ਕਿਸਾਨਾਂ ਨੇ ਦੁੱਧ ਦੇ ਭਾਅ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਅੱਗੇ ਪੱਕਾ ਮੋਰਚਾ ਲਗਾਇਆ

By  Ravinder Singh August 24th 2022 08:53 PM

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਦੁੱਧ ਦੇ ਭੈਅ ਨੂੰ ਲੈ ਕੇ ਕੀਤੀ ਗਈ ਵਾਅਦਾਖ਼ਿਲਾਫ਼ੀ ਵਿਰੁੱਧ ਪ੍ਰੋਗਰੈਸਿਵ ਡੇਅਰੀ ਫਾਰਮਜ਼ ਐਸੋਸੀਏਸ਼ਨ (ਪੀਡੀਐਫਏ) ਵੱਲੋਂ ਅੱਜ ਤੋਂ ਲੁਧਿਆਣਾ ਵੇਰਕਾ ਮਿਲਕ ਪਲਾਂਟ ਅੱਗੇ ਪੱਕਾ ਮੋਰਚਾ ਲਗਾਇਆ ਗਿਆ। ਪੀਡੀਐਫ ਦੀ ਹਮਾਇਤ ਵਿੱਚ ਹੋਰ ਕਿਸਾਨ ਜਥੇਬੰਦੀਆਂ ਵੀ ਨਿੱਤਰ ਆਈਆਂ ਹਨ। ਇਹ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਅੱਗੇ ਡੱਟ ਗਈਆਂ ਹਨ।

ਕਿਸਾਨਾਂ ਨੇ ਦੁੱਧ ਦੇ ਭਾਅ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਅੱਗੇ ਪੱਕਾ ਮੋਰਚਾ ਲਗਾਇਆਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਡੇਅਰੀ ਕਿਸਾਨਾਂ ਨੂੰ ਨਵੀਂ ਸਰਕਾਰ ਤੋਂ ਵੱਡੀਆਂ ਆਸਾਂ ਸਨ ਪਰ ਸਰਕਾਰ ਬਣਨ ਮਗਰੋਂ ਉਲਟਾ ਡੇਅਰੀ ਕਿਸਾਨਾਂ ਦੀਆਂ ਸਮੱਸਿਆਵਾਂ ਹੋਰ ਵਧ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ਮਈ ਮਹੀਨੇ ਅੰਦਰ ਪੀ. ਡੀ. ਐਫ਼. ਏ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਨੂੰ ਫੈਟ ਲਈ 55 ਰੂਪਏ ਪ੍ਰਤੀ ਕਿੱਲੋ ਅਦਾ ਕਰਨਗੇ। ਜਿੰਨ੍ਹਾਂ ਵਿਚੋਂ 20 ਰੁਪਏ ਸਰਕਾਰੀ ਏਜੰਸੀ ਮਾਰਕਫੈੱਡ ਨੇ ਦੇਣੇ ਸੀ ਜਦੋਂ ਕੇ 35 ਰੁਪਏ ਸਰਕਾਰ ਨੇ ਅਦਾ ਕਰਨੇ ਸਨ ਮਾਰਕਫੈੱਡ ਨੇ ਆਪਣੀ ਅਦਾਇਗੀ ਕਰ ਦਿੱਤੀ ਪਰ ਸਰਕਾਰ ਵਲੋਂ ਕਿਸਾਨਾਂ ਨੂੰ ਅਦਾਇਗੀ ਨਾ ਕਰਨ ਕਰਕੇ ਇਹ ਪੱਕਾ ਮੋਰਚਾ ਲਾਇਆ ਗਿਆ ਹੈ।

ਕਿਸਾਨਾਂ ਨੇ ਦੁੱਧ ਦੇ ਭਾਅ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਅੱਗੇ ਪੱਕਾ ਮੋਰਚਾ ਲਗਾਇਆ

ਕਿਸਾਨਾਂ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਬਾਹਰ ਪੱਕਾ ਟੈਂਟ ਲਗਾ ਲਿਆ ਗਿਆ ਹੈ ਅਤੇ ਰੋਟੀ ਲੰਗਰ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਇਹ ਧਾਰਨਾ ਹੁਣ ਦਿਨ ਰਾਤ ਅਣਮਿੱਥੇ ਸਮੇਂ ਲਈ ਚੱਲੇਗਾ, ਦਿੱਲੀ ਪੱਕੇ ਮੋਰਚੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਇਹ ਪਹਿਲਾ ਪੱਕਾ ਮੋਰਚਾ ਹੈ ਉਧਰ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਨੂੰ ਖ਼ੁਸ਼ਹਾਲ, ਪ੍ਰਗਤੀਸ਼ੀਲ ਅਤੇ ਸ਼ਾਂਤਮਈ ਸੂਬਾ ਬਣਾਉਣ ਲਈ ਕੇਂਦਰ ਸਰਕਾਰ ਤੋਂ ਪੂਰਨ ਸਹਿਯੋਗ ਦੀ ਮੰਗ: ਮਾਨ

ਕਿਸਾਨਾਂ ਨੇ ਕਿਹਾ ਕੇ ਸਾਨੂੰ ਨਾ ਤਾਂ ਦੁੱਧ ਦੀ ਅਦਾਇਗੀ ਸਹੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਉਲਟਾ ਸਾਨੂੰ ਲੰਪੀ ਸਕਿਨ ਬਿਮਾਰੀ ਦੀ ਮਾਰ ਪਈ ਹੈ। ਜਿਸ ਨਾਲ ਕਿਸਾਨਾਂ ਦੇ ਪਸ਼ੂ ਮਰ ਰਹੇ ਨੇ ਦੁੱਧ ਘੱਟ ਰਿਹਾ ਹੈ। ਉਨ੍ਹਾਂ ਪਰ ਇਸ ਦੇ ਬਾਵਜੂਦ ਕਿਸਾਨਾਂ ਨੂੰ ਅਦਾਇਗੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਅੜੀਅਲ ਰਵੱਈਏ ਅੱਗੇ ਕਿਸਾਨ ਡੱਟ ਗਏ ਹਨ ਅਤੇ ਮੰਗਾਂ ਮੰਨੇ ਜਾਣ ਤੱਕ ਇਹ ਧਰਨਾ ਜਾਰੀ ਰਹੇਗੀ।

-PTC News

 

Related Post