ਬੱਚਿਆਂ ਨੂੰ ਪੀਣ ਲਈ ਪਿਓ ਦਿੰਦਾ ਸੀ ਸਿਰਫ ਕੋਕਾ ਕੋਲਾ, ਅਦਾਲਤ ਨੇ ਸੁਣਾਇਆ ਇਹ ਫੈਸਲਾ

By  Joshi October 26th 2018 05:21 PM

ਬੱਚਿਆਂ ਨੂੰ ਪੀਣ ਲਈ ਪਿਓ ਦਿੰਦਾ ਸੀ ਸਿਰਫ ਕੋਕਾ ਕੋਲਾ, ਅਦਾਲਤ ਨੇ ਸੁਣਾਇਆ ਇਹ ਫੈਸਲਾ,ਪੈਰਿਸ: ਕਿਹਾ ਜਾਂਦਾ ਹੈ ਮਾਤਾ ਪਿਤਾ ਆਪਣੀ ਔਲਾਦ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਪਰ ਫਰਾਂਸ ਦੇ ਲਿਮੋਜੈਜ ਸ਼ਹਿਰ 'ਚ ਕੁਝ ਉਲਟ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਇਕ ਪਿਤਾ ਆਪਣੇ ਬੱਚਿਆਂ ਨੂੰ ਸਿਰਫ ਕੋਕਾ ਕੋਲਾ ਹੀ ਪੀਣ ਲਈ ਦਿੰਦਾ ਸੀ।

ਤਿੰਨ ਅਤੇ ਚਾਰ ਸਾਲ ਦੇ ਦੋ ਬੱਚਿਆਂ ਨੂੰ ਖਾਣ-ਪੀਣ ਦੇ ਨਾਂ 'ਤੇ ਸਿਰਫ਼ ਕੋਕਾ ਕੋਲਾ ਦੇਣ ਦੇ ਜ਼ੁਰਮ 'ਚ ਇਸ ਵਿਅਕਤੀ ਨੂੰ ਅਦਾਲਤ ਨੇ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਅਨਪੜ੍ਹ ਹੈ, ਜਿਸ ਨੂੰ ਸਰਕਾਰ ਤੋਂ ਕਲਿਆਣਕਾਰੀ ਯੋਜਨਾ ਤਹਿਤ ਆਰਥਕ ਮਦਦ ਮਿਲ ਰਹੀ ਸੀ।

ਹੋਰ ਪੜ੍ਹੋ:KIKI Challenge ਤੋਂ ਬਾਅਦ ਹੁਣ ਇਹ ਚੈਲੇਂਜ ਹੋਇਆ ਵਾਇਰਲ, ਡਿੱਗਣਾ ਪਵੇਗਾ ਗੱਡੀ ਤੋਂ..??

ਇਸ ਮਾਮਲੇ ਸਬੰਧੀ ਪੀੜਤਾਂ ਲਈ ਕੰਮ ਕਰਨ ਵਾਲੀ ਸੰਸਥਾ ਫਰੈਂਚ ਵਿਕਟਮ 87 ਦੀ ਨੁਮਾਇੰਦਾ ਕੈਰੋਲ ਪਾਪੋਨ ਨੇ ਕਿਹਾ ਕਿ ਸਰਕਾਰ ਤੋਂ ਮਿਲਣ ਵਾਲੀ ਮਦਦ ਕੁਝ ਹੀ ਦਿਨਾਂ 'ਚ ਖ਼ਤਮ ਹੋ ਜਾਂਦੀ ਸੀ ਤੇ ਇਸ ਪਰਿਵਾਰ ਕੋਲ ਖਾਣ ਲਈ ਕੁਝ ਬਚਦਾ ਹੀ ਨਹੀਂ ਸੀ, ਜਿਸ ਤੋਂ ਬਾਅਦ ਇਹ ਵਿਅਕਤੀ ਬੱਚਿਆਂ ਨੂੰ ਸਿਰਫ ਕੋਕਾ ਕੋਲਾ ਹੀ ਪੀਣ ਲਈ ਦਿੰਦਾ ਸੀ। ਸੂਤਰਾਂ ਅਨੁਸਾਰ ਇਹ ਵਿਅਕਤੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਵੀ ਮਾਰਕੁੱਟ ਕਰਦਾ ਸੀ।

—PTC News

Related Post