ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਲਿਆ ਵੱਡਾ ਫ਼ੈਸਲਾ ,ਹੁਣ ਬੁਰਾੜੀ 'ਚ ਧਰਨਾ ਦੇਣ ਨਹੀਂ ਜਾਣਗੇ ਕਿਸਾਨ

By  Shanker Badra November 28th 2020 02:47 PM -- Updated: November 28th 2020 02:52 PM

ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਲਿਆ ਵੱਡਾ ਫ਼ੈਸਲਾ ,ਹੁਣ ਬੁਰਾੜੀ 'ਚ ਧਰਨਾ ਦੇਣ ਨਹੀਂ ਜਾਣਗੇ ਕਿਸਾਨ :ਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦਿੱਲੀ ਵੱਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਤਾਂ ਮਿਲ ਗਈ ਪਰ ਕਿਸਾਨ ਅਜੇ ਵੀ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ। ਕਿਸਾਨ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਜਾਣ ਤੋਂ ਇਨਕਾਰ ਕਰ ਰਹੇ ਹਨ।

 Farmers Protest : Farmers will no Burari Delhi , Farmers Protest at Singhu Border ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਲਿਆ ਵੱਡਾ ਫ਼ੈਸਲਾ ,ਹੁਣ ਬੁਰਾੜੀ 'ਚ ਧਰਨਾ ਦੇਣ ਨਹੀਂ ਜਾਣਗੇ ਕਿਸਾਨ

ਇਸ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ। ਜਿਸ ਵਿੱਚ ਕਿਸਾਨ ਆਗੂਆਂ ਨੇ ਫ਼ੈਸਲਾ ਕੀਤਾ ਹੈ ਕਿ ਕਿਸਾਨ ਹੁਣ ਦਿੱਲੀ ਦੇਬੁਰਾੜੀ ਨਹੀਂ ਜਾਣਗੇ,ਸਗੋਂ ਸਿੰਘੂ ਬਾਰਡਰ 'ਤੇ ਧਰਨਾ ਦੇਣਗੇ। ਹੁਣਸਿੰਘੂ ਬਾਰਡਰ 'ਤੇ ਹੀਆਰਪਾਰ ਦੀ ਲੜਾਈ ਹੋਵੇਗੀ। ਇਸ ਦੌਰਾਨ ਨੌਜਵਾਨਾਂ ਨੂੰ ਆਪਣੇ ਜਜ਼ਬਾਤ ਕਾਬੂ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸ ਦਾ ਫੈਸਲਾ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਲਿਆ ਗਿਆ ਹੈ।

 Farmers Protest : Farmers will no Burari Delhi , Farmers Protest at Singhu Border ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਲਿਆ ਵੱਡਾ ਫ਼ੈਸਲਾ ,ਹੁਣ ਬੁਰਾੜੀ 'ਚ ਧਰਨਾ ਦੇਣ ਨਹੀਂ ਜਾਣਗੇ ਕਿਸਾਨ

ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵੱਡਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਸਾਡੀ ਜਥੇਬੰਦੀ ਦਿੱਲੀ ਦੇ ਜੰਤਰ-ਮੰਤਰ 'ਤੇ ਮੋਰਚਾ ਲਾਏਗੀ , ਅਸੀਂ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਧਰਨਾ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਜੇ ਜੰਤਰ-ਮੰਤਰ 'ਤੇ ਧਰਨੇ ਦੀ ਇਜਾਜ਼ਤ ਨਾ ਮਿਲੀ ਤਾਂ ਬਾਰਡਰ 'ਤੇ ਹੀ ਪੱਕਾ ਮੋਰਚਾ ਲਾਵਾਂਗੇ।

 Farmers Protest : Farmers will no Burari Delhi , Farmers Protest at Singhu Border ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਲਿਆ ਵੱਡਾ ਫ਼ੈਸਲਾ ,ਹੁਣ ਬੁਰਾੜੀ 'ਚ ਧਰਨਾ ਦੇਣ ਨਹੀਂ ਜਾਣਗੇ ਕਿਸਾਨ

ਦੱਸ ਦੇਈਏ ਕਿ ਬੀਤੇ ਦਿਨ ਸਿੰਘੂ ਬਾਰਡਰ 'ਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਪੂਰੀ ਵਾਹ ਲਾਈ ਗਈ ਸੀ। ਪੁਲਿਸ ਵੱਲੋਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਸਨ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਅੱਗੇ ਝੁਕਦਿਆਂ ਉਨ੍ਹਾਂ ਨੂੰ ਬੁਰਾੜੀ ਦੇ ਨਿਰੰਕਾਰੀ ਗਰਾਊਂਡ 'ਚ ਸ਼ਾਂਤੀਪੂਰਵਕ ਤਰੀਕੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਕੁੱਝ ਕਿਸਾਨ ਬੁਰਾੜੀ ਜਾਣ ਦੀ ਬਜਾਏ ਬਾਰਡਰ 'ਤੇ ਧਰਨਾ ਦੇਣ ਲਈ ਬਜ਼ਿੱਦ ਹਨ ਅਤੇ ਉਨ੍ਹਾਂ ਨੇ ਜੀ.ਟੀ. ਰੋਡ 'ਤੇ ਹੀ ਧਰਨਾ ਲਗਾ ਦਿੱਤਾ।

-PTCNews

Related Post