ਰੰਜਿਸ਼ ਦਾ ਲਿਆ ਬਦਲਾ, ਜਵਾਈ ਨੂੰ ਸਹੁਰੇ ਨੇ ਮਾਰੀ ਗੋਲੀ

By  Joshi August 7th 2018 10:35 AM -- Updated: August 7th 2018 11:38 AM

ਅੱਜਕਲ ਰਿਸ਼ਤਿਆਂ ਦੇ ਅਰਥ ਅਲੋਪ ਹੁੰਦੇ ਜਾ ਰਹੇ ਹਨ ਤੇ ਰੰਜਿਸ਼ਾਂ ਨੇ ਲੋਕਾਂ ਦੇ ਦਿਮਾਗਾਂ 'ਚ ਘਰ ਕਰ ਲਿਆ ਹੈ ।ਮਿਲੀ ਜਾਣਕਾਰੀ ਅਨੁਸਾਰ ਕੁਝ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਸਹੁਰੇ ਵੱਲੋਂ ਆਪਣੇ ਜਵਾਈ ਨੂੰ ਰੰਜਿਸ਼ ਕਰਕੇ ਗੋਲੀ ਮਾਰ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਨਾਭਾ ਦੇ ਬੋਛਾ ਚੌਂਕ ਨਜ਼ਦੀਕ ਕਬਾੜੀਏ ਦੀ ਦੁਕਾਨ ਕਰਦੇ ਵਲੈਤੀ ਰਾਮ ਦਾ ਵਿਆਹ ਸੰਤ ਰਾਮ ਦੀ ਕੁੜੀ ਨਾਲ ਤਕਰੀਬਨ ਅਠਾਰਾਂ ਸਾਲ ਪਹਿਲਾਂ ਹੋਇਆ ਸੀ, ਜਿਸ ਦੀ ਮੌਤ ਵਿਆਹ ਤੋਂ ਬਾਅਦ ਅੱਗ ਲੱਗਣ ਕਰਕੇ ਹੋਈ ਸੀ।

ਇਸ ਗੱਲ ਦੀ ਰੰਜਿਸ਼ ਸੰਤ ਰਾਮ ਦੇ ਦਿਮਾਗ 'ਚ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਸਨੇ ਆਪਣੇ ਸਕੇ ਜਵਾਈ ਨੂੰ ਗੋਲੀ ਮਾਰ ਦਿੱਤੀ।

ਜ਼ਖਮੀ ਵਲੈਤੀ ਰਾਮ ਨੂੰ ਹਸਪਤਾਲ ਦਾਖਿਲ ਕਰਵਾ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।

—PTC News

Related Post