ਦਿੱਲੀ ਦੇ ਵਿਗਿਆਨ ਭਵਨ ਪਹੁੰਚੇ ਕਿਸਾਨ ਆਗੂ ,ਥੋੜੀ ਦੇਰ ਬਾਅਦ ਸ਼ੁਰੂ ਹੋਵੇਗੀ ਮੀਟਿੰਗ  

By  Shanker Badra December 5th 2020 01:46 PM

ਦਿੱਲੀ ਦੇ ਵਿਗਿਆਨ ਭਵਨ ਪਹੁੰਚੇ ਕਿਸਾਨ ਆਗੂ ,ਥੋੜੀ ਦੇਰ ਬਾਅਦ ਸ਼ੁਰੂ ਹੋਵੇਗੀ ਮੀਟਿੰਗ :ਨਵੀਂ ਦਿੱਲੀ : ਦਿੱਲੀ ਦੇ ਵਿਗਿਆਨ ਭਵਨ ਵਿਖੇ ਦੁਪਹਿਰ 2 ਵਜੇ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਪੰਜਵੇਂ ਗੇੜ ਦੀ ਮੀਟਿੰਗ ਹੋਵੇਗੀ। ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮੁੜ ਗੱਲਬਾਤ ਦਾ ਸੱਦਾ ਦਿੱਤਾ ਸੀ। ਇਸ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਨੇ ਆਪਣਾ ਰੁਖ ਸਖ਼ਤ ਕਰ ਲਿਆ ਹੈ। ਖੇਤੀ ਕਾਨੂੰਨਾਂ ਖਿਲਾਫ ਦਿੱਲੀ-ਯੂਪੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਅਜੇ ਵੀ ਡਟੇ ਹੋਏ ਹਨ।

Farmers Protest in Delhi against the Central Government's Farm laws 2020 ਦਿੱਲੀ ਦੇ ਵਿਗਿਆਨ ਭਵਨ ਪਹੁੰਚੇ ਕਿਸਾਨ ਆਗੂ ,ਥੋੜੀ ਦੇਰ ਬਾਅਦ ਸ਼ੁਰੂ ਹੋਵੇਗੀ ਮੀਟਿੰਗ

ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਦਿੱਲੀ ਦੇ ਵਿਗਿਆਨ ਭਵਨ ਪਹੁੰਚੇ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਘੱਟ ਕੁਝ ਵੀ ਕਬੂਲ ਨਹੀਂ। ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ 'ਤੇ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ ਹਨ। ਕੇਂਦਰ ਦੀ ਥੋੜੀ ਦੇਰ ਬਾਅਦ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਵੇਗੀ। ਕਿਸਾਨ ਆਗੂਸਿੰਧੂ ਬਾਰਡਰ ਤੋਂ ਦੋ ਬੱਸਾਂ ਰਾਹੀਂ ਦਿੱਲੀ ਦੇ ਵਿਗਿਆਨ ਭਵਨ ਪਹੁੰਚੇ ਹਨ।

Farmers Protest in Delhi against the Central Government's Farm laws 2020 ਦਿੱਲੀ ਦੇ ਵਿਗਿਆਨ ਭਵਨ ਪਹੁੰਚੇ ਕਿਸਾਨ ਆਗੂ ,ਥੋੜੀ ਦੇਰ ਬਾਅਦ ਸ਼ੁਰੂ ਹੋਵੇਗੀ ਮੀਟਿੰਗ

ਇਸ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਆਰ-ਆਰ ਦੀ ਲੜਾਈ ਲੜ ਕੇ ਆਵਾਂਗੇ, ਰੋਜ਼-ਰੋਜ਼ ਮੀਟਿੰਗਾਂ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਅੱਜ ਦੀ ਮੀਟਿੰਗ 'ਚ ਹੋਰ ਕੋਈ ਗੱਲ ਨਹੀਂ ਹੋਵੇਗੀ, ਸਿਰਫ਼ ਕਾਨੂੰਨਾਂ ਨੂੰ ਰੱਦ ਕਰਨ ਲਈ ਹੀ ਗੱਲ ਹੋਵੇਗੀ। ਇਸ ਤੋਂ ਪਹਿਲਾਂ 1 ਦਸੰਬਰ ਅਤੇ 3 ਦਸੰਬਰ ਨੂੰ ਵੀ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਮੀਟਿੰਗ ਹੋਈ ਸੀ, ਜੋ ਬੇਸਿੱਟਾ ਰਹੀ ਸੀ।

Farmers Protest in Delhi against the Central Government's Farm laws 2020 ਦਿੱਲੀ ਦੇ ਵਿਗਿਆਨ ਭਵਨ ਪਹੁੰਚੇ ਕਿਸਾਨ ਆਗੂ ,ਥੋੜੀ ਦੇਰ ਬਾਅਦ ਸ਼ੁਰੂ ਹੋਵੇਗੀ ਮੀਟਿੰਗ

ਦੱਸ ਦੇਈਏ ਕਿ ਦੇਸ਼ ਭਰ ਦੀਆਂ ਕਰੀਬ 500 ਕਿਸਾਨ ਜਥੇਬੰਦੀਆਂ ਵੱਲੋਂ 'ਸੰਯੁਕਤ ਕਿਸਾਨ ਮੋਰਚਾ' ਦੀ ਅਗਵਾਈ ਵਿੱਚ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਦੇਸ਼ ਭਰ 'ਚ ਮੋਦੀ ਸਰਕਾਰ, ਅੰਬਾਨੀ ਅਤੇ ਅਡਾਨੀ ਅਤੇ ਹੋਰ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਅਰਥੀ-ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ। ਓਥੇ ਹੀ 7 ਦਸੰਬਰ ਨੂੰ ਖਿਡਾਰੀਆਂ ਸਮੇਤ ਹਰੇਕ ਵਰਗ ਦੀਆਂ ਸਖਸ਼ੀਅਤਾਂ ਆਪਣੇ ਸਨਮਾਨ ਮੈਡਲ ਵਾਪਸ ਕਰਨਗੇ।

-PTCNews

Related Post