ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਗਾਜ਼ੀਪੁਰ ਤੋਂ ਬਾਅਦ ਸਿੰਘੂ ਬਾਰਡਰ 'ਤੇ ਪਹੁੰਚੇ ਬੱਬੂ ਮਾਨ

By  Shanker Badra February 10th 2021 07:05 PM

ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 77ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਇਹ ਅੰਦੋਲਨ ਹੁਣ ਕਿਸਾਨਾਂ ਦਾ ਹੀ ਨਹੀਂ ਰਿਹਾ ਬਲਕਿ ਇਹ ਹੁਣ ਇੱਕ ਜਨ ਅੰਦੋਲਨ ਬਣ ਗਿਆ ਹੈ। ਇਸ ਲਈ ਹੁਣ ਹਰ ਕੋਈ ਇਸ ਅੰਦੋਲਨ 'ਚ ਹਿੱਸਾ ਬਣਾ ਚਾਹੁੰਦਾ ਹੈ। ਇਨ੍ਹਾਂ ਖੇਤੀ ਬਿੱਲਾਂ ਦਾ ਵਿਰੋਧ ਕਰਨ ਲਈ ਕਿਸਾਨ ਪਹੁੰਚ ਰਹੇ ਹਨ।

Farmers Protest : Singer Babbu Maan at Gazipur Border । Rakesh Tikait ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਗਾਜ਼ੀਪੁਰ ਤੋਂ ਬਾਅਦ ਸਿੰਘੂ ਬਾਰਡਰ 'ਤੇ ਪਹੁੰਚੇ ਬੱਬੂ ਮਾਨ

ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ 'ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ

ਜਿੱਥੇ ਕਿਸਾਨਾਂ ਦੇ ਅੰਦੋਲਨ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਹੈ ,ਓਥੇ ਹੀ ਪੰਜਾਬੀ ਕਲਾਕਾਰਾਂ ਵੱਲੋਂ ਵੀ ਵੱਧ ਚੜ ਕੇ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬੀ ਕਲਾਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਇਸ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ  ਪੰਜਾਬੀ ਗਾਇਕ ਬੱਬੂ ਮਾਨ ਵੀ ਸਿੰਘੂ ਬਾਰਡਰ 'ਤੇ ਪਹੁੰਚੇ ਹਨ।

Farmers Protest : Singer Babbu Maan at Gazipur Border । Rakesh Tikait ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਗਾਜ਼ੀਪੁਰ ਤੋਂ ਬਾਅਦ ਸਿੰਘੂ ਬਾਰਡਰ 'ਤੇ ਪਹੁੰਚੇ ਬੱਬੂ ਮਾਨ

ਪੰਜਾਬੀ ਗਾਇਕ ਬੱਬੂ ਮਾਨ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਅੱਜ ਸਿੰਘੂ ਬਾਰਡਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ 'ਤੇ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ ਗਾਜ਼ੀਪੁਰ ਬਾਰਡਰ 'ਤੇ ਗਏ ਸਨ, ਜਿੱਥੇ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ।

Farmers Protest : Singer Babbu Maan at Gazipur Border । Rakesh Tikait ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਗਾਜ਼ੀਪੁਰ ਤੋਂ ਬਾਅਦ ਸਿੰਘੂ ਬਾਰਡਰ 'ਤੇ ਪਹੁੰਚੇ ਬੱਬੂ ਮਾਨ

ਪੜ੍ਹੋ ਹੋਰ ਖ਼ਬਰਾਂ : ਭਾਰਤ 'ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ

ਬੱਬੂ ਮਾਨ ਨੇ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨੀ ਸੰਘਰਸ਼ 'ਚ ਡਟਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੁਰਬਾਨੀਆਂ ਅਤੇ ਸਮੱਸਿਆਵਾਂ ਸਿਰਫ਼ ਭਾਰਤੀਆਂ ਦੇ ਹਿੱਸੇ 'ਚ ਹੀ ਆਉਂਦੀਆਂ ਹਨ ,ਇਸ ਲਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਬੱਬੂੂ ਮਾਨ ਨੇ ਲੋਕਾਂ ਨੂੰ ਮੋਰਚੇ 'ਤੇ ਡਟੇ ਰਹਿਣ ਦੇ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਪਹਿਲਾ ਕਿੱਤਾ ਕਿਸਾਨੀ ਹੈ ਨਾ ਹੀ ਅਸੀਂ ਭੁੱਲੇ ਹਾਂ ਨਾ ਹੀ ਕਦੇ ਭੁੱਲਾਂਗੇ, ਸਾਡੀ ਜਿੱਤ ਯਕੀਨੀ ਹੈ।

-PTCNews

Related Post