛੱਕ ਕੇ ਸੜਕ ਪਾਰ ਕਰਕੇ ਵਾਪਸ ਆਪਣੀਆਂ ਟਰਾਲੀਆਂ ਕੋਲ ਜਾ ਰਿਹਾ ਸੀ ਤਾਂ ਇੱਕ ਤੇਜ਼ ਰਫਤਾਰ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ ,ਜਿਸ ਨਾਲ ਉਸ ਦੀ ਮੌਤ ਹੋ ਗਈ। ਕੁੰਡਲੀ ਸ਼ਹਿਰ ਦੇ ਪ੍ਰਸਾਸ਼ਨ ਵੱਲੋਂ ਮ੍ਰਿਤਕ ਜੀਤ ਸਿੰਘ ਦਾ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈਹੈ। ਜੀਤ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨੱਥੂਵਾਲਾ ਗਰਬੀ (ਮੋਗਾ) ਵਿਖੇ ਕੀਤਾ ਜਾਵੇਗਾ।

Farmer killed in road accident at Singhu border ,2nd Farmers death in Punjab ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਜਾਰੀ, ਦਿੱਲੀ ਧਰਨੇ 'ਤੇ ਗਏ ਪੰਜਾਬ ਦੇ 2 ਕਿਸਾਨਾਂ ਦੀ ਹੋਈ ਮੌਤ

ਅਮਰਗੜ੍ਹ ਦੇ ਪਿੰਡ ਰਾਏਪੁਰ ਦੇ ਇਕ ਕਿਸਾਨ ਜਗਤਾਰ ਸਿੰਘ (ਭੋਲਾ)  ਪੁੱਤਰ ਸਾਧੂ ਸਿੰਘ ਕਿਸਾਨੀ ਸੰਘਰਸ਼ 'ਚ ਆਪਣਾ ਬਣਦਾ ਯੋਗਦਾਨ ਪਾਉਣ ਲਈ 20 ਫਰਵਰੀ ਤੋਂ ਗਿਆ ਹੋਇਆ ਸੀ। ਜਾਣਕਾਰੀ ਅਨੁਸਾਰ ਉਕਤ ਕਿਸਾਨ ਨੇ ਇਸ ਸੰਘਰਸ਼ ਚ ਅਹਿਮ ਯੋਗਦਾਨ ਪਾਉਂਦੇ ਹੋਏ ਹੁਣ ਤੱਕ ਆਪਣੀ ਦੋ ਤਿੰਨ ਵਾਰ ਹਾਜ਼ਰੀ ਦਿੱਲੀ ਲਵਾਈ। ਇਹ ਕਿਸਾਨ 28 ਫਰਵਰੀ ਨੂੰ ਦਿੱਲੀ ਤੋਂ ਵਾਪਸ ਆਪਣੇ ਪਿੰਡ ਲਈ ਆਇਆ ਸੀ।

Farmer killed in road accident at Singhu border ,2nd Farmers death in Punjab ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਜਾਰੀ, ਦਿੱਲੀ ਧਰਨੇ 'ਤੇ ਗਏ ਪੰਜਾਬ ਦੇ 2 ਕਿਸਾਨਾਂ ਦੀ ਹੋਈ ਮੌਤ

ਦਿੱਲੀ ਵਿਖੇ ਹੀ ਜਗਤਾਰ ਸਿੰਘ ਦੀ ਤਬੀਅਤ ਖ਼ਰਾਬ ਹੋਣ ਲੱਗ ਪਈ ਤਾਂ ਇਹ ਕਰੀਬ ਰਾਤ ਨੂੰ 12 ਵਜੇ ਘਰ ਪੁੱਜੇ। ਮ੍ਰਿਤਕ ਕਿਸਾਨ ਧਾਰਮਿਕ ਬਿਰਤੀ ਵਾਲਾ ਵੀ ਸੀ। ਜਦੋਂ ਉਹ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਤਾਂ ਰਸਤੇ ਵਿਚ ਹੀ ਇਸ ਦੀ ਮੌਤ ਹੋ ਗਈ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਜਦੋਂ ਇਹ ਦਿੱਲੀ ਗਏ ਤਾਂ ਬਿਲਕੁਲ ਠੀਕ ਸੀ।

-PTCNews

Related Post