ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਮਗਰੋਂ ਹੁਣ ਟਿੱਕਰੀ ਬਾਰਡਰ 'ਤੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਹੰਗਾਮਾ

By  Shanker Badra January 29th 2021 04:30 PM

ਨਵੀਂ ਦਿੱਲੀ : ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿੱਚ ਸੰਘਰਸ਼ ਲਗਾਤਾਰ ਜਾਰੀ ਹੈ। ਦਿੱਲੀ ਦੇ ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਤੋਂ ਬਾਅਦ ਹੁਣਕੁਝ ਲੋਕ ਟਿੱਕਰੀ ਬਾਰਡਰ 'ਤੇਪਹੁੰਚੇ ਹਨ ਤੇ ਨਾਅਰੇਬਾਜ਼ੀ ਕਰ ਰਹੇ ਹਨ। ਇਸ ਦੌਰਾਨ ਹੁਣ ਹਾਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ।

Farmers Violent clash with locals at Tikri border after Singhu Border ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਮਗਰੋਂ ਹੁਣ ਟਿੱਕਰੀ ਬਾਰਡਰ 'ਤੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਹੰਗਾਮਾ

ਪੜ੍ਹੋ ਹੋਰ ਖ਼ਬਰਾਂ : ਰਾਕੇਸ਼ ਟਿਕੈਤ ਦੇ ਹੰਝੂਆਂ ਤੋਂ ਬਾਅਦ ਗਾਜ਼ੀਪੁਰ ਬਾਰਡਰ 'ਤੇ ਵੱਡੀ ਗਿਣਤੀ 'ਚ ਪਹੁੰਚੇ ਕਿਸਾਨ

ਪਿਛਲੇ 2 ਮਹੀਨੇ ਤੋਂ ਹਲਾਤ ਇੱਕਦਮ ਸ਼ਾਂਤੀਪੂਰਨ ਸੀ ਪਰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਹਾਲਾਤ ਤਣਾਅਪੂਰਨ ਹੁੰਦੇ ਜਾ ਰਹੇ ਹਨ। ਇਨ੍ਹਾਂ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹ ਸਥਾਨਕ ਵਾਸੀ ਹਨ ਅਤੇ ਉਹ ਤਿਰੰਗੇ ਦਾ ਅਪਮਾਨ ਨਹੀਂ ਸਹਿ ਸਕਦੇ ਤੇ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਕਹਿ ਰਹੇ ਹਨ।

Farmers Violent clash with locals at Tikri border after Singhu Border ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਮਗਰੋਂ ਹੁਣ ਟਿੱਕਰੀ ਬਾਰਡਰ 'ਤੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਹੰਗਾਮਾ

ਜਾਣਕਾਰੀ ਅਨੁਸਾਰ ਇੱਕ ਵੱਡੀ ਭੀੜ ਤਿਰੰਗਾ ਯਾਤਰਾ ਦੇ ਨਾਮ 'ਤੇ ਧਰਨੇ ਵਾਲੀ ਥਾਂ ਪਹੁੰਚੀ ਤੇ ਕਿਸਾਨਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਮਗਰੋਂ ਪੱਥਰਬਾਜ਼ੀ ਸ਼ੁਰੂ ਹੋ ਗਈ। ਕੁੱਝ ਸ਼ਰਾਰਤੀ ਅਨਸਰਾਂ ਨੇ ਕਿਸਾਨਾਂ ਦੇ ਟੈਂਟ ਵੀ ਉਖਾੜੇ ਹਨ। ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮੂੰਹ ਬੰਨ ਕੇ ਕਿਸਾਨ ਅੰਦੋਲਨ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Farmers Violent clash with locals at Tikri border after Singhu Border ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਮਗਰੋਂ ਹੁਣ ਟਿੱਕਰੀ ਬਾਰਡਰ 'ਤੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਹੰਗਾਮਾ

ਇਸ ਤੋਂ ਪਹਿਲਾਂ ਸਿੰਘੂ ਬਾਰਡਰ 'ਤੇ ਕੁੱਝ ਲੋਕਾਂ ਵਲੋਂ ਕਿਸਾਨਾਂ 'ਤੇ ਪੱਥਰਬਾਜ਼ੀ ਕੀਤੀ ਗਈ ਤੇ ਡਾਂਗਾ ਨਾਲ ਹਮਲਾ ਕੀਤਾ ਗਿਆ ਹੈ। ਇਨ੍ਹਾਂਸ਼ਰਾਰਤੀ ਅਨਸਰਾਂ ਨੇ ਕਿਸਾਨਾਂ ਦੇ ਟੈਂਟਾਂ ਤੇ ਤੰਬੂਆਂ ਨੂੰ ਵੀ ਉਖਾੜਿਆ। ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਹਨ ਪਰ ਦਿੱਲੀ ਪੁਲਿਸ ਸਾਹਮਣੇ ਖੜਕੇ ਇਹ ਹੁਲੜਬਾਜ਼ੀ ਹੁੰਦੀ ਦੇਖ ਰਹੀ ਹੈ। ਪੁਲਿਸ ਦੀ ਇਸ ਕਾਰਵਾਈ ਨੂੰ ਦੇਖ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।

Farmers Violent clash with locals at Tikri border after Singhu Border ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਮਗਰੋਂ ਹੁਣ ਟਿੱਕਰੀ ਬਾਰਡਰ 'ਤੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਹੰਗਾਮਾ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਮਾਮਲੇ ‘ਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਦੇ ਹੁਕਮ

ਇਸ ਦੌਰਾਨ ਪੁਲਿਸ''ਪ੍ਰਦਰਸ਼ਨਕਾਰੀਆਂ ਨੂੰ ਰੋਕਣ 'ਚ ਨਾਕਾਮ ਹੋ ਰਹੀ ਹੈ। ਓਧਰ ਦੂਜੇ ਪਾਸੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਬਾਰਡਰ 'ਤੇ ਡਟੇ ਹੋਏ ਹਨ। ਕਿਸਾਨ ਆਗੂਆਂ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿਕਿਸਾਨਾਂ ਦੇ ਸਬਰ ਦਾ ਇਮਤਿਹਾਨ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਬਾਰਡਰ ਦੇ ਨਾਲ ਲੱਗਦੈ ਪਿੰਡ ਵਾਸੀਆਂ ਨੇ ਕਦੇ ਅੰਦੋਲਨ ਦਾ ਵਿਰੋਧਨਹੀਂ ਕੀਤਾ ,ਇਹ ਸਰਕਾਰ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਚਾਲ ਹੈ।

-PTCNews

Related Post