ਅੱਧੀ ਰਾਤ ਨੂੰ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ , ਅੱਜ ਪਾਣੀਪਤ ਤੋਂ ਦਿੱਲੀ ਵੱਲ ਕੂਚ ਕਰਨਗੇ ਪੰਜਾਬ ਦੇ ਕਿਸਾਨ

By  Shanker Badra November 27th 2020 08:41 AM -- Updated: November 27th 2020 08:54 AM

ਅੱਧੀ ਰਾਤ ਨੂੰ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ , ਅੱਜ ਪਾਣੀਪਤ ਤੋਂ ਦਿੱਲੀ ਵੱਲ ਕੂਚ ਕਰਨਗੇ ਪੰਜਾਬ ਦੇ ਕਿਸਾਨ:ਸੋਨੀਪਤ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਦਿੱਲੀ 'ਚ ਵੱਡਾ ਅੰਦੋਲਨ ਕਰਨ ਲਈ ਲਗਾਤਾਰ ਪਿਛਲੇ 2 ਦਿਨਾਂ ਤੋਂ ਕੂਚ ਕੀਤਾ ਜਾ ਰਿਹਾ ਹੈ ਪਰ ਰਾਹ 'ਚ ਹਰਿਆਣਾ ਪਾਰ ਕਰਕੇ ਜਾਣਾ ਇਕ ਵੱਡਾ ਅੜਿੱਕਾ ਬਣਿਆ ਹੋਇਆ ਹੈ। ਹਰਿਆਣਾ ਚ ਵੱਖ-ਵੱਖ ਥਾਵਾਂ 'ਤੇ ਬਾਰਡਰ ਪਾਰ ਕਰਦਿਆਂ, ਪਾਣੀ ਦੀਆਂ ਬੁਛਾੜਾਂ ਤੇ ਪੁਲਿਸ ਬਲ ਨਾਲ ਮੁਕਾਬਲਾ ਕਰਦਿਆਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਪੰਜਾਬ ਦੇ ਕਿਸਾਨ ਹਰਿਆਣਾ ਸਰਕਾਰ ਵੱਲੋਂ ਲਾਈਆਂ ਰੋਕਾਂ ਤੋੜ ਕੇ ਦਿੱਲੀ ਵੱਲ ਵੱਧ ਰਹੇ ਹਨ।

Farmers Protest In Delhi : Water Cannon on Punjab Farmers at midnight in Sonipat ਅੱਧੀ ਰਾਤ ਨੂੰ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ , ਅੱਜ ਪਾਣੀਪਤ ਤੋਂ ਦਿੱਲੀ ਵੱਲ ਕੂਚ ਕਰਨਗੇ ਪੰਜਾਬ ਦੇ ਕਿਸਾਨ

ਇਸ ਦੌਰਾਨ ਸੋਨੀਪਤ 'ਚ ਪੁਲਿਸ ਵੱਲੋਂ ਸੜਕਾਂ ਖਾਲੀ ਕਰਾਉਣ ਲਈ ਰਾਤ ਦੇ ਹਨ੍ਹੇਰੇ 'ਚ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਹਨ। ਠੰਡ ਦਾ ਮੌਸਮ ਤੇ ਉੱਤੋਂ ਠੰਡੇ ਪਾਣੀ ਦੀਆਂ ਬੁਛਾੜਾਂ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨਾਂ ਨੂੰ ਦਿੱਲੀ 'ਚ ਦਾਖਲ ਹੋਣ ਤੋਂ ਰੋਕਣ ਲਈ ਥਾਂ-ਥਾਂ 'ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਦਿੱਲੀ ਬਾਰਡਰ 'ਤੇ ਵੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਹੈ। ਕਿਸਾਨਾਂ ਨੂੰ ਦਿੱਲੀ ਦਾਖ਼ਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Farmers Protest In Delhi : Water Cannon on Punjab Farmers at midnight in Sonipat ਅੱਧੀ ਰਾਤ ਨੂੰ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ , ਅੱਜ ਪਾਣੀਪਤ ਤੋਂ ਦਿੱਲੀ ਵੱਲ ਕੂਚ ਕਰਨਗੇ ਪੰਜਾਬ ਦੇ ਕਿਸਾਨ

ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਕੇਂਦਰ ਸਰਕਾਰ ਵੀ ਬੁਖਲਾਹਟ ਵਿੱਚ ਆ ਗਈ ਹੈ ਤੇ ਕਿਸਾਨਾਂ ਨੂੰ ਰੋਕਣ ਲਈ ਹਰ ਹੱਥਕੰਡੇ ਅਪਣਾਏ ਜਾ ਰਹੇ ਹਨ। ਦਿੱਲੀ ਪੁਲਿਸ ਵੱਲੋਂ ਦਿੱਲੀ ਦਾ ਸਿੰਘੂ ਬਾਰਡਰ ਸੀਲ ਕੀਤਾ ਗਿਆ ਹੈ ਅਤੇ ਤਿੰਨ ਲੇਅਰ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਸਿੰਘੂ ਬਾਰਡਰ ਵਿਖੇ ਸੜਕ 'ਤੇ ਮੋਟੀਆਂ ਕਿੱਲਾਂ, ਮਿੱਟੀ ਦੇ ਟਿੱਪਰ, ਪੱਥਰ, ਭਾਰੀ ਪੁਲਿਸ ਬਲ ਨਾਲ ਤਾਇਨਾਤ ਕੀਤੇ ਗਏ ਹਨ। ਚੰਡੀਗੜ੍ਹ ਤੋਂ ਦਿੱਲੀ ‘ਚ ਐਂਟਰ ਕਰਦੇ ਲਈ ਕੁੰਡਲੀ ਕੋਲ ਸਿੰਘੂ ਬਾਰਡਰ ਪੈਂਦਾ ਹੈ।

Farmers Protest In Delhi : Water Cannon on Punjab Farmers at midnight in Sonipat ਅੱਧੀ ਰਾਤ ਨੂੰ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ , ਅੱਜ ਪਾਣੀਪਤ ਤੋਂ ਦਿੱਲੀ ਵੱਲ ਕੂਚ ਕਰਨਗੇ ਪੰਜਾਬ ਦੇ ਕਿਸਾਨ

ਇਸ ਦੌਰਾਨ ਸ਼ੁੱਕਰਵਾਰ ਨੂੰ ਵੀ ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪਰ ਕਿਸਾਨਾਂ ਨੇ ਬੈਰੀਕੇਡ ਚੁੱਕ ਕੇ ਦਰਿਆ 'ਚ ਸੁੱਟ ਦਿੱਤੇ ਹਨ ਅਤੇ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ ਹਨ।ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਪੰਜਾਬ -ਹਰਿਆਣਾ -ਦਿੱਲੀ ਦੇ ਬਾਰਡਰ ਸੀਲ ਕੀਤੇ ਗਏ ਸਨ ਪਰ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ ਹਨ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਵੱਡੇ-ਵੱਡੇ ਪੱਥਰਾਂ ਦੇ ਉੱਪਰ ਮਿੱਟੀ ਦੇ 10-10 ਫੁੱਟ ਢੇਰ ਲਾ ਦਿੱਤੇ ਸਨ ਤਾਂ ਕਿ ਕਿਸਾਨ ਹਰਿਆਣਾ 'ਚ ਦਾਖਲ ਨਾ ਹੋ ਸਕਣ।

Farmers Protest In Delhi : Water Cannon on Punjab Farmers at midnight in Sonipat ਅੱਧੀ ਰਾਤ ਨੂੰ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ , ਅੱਜ ਪਾਣੀਪਤ ਤੋਂ ਦਿੱਲੀ ਵੱਲ ਕੂਚ ਕਰਨਗੇ ਪੰਜਾਬ ਦੇ ਕਿਸਾਨ

ਦੱਸ ਦੇਈਏ ਕਿ ਸ਼ੁੱਕਰਵਾਰ ਨੂੰਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਖਨੌਰੀ ਬਾਰਡਰ 'ਤੇ ਰੋਕਿਆ ਗਿਆ ,ਜਿੱਥੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪ ਹੋ ਰਹੀ ਹੈ। ਜਦੋਂ ਪੁਲਿਸ ਨੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਤਾਂ ਕਿਸਾਨ ਬੈਰੀਕੈਡ ਤੋੜ ਕੇ ਅੱਗੇ ਵੱਧ ਗਏ ਹਨ। ਸ਼ੰਭੂ ਬਾਰਡਰ 'ਤੇ ਵੀ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਕੇ ਨਹਿਰ 'ਚ ਸੁੱਟ ਦਿੱਤੇ ਹਨ ਅਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀ ਤੇ ਪੁਲਿਸ ਨੇ ਕਿਸਾਨਾਂ 'ਤੇ ਅਥਰੂ ਗੈਸ ਦੇ ਗੋਲੇ ਛੱਡੇ ਹਨ।

-PTCNews

Related Post