ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੱਜ ਦਿੱਲੀ 'ਚ ਕੱਢਣਗੇ ਟਰੈਕਟਰ ਪਰੇਡ

By  Shanker Badra January 26th 2021 08:24 AM -- Updated: January 26th 2021 09:06 AM

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੱਜ ਦਿੱਲੀ 'ਚ ਕੱਢਣਗੇ ਟਰੈਕਟਰ ਪਰੇਡ:ਨਵੀਂ ਦਿੱਲੀ :  ਦੇਸ਼ ਭਰ 'ਚ ਅੱਜ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ।ਇੱਕ ਪਾਸੇਦਿੱਲੀ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ  (Republic Day Parade) ਗਣਤੰਤਰ ਦਿਵਸ ਦੀ ਪਰੇਡ ਕੀਤੀ ਜਾ ਰਹੀ ਹੈ। ਓਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅੱਜ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ 'ਚ ਟਰੈਕਟਰ ਪਰੇਡ ਕੱਢਣਗੇ।

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੱਜ ਦਿੱਲੀ 'ਚ ਕੱਢਣਗੇ ਟਰੈਕਟਰ ਪਰੇਡ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 61ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦਾ ਅੱਜ ਅਹਿਮ ਦਿਨ ਮੰਨਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਅੱਜ ਦਿੱਲੀ 'ਚ (Kisan Tractor Parade) 'ਕਿਸਾਨ ਟਰੈਕਟਰ ਪਰੇਡ' ਕੱਢੀ ਜਾ ਰਹੀ ਹੈ। ਇਸ ਟਰੈਕਟਰ ਪਰੇਡ ਦੌਰਾਨ ਵੱਡੀ ਗਿਣਤੀ 'ਚ ਟਰੈਕਟਰਾਂ ਨਾਲ ਕਿਸਾਨ 100 ਕਿਲੋਮੀਟਰ ਤੋਂ ਵੱਧ ਲੰਬਾ ਸਫ਼ਰ ਤੈਅ ਕਰਕੇ ਦਿੱਲੀ ਦੇ ਅੰਦਰ ਵੱਲ ਕੂਚ ਕਰਨਗੇ।

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੱਜ ਦਿੱਲੀ 'ਚ ਕੱਢਣਗੇ ਟਰੈਕਟਰ ਪਰੇਡ

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ(Kisan Tractor Parade) ਟਰੈਕਟਰ ਪਰੇਡ ਦੌਰਾਨ ਟਰੈਕਟਰਾਂ ਦੀ ਗਿਣਤੀ ਤੈਅ ਨਹੀਂ ਕੀਤੀ ਗਈ , ਜੋ ਵੀ ਇੱਥੇ ਆਇਆ ਹੈ ,ਉਹ ਟਰੈਕਟਰ ਪਰੇਡ ਵਿੱਚ ਹਿੱਸਾ ਲਵੇਗਾ ਅਤੇ ਇਕ ਟਰੈਕਟਰ 'ਤੇ 3-4 ਲੋਕ ਹੀ ਬੈਠਣਗੇ। ਇਸ ਦੌਰਾਨ ਸਾਰੇ ਟਰੈਕਟਰਾਂ 'ਤੇ ਕਿਸਾਨ ਜਥੇਬੰਦੀਆਂ ਦਾ ਝੰਡਾ ਅਤੇ ਤਿਰੰਗਾ ਝੰਡਾ ਹੋਵੇਗਾ। ਇਸ ਟਰੈਕਟਰ ਪਰੇਡ ਵਿਚ ਪੰਜਾਬ, ਹਰਿਆਣਾ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਹਜ਼ਾਰਾਂ ਕਿਸਾਨ ਸ਼ਾਮਲ ਹੋਣਗੇ। ਕਿਸਾਨਾਂ ਵੱਲੋਂ 9 ਥਾਵਾਂ ਤੋਂ ਟਰੈਕਟਰ ਪਰੇਡ ਕੱਢੀ ਜਾਵੇਗੀ।

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੱਜ ਦਿੱਲੀ 'ਚ ਕੱਢਣਗੇ ਟਰੈਕਟਰ ਪਰੇਡ

ਯੋਗਿੰਦਰ ਯਾਦਵ ਨੇ ਕਿਹਾ ਟਰੈਕਟਰ ਪਰੇਡ ਲਈ ਟਾਇਮ ਦੀ ਕੋਈ ਲਿਮਿਟ ਨਹੀਂ ਹੈ ਅਤੇ ਨਾਂ ਹੀ ਟਰੈਕਟਰਾਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਰੂਟ ਵਿੱਚ ਜਿੱਥੇ-ਜਿੱਥੇ ਸਾਡੇ ਮੋਰਚੇ ਹਨ, ਉੱਥੋਂ ਹੀ ਉਹ ਅੱਗੇ ਵਧਣਗੇ ਤੇ ਬੈਰੀਕੇਡ ਖੋਲ੍ਹ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਰੀਬ 100 ਕਿਲੋਮੀਟਰ ਤੱਕ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਜਾਵੇਗੀ। ਜਿਸ ਤੋਂ ਬਾਅਦ ਸਾਰੇ ਕਿਸਾਨ ਬਾਰਡਰਾਂ ਕਿਸਾਨ ਅੰਦੋਲਨ ਵਿੱਚ ਵਾਪਸ ਆਉਣਗੇ।

-PTCNews

Related Post