ਫਾਦਰ ਐਂਥਨੀ ਦੇ ਕਰੋੜਾਂ ਰੁਪਏ ਲੁੱਟਣ ਦਾ ਮਾਮਲਾ : ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਵੱਡਾ ਖ਼ੁਲਾਸਾ

By  Shanker Badra May 4th 2019 06:53 PM

ਫਾਦਰ ਐਂਥਨੀ ਦੇ ਕਰੋੜਾਂ ਰੁਪਏ ਲੁੱਟਣ ਦਾ ਮਾਮਲਾ : ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਵੱਡਾ ਖ਼ੁਲਾਸਾ:ਪਟਿਆਲਾ : ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ 2 ਪੁਲਿਸ ਅਧਿਕਾਰੀ ASI ਜੋਗਿੰਦਰ ਸਿੰਘ ਅਤੇ ASI ਰਾਜਪ੍ਰੀਤ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਵੱਡਾ ਖ਼ੁਲਾਸਾ ਹੋਇਆ ਹੈ।ਇਸ ਦੌਰਾਨ ਪਟਿਆਲਾ ਪੁਲਿਸ ਨੂੰ ਹੋਰ ਕਾਮਯਾਬੀ ਮਿਲੀ ਹੈ ਅਤੇ ਪੁਲਿਸ ਨੇ ਦੋ ਥਾਵਾਂ ਤੋਂ 2 ਕਰੋੜ 10 ਲੱਖ ਦੀ ਹੋਰ ਰਾਸ਼ੀ ਬਰਾਮਦ ਕੀਤੀ ਹੈ।

Father Anthony Madassary Case ASI Jogendra Singh and ASI Rajpreet Singh money Recovered ਫਾਦਰ ਐਂਥਨੀ ਦੇ ਕਰੋੜਾਂ ਰੁਪਏ ਲੁੱਟਣ ਦਾ ਮਾਮਲਾ : ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਵੱਡਾ ਖ਼ੁਲਾਸਾ

ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ ਜੋਗਿੰਦਰ ਸਿੰਘ ਦੇ ਘਰ ਦੇ ਨਾਲ ਪਲਾਟ ਵਿੱਚ ਦੱਬ ਕੇ ਰੱਖੇ ਇੱਕ ਕਰੋੜ 10 ਲੱਖ ਬਰਾਮਦ ਕੀਤੇ ਹਨ। ਜਦੋਂ ਕਿ ਏ.ਐੱਸ.ਆਈ ਰਾਜਪ੍ਰੀਤ ਸਿੰਘ ਦੇ ਪਟਿਆਲਾ ਦੇ ਮੋਹਿੰਦਰਾ ਕਾਲੋਨੀ ਸਥਿਤ ਪੁਰਾਣੇ ਘਰ ਵਿੱਚ ਇੱਕ ਪੇਂਟ ਦੇ ਡੱਬੇ ਵਿੱਚ ਇੱਕ ਕਰੋੜ ਰੁਪਏ ਰੱਖੇ ਹੋਏ ਸੀ ,ਉਹ ਵੀ ਪੁਲਿਸ ਨੇ ਬਰਾਮਦ ਕੀਤੇ ਹਨ।ਹੁਣ ਤੱਕ 4 ਕਰੋੜ 48 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ।

Father Anthony Madassary Case ASI Jogendra Singh and ASI Rajpreet Singh money Recovered ਫਾਦਰ ਐਂਥਨੀ ਦੇ ਕਰੋੜਾਂ ਰੁਪਏ ਲੁੱਟਣ ਦਾ ਮਾਮਲਾ : ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਵੱਡਾ ਖ਼ੁਲਾਸਾ

ਦੱਸ ਦੇਈਏ ਕਿ ਇਸ ਮਾਮਲੇ ‘ਚ ਪੁਲਿਸ ਅਧਿਕਾਰੀ ASI ਜੋਗਿੰਦਰ ਸਿੰਘ ਅਤੇ ASI ਰਾਜਪ੍ਰੀਤ ਸਿੰਘ ਨੂੰ ਕੇਰਲ ਦੇ ਕੋਚੀ ਤੋਂ ਗ੍ਰਿਫਤਾਰ ਕੀਤਾ ਸੀ।ਜਿਸ ਤੋਂ ਬਾਅਦ ਮੋਹਾਲੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਦੋਹਾਂ ਨੂੰ 5 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ।ਇਸ ਤੋਂ ਇਲਾਵਾ ਪੁਲਿਸ ਨੇ ਬਾਕੀ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਸੀ, ਜਿਨ੍ਹਾਂ ਨੂੰ ਅਦਾਲਤ ਨੇ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ।

 Father Anthony Madassary Case ASI Jogendra Singh and ASI Rajpreet Singh  money Recovered ਫਾਦਰ ਐਂਥਨੀ ਦੇ ਕਰੋੜਾਂ ਰੁਪਏ ਲੁੱਟਣ ਦਾ ਮਾਮਲਾ : ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਵੱਡਾ ਖ਼ੁਲਾਸਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪ੍ਰਨੀਤ ਕੌਰ ਦੇ ਹੱਕ ‘ਚ ਪ੍ਰਚਾਰ ਕਰ ਰਹੇ ਕਾਂਗਰਸੀ ਆਗੂ ਦੀ ਫਿਸਲੀ ਜ਼ੁਬਾਨ , ਸੋਸ਼ਲ ਮੀਡੀਆ ‘ਤੇ ਉਡਿਆ ਮਜ਼ਾਕ

ਜ਼ਿਕਰਯੋਗ ਹੈ ਕਿ ਜਲੰਧਰ ਦੇ ਪ੍ਰਤਾਪੁਰਾ ਸਥਿਤ ਗਿਰਜਾਘਰ ਐਮਐਫਜੇ ਹਾਊਸ ਦੇ ਫਾਦਰ ਐਂਥਨੀ ਦੇ ਘਰ ਤੋਂ ਖੰਨਾ ਪੁਲਿਸ ਨੇ ਪਿਛਲੇ ਦਿਨੀ ਕਰੋੜਾਂ ਰੁਪਏ ਫੜਨ ਦਾ ਦਾਅਵਾ ਕੀਤਾ ਸੀ।ਜਿਸ ਤੋਂ ਬਾਅਦ ਫਾਦਰ ਐਂਥਨੀ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਖੰਨਾ ਪੁਲਿਸ ਉੱਤੇ ਕਰੋੜਾਂ ਰੁਪਏ ਗਾਇਬ ਕਰਨ ਦਾ ਦੋਸ਼ ਲਾ ਦਿੱਤਾ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post