Bharat Bandh : ਭਲਕੇ ਭਾਰਤ ਬੰਦ ਦੌਰਾਨ ਦੇਸ਼ ’ਚ ਕੀ-ਕੀ ਖੁੱਲ੍ਹਿਆ ਰਹੇਗਾ ਅਤੇ ਕੀ ਰਹੇਗਾ ਬੰਦ ?     

By  Shanker Badra March 25th 2021 03:51 PM

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਡਟੇ ਹੋਏ ਹਨ। ਕਿਸਾਨ ਅੰਦੋਲਨ ਦੇ ਭਲਕੇ 4 ਮਹੀਨੇ ਪੂਰੇ ਹੋ ਜਾਣਗੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ 'ਚ ਕੱਲ੍ਹ ਭਾਰਤ ਬੰਦ (Bharat Band) ਦਾ ਐਲ਼ਾਨ ਕੀਤਾ ਗਿਆ ਹੈ। ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਕੱਲ੍ਹ ਪੂਰੇ ਦੇਸ਼ 'ਚ ਭਾਰਤ ਬੰਦ ਕਰਨਗੇ। ਇਸ ਦੌਰਾਨ ਦੇਸ਼ ਭਰ ਦੇ ਕਿਸਾਨ , ਮਜ਼ਦੂਰ , ਵਪਾਰੀ ਇਸ ਭਾਰਤ ਬੰਦ 'ਚ ਸ਼ਾਮਲ ਹੋਣਗੇ।

Farmers Protest : Farmer unions call for Bharat bandh on 26 March Bharat Bandh : ਭਲਕੇ ਭਾਰਤ ਬੰਦ ਦੌਰਾਨ ਦੇਸ਼ ’ਚ ਕੀ-ਕੀ ਖੁੱਲ੍ਹਿਆ ਰਹੇਗਾ ਅਤੇ ਕੀ ਰਹੇਗਾ ਬੰਦ ?

ਕੱਲ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਭਾਰਤ ਬੰਦ ਕੀਤਾ ਜਾਵੇਗਾ। ਇਸ ਦੌਰਾਨ ਦੁਕਾਨਾਂ, ਬਾਜ਼ਾਰਾਂ ਤੇ ਸਾਰੇ ਵਪਾਰਕ ਸੰਸਥਾਵਾਂ ਨੂੰ ਬੰਦ ਰੱਖਿਆ ਜਾਵੇਗਾ।  ਸੰਯੁਕਤ ਕਿਸਾਨ ਮੋਰਚਾ ਮੁਤਾਬਕ 26 ਮਾਰਚ ਨੂੰ ‘ਸੰਪੂਰਨ ਰੂਪ’ ਨਾਲ ਭਾਰਤ ਬੰਦ ਰਹੇਗਾ। ਇਸ ਵਾਰ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ 26 ਮਾਰਚ ਦੇ ਭਾਰਤ ਬੰਦ ਦਾ ਅਸਰ ਦਿੱਲੀ ਵਿਚ ਵੀ ਵੇਖਿਆ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ।

Farmers Protest : Farmer unions call for Bharat bandh on 26 March Bharat Bandh : ਭਲਕੇ ਭਾਰਤ ਬੰਦ ਦੌਰਾਨ ਦੇਸ਼ ’ਚ ਕੀ-ਕੀ ਖੁੱਲ੍ਹਿਆ ਰਹੇਗਾ ਅਤੇ ਕੀ ਰਹੇਗਾ ਬੰਦ ?

ਭਾਰਤ ਬੰਦ ਦੌਰਾਨ ਕੀ-ਕੀ ਰਹੇਗਾ ਬੰਦ?

ਭਾਰਤ ਬੰਦ ਦੌਰਾਨ ਦੇਸ਼ ਭਰ ’ਚ ਰੇਲ ਅਤੇ ਸੜਕੀ ਆਵਾਜਾਈ ਅਤੇ ਬਜ਼ਾਰਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਜਨਤਕ ਥਾਵਾਂ ਨੂੰ ਵੀ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਦੁਕਾਨਾਂ ਅਤੇ ਡੇਅਰੀਆਂ ਵੀ ਬੰਦ ਰਹਿਣਗੀਆਂ ਅਤੇ ਦੁੱਧ ਤੇ ਡੇਅਰੀ ਦੇ ਉਤਪਾਦਾਂ ਦੀ ਡਿਲਵਰੀ ਨੂੰ ਲੈ ਕੇ ਸਮੱਸਿਆ ਆ ਸਕਦੀ ਹੈ।

Farmers Protest : Farmer unions call for Bharat bandh on 26 March Bharat Bandh : ਭਲਕੇ ਭਾਰਤ ਬੰਦ ਦੌਰਾਨ ਦੇਸ਼ ’ਚ ਕੀ-ਕੀ ਖੁੱਲ੍ਹਿਆ ਰਹੇਗਾ ਅਤੇ ਕੀ ਰਹੇਗਾ ਬੰਦ ?

ਕਿਸਾਨਾਂ ਨੇ ਬੱਸਾਂ ਬੰਦ ਦਾ ਵੀ ਐਲਾਨ ਕੀਤਾ ਪਰ ਸਬੰਧਿਤ ਸੂਬਿਆਂ ਦੀਆਂ ਸਰਕਾਰਾਂ ਫ਼ੈਸਲਾ ਲੈਣਗੀਆਂ। ਪੰਜਾਬ ਸਰਕਾਰ ਨੇ ਵੀ ਬੱਸਾਂ ਬੰਦ ਕਰਨ ਜਾਂ ਨਾ ਕਰਨ ਬਾਰੇ ਕੋਈ ਐਲਾਨ ਨਹੀਂ ਕੀਤਾ। ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਅਸੀਂ ਦੇਸ਼ ਦੀ ਜਨਤਾ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਅਤੇ ‘ਅੰਨਦਾਤਾ’ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਾਂ।

Farmers Protest : Farmer unions call for Bharat bandh on 26 March Bharat Bandh : ਭਲਕੇ ਭਾਰਤ ਬੰਦ ਦੌਰਾਨ ਦੇਸ਼ ’ਚ ਕੀ-ਕੀ ਖੁੱਲ੍ਹਿਆ ਰਹੇਗਾ ਅਤੇ ਕੀ ਰਹੇਗਾ ਬੰਦ ?

ਭਾਰਤ ਬੰਦ ਦੌਰਾਨ ਕੀ-ਕੀ ਖੁੱਲ੍ਹਾ ਰਹੇਗਾ?

ਕਿਸਾਨ ਆਗੂਆਂ ਮੁਤਾਬਕ ਕਿਸੇ ਕੰਪਨੀ ਜਾਂ ਫੈਕਟਰੀ ਨੂੰ ਬੰਦ ਨਹੀਂ ਕਰਵਾਇਆ ਜਾਵੇਗਾ। ATM ,ਪੈਟਰੋਲ ਪੰਪ, ਮੈਡੀਕਲ ਸਟੋਰ, ਜਨਰਲ ਸਟੋਰ ਵਰਗੀਆਂ ਜ਼ਰੂਰਤ ਵਾਲੀਆਂ ਥਾਵਾਂ ਖੁੱਲ੍ਹੀਆਂ ਰਹਿਣਗੀਆਂ। ਬੰਦ ਦੌਰਾਨ ਸਾਰੀਆਂ ਐਮਰਜੈਂਸੀ ਸਿਹਤ ਸੇਵਾਵਾਂ ਚਾਲੂ ਰਹਿਣਗੀਆਂ।

-PTCNews

Related Post