ਸੰਗਰੂਰ 'ਚ ਕਿਸਾਨਾਂ ਨੇ CM ਚੰਨੀ ਤੇ ਵਿਜੈ ਇੰਦਰ ਸਿੰਗਲਾ ਦੇ ਬੋਰਡਾਂ 'ਤੇ ਮਲੀ ਕਾਲਖ , ਜਾਣੋਂ ਕਿਉਂ

By  Shanker Badra October 30th 2021 09:11 PM

ਭਵਾਨੀਗੜ੍ਹ : ਗੁਲਾਬੀ ਸੁੰਡੀ ਨਾਲ ਤਬਾਹ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਨਾ ਦੇਣ ਦੇ ਰੋਸ ਵਜੋਂ ਭਾਕਿਯੂ ਏਕਤਾ ਉਗਰਾਹਾਂ ਨੇ ਸ਼ਨੀਵਾਰ ਨੂੰ ਸਥਾਨਕ ਨਵੇਂ ਬੱਸ ਸਟੈਂਡ ਵਿਖੇ ਬੱਸਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਫ਼ੋਟੋ ਅਤੇ ਬੋਰਡਾਂ 'ਤੇ ਕਾਲਖ ਮਲ ਕੇ ਨਾਅਰੇਬਾਜ਼ੀ ਕੀਤੀ ਹੈ। ਬੱਸ ਸਟੈਂਡ ਵਿੱਚ ਮੁੱਖ ਮੰਤਰੀ ਦੇ ਕਰਜ਼ਾ ਮੁਆਫ਼ੀ ਦੇ ਦਾਅਵਿਆਂ ਵਾਲੇ ਵੱਡੇ ਬੋਰਡਾਂ , ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸਿਹਤ ਸਬੰਧੀ ਕੈਂਪਾਂ ਅਤੇ ਬੱਸਾਂ ਦੇ ਪਿੱਛੇ ਮੁੱਖ ਮੰਤਰੀ ਦੀਆਂ ਤਸਵੀਰਾਂ 'ਤੇ ਕਾਲਖ ਮਲ ਕੇ ਰੋਸ ਪ੍ਰਗਟ ਕੀਤਾ ਹੈ।

ਸੰਗਰੂਰ 'ਚ ਕਿਸਾਨਾਂ ਨੇ CM ਚੰਨੀ ਤੇ ਵਿਜੈ ਇੰਦਰ ਸਿੰਗਲਾ ਦੇ ਬੋਰਡਾਂ 'ਤੇ ਮਲੀ ਕਾਲਖ , ਜਾਣੋਂ ਕਿਉਂ

ਇਸ ਦੌਰਾਨ ਕਿਸਾਨ ਆਗੂ ਜਗਤਾਰ ਸਿੰਘ ਕਾਲਝਾੜ , ਮਨਜੀਤ ਸਿੰਘ , ਹਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਵਾਅਦਾ ਕਰਕੇ ਗੁੰਮਰਾਹ ਕਰ ਰਹੀ ਹੈ। ਇਸ ਪਿੱਛੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੋਟ ਬੈਂਕ ਸਾਫ਼ ਨਜ਼ਰ ਆ ਰਿਹਾ ਹੈ। ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।

ਸੰਗਰੂਰ 'ਚ ਕਿਸਾਨਾਂ ਨੇ CM ਚੰਨੀ ਤੇ ਵਿਜੈ ਇੰਦਰ ਸਿੰਗਲਾ ਦੇ ਬੋਰਡਾਂ 'ਤੇ ਮਲੀ ਕਾਲਖ , ਜਾਣੋਂ ਕਿਉਂ

ਕਿਸਾਨ, ਮੁਲਾਜ਼ਮ, ਵਿਦਿਆਰਥੀ, ਸਿਹਤ ਕਰਮਚਾਰੀ, ਅਧਿਆਪਕ, ਮਜ਼ਦੂਰ ਸਭ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੜਕਾਂ 'ਤੇ ਉਤਰਨ ਲਈ ਮਜਬੂਰ ਹਨ। ਇਸ ਦੇ ਬਾਵਜੂਦ ਉਸ ਦੀ ਆਵਾਜ਼ ਨੂੰ ਡੰਡਿਆਂ ਨਾਲ ਦਬਾਇਆ ਜਾ ਰਿਹਾ ਹੈ। ਸਿਹਤ, ਸਿੱਖਿਆ, ਜਲ ਸਪਲਾਈ, ਮਹਿੰਗਾਈ ਆਦਿ ਵਰਗੇ ਅਹਿਮ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਚੋਣਾਂ ਦੌਰਾਨ ਘਿਰਾਓ ਕੀਤਾ ਜਾਵੇਗਾ।

-PTCNews

Related Post