PUBG ਮੋਬਾਈਲ ਗੇਮ ਖੇਡਦਾ-ਖੇਡਦਾ ਖੂਹ 'ਚ ਡਿੱਗਾ ਨੌਜਵਾਨ, ਹੋਈ ਮੌਤ

By  Jashan A July 24th 2019 01:29 PM

PUBG ਮੋਬਾਈਲ ਗੇਮ ਖੇਡਦਾ-ਖੇਡਦਾ ਖੂਹ 'ਚ ਡਿੱਗਾ ਨੌਜਵਾਨ, ਹੋਈ ਮੌਤ,ਫਤਹਿਗੜ੍ਹ ਸਹਿਬ: ਪਬਜੀ ਮੋਬਾਈਲ ਗੇਮ ਦਾ ਭੂਤ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਜ ਦੀ ਨੌਜਵਾਨ ਪੀੜੀ ਆਪਣਾ ਜ਼ਿਆਦਾਤਰ ਸਮਾਂ ਪਬਜੀ ਗੇਮ ਨੂੰ ਦੇ ਰਹੀ ਹੈ। ਨੌਜਵਾਨ ਇਸ ਗੇਮ ਦੇ ਇਸ ਕਦਰ ਦੀਵਾਨੇ ਹਨ ਕਿ ਕਈ ਵਾਰ ਤਾਂ ਰੋਟੀ ਖਾਣੀ ਵੀ ਭੁੱਲ ਜਾਂਦੇ ਹਨ।

ਪਰ ਅੱਜ ਕੱਲ੍ਹ ਇਹੀ ਗੇਮ ਨੌਜਵਾਨਾਂ ਨੂੰ ਮੌਤ ਦੇ ਮੂੰਹ 'ਚ ਪਾ ਰਹੀ ਹੈ। ਹੁਣ ਤੱਕ ਗੇਮ ਖੇਡਦੇ-ਖੇਡਦੇ ਕਈ ਨੌਜਵਾਨ ਮੌਤ ਨੂੰ ਗਲੇ ਲਗਾ ਚੁੱਕੇ ਹਨ।

ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਫਤਹਿਗੜ੍ਹ ਸਹਿਬ ਚ ਪੈਂਦੇ ਥਾਣਾ ਮੂਲੇਪੁਰ ਅਧੀਨ ਪਿੰਡ ਚਨਾਰਥਲ ਕਲਾਂ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਦੀ ਪਬਜੀ ਗੇਮ ਖੇਡਦੇ ਖੂਹ ਵਿਚ ਡਿੱਗਣ ਨਾਲ ਮੌਤ ਹੋ ਗਈ।

ਹੋਰ ਪੜ੍ਹੋ: ਕੈਪਟਨ ਸਰਕਾਰ ਦੇ ਨੌਕਰੀ ਦੇ ਝੂਠੇ ਵਾਅਦੇ ਤੋਂ ਦੁਖੀ ਦਲਿਤ ਨੌਜਵਾਨ ਜਗਸੀਰ ਸਿੰਘ ਨੇ ਕੀਤੀ ਖੁਦਕੁਸ਼ੀ: ਹਰਸਿਮਰਤ ਕੌਰ ਬਾਦਲ

ਮੀਡੀਆ ਰਿਪੋਰਟਾਂ ਮੁਤਾਬਕ ਉਕਤ ਨੌਜਵਾਨ ਆਪਣੇ ਫੋਨ ਵਿਚ (ਪਬਜੀ) ਗੇਮ ਖੇਡ ਰਿਹਾ ਸੀ, ਜਿਸ ਦਾ ਅਚਾਨਕ ਧਿਆਨ ਭਟਕ ਗਿਆ ਅਤੇ ਉਹ ਤੁਰਦਾ-ਤੁਰਦਾ ਨੇੜੇ ਖੂਹ ਵਿਚ ਜਾ ਡਿੱਗਾ।ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਮਾਤਮ ਪਸਰ ਗਿਆ ਹੈ।

ਉਥੇ ਹੀ ਸਥਾਨਕ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਖੂਹ 'ਚੋਂ ਬਾਹਰ ਕੱਢਕੇ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਮੁਰਦਾ ਘਰ 'ਚ ਰੱਖ ਦਿੱਤੀ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

-PTC News

Related Post