ਕਲਯੁੱਗੀ ਪਿਓ ਆਪਣੀ ਨਾਬਾਲਿਗ ਧੀ ਨਾਲ ਬਣਾਉਂਦਾ ਰਿਹਾ ਸ਼ਰੀਰਿਕ ਸੰਬੰਧ , ਧੀ ਹੋਈ ਗਰਭਵਤੀ

By  Shanker Badra May 8th 2021 07:07 PM -- Updated: May 8th 2021 07:08 PM

ਜਗਰਾਉਂ : ਹਠੂਰ ਦੇ ਨੇੜਲੇ ਪਿੰਡ ਵਿਚ ਇਕ ਸੌਤੇਲੇ ਪਿਓ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਰਕੇ ਨਾਬਾਲਿਗ ਲੜਕੀ ਗਰਭਵਤੀ ਹੋ ਗਈ।ਜਿਸ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

Father rape his minor daughter , The daughter became pregnant ਕਲਯੁੱਗੀ ਪਿਓ ਆਪਣੀ ਨਾਬਾਲਿਗ ਧੀ ਨਾਲ ਬਣਾਉਂਦਾ ਰਿਹਾ ਸ਼ਰੀਰਿਕ ਸੰਬੰਧ , ਧੀ ਹੋਈ ਗਰਭਵਤੀ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ    

ਪਿਓ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਜਿੱਥੇ ਨਾਬਾਲਗਾ ਡਰਦਿਆਂ ਚੁੱਪ ਰਹੀ, ਉੱਥੇ ਹੀ ਉਸ ਦੀ ਮਾਂ ਵੀ ਵਿਰੋਧ ਨਾ ਕਰ ਸਕੀ ਪਰ ਕਿਸੇ ਤਰ੍ਹਾਂ ਗੱਲ ਬਾਹਰ ਨਿਕਲੀ ਤੇ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਚਾਈਲਡ ਕੇਅਰ ਹੈਲਪਲਾਈਨ 'ਤੇ ਫੋਨ ਕਰ ਕੇ ਸੌਤੇਲੇ ਪਿਉ ਦੀ ਇਸ ਕਰਤੂਤ ਦਾ ਪਰਦਾਫਾਸ਼ ਕੀਤਾ।

Father rape his minor daughter , The daughter became pregnant ਕਲਯੁੱਗੀ ਪਿਓ ਆਪਣੀ ਨਾਬਾਲਿਗ ਧੀ ਨਾਲ ਬਣਾਉਂਦਾ ਰਿਹਾ ਸ਼ਰੀਰਿਕ ਸੰਬੰਧ , ਧੀ ਹੋਈ ਗਰਭਵਤੀ

ਇਸ ਘਟਨਾ ਦੀ ਸੂਚਨਾ ਮਿਲਣ 'ਤੇ ਚਾਈਲਡ ਕੇਅਰ ਹੈਲਪਲਾਈਨ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਪਿੰਡ ਪਹੁੰਚ ਕੇ ਨਾਬਾਲਗਾ ਨਾਲ ਮੁਲਾਕਾਤ ਕੀਤੀ। ਨਾਬਾਲਗਾ ਨੇ ਆਪਣੀ ਮਾਂ ਦੀ ਹਾਜ਼ਰੀ ਵਿਚ ਸੌਤੇਲੇ ਪਿਉ ਦੀ ਧੱਕੇਸ਼ਾਹੀ ਖਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ, ਜਿਸ 'ਤੇ ਚਾਈਲਡ ਕੇਅਰ ਹੈਲਪਲਾਈਨ ਦੀ ਵਰਕਰ ਮਮਤਾ ਨੇ ਤੁਰੰਤ ਥਾਣਾ ਹਠੂਰ ਦੀ ਪੁਲਿਸ ਨੂੰ ਸੂਚਿਤ ਕੀਤਾ।

Father rape his minor daughter , The daughter became pregnant ਕਲਯੁੱਗੀ ਪਿਓ ਆਪਣੀ ਨਾਬਾਲਿਗ ਧੀ ਨਾਲ ਬਣਾਉਂਦਾ ਰਿਹਾ ਸ਼ਰੀਰਿਕ ਸੰਬੰਧ , ਧੀ ਹੋਈ ਗਰਭਵਤੀ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ  

ਹਠੂਰ ਪੁਲਿਸ ਨੇ ਚਾਈਲਡ ਕੇਅਰ ਹੈਲਪ ਵਰਕਰ ਮਮਤਾ ਦੇ ਬਿਆਨਾਂ 'ਤੇ ਸੌਤੇਲੇ ਪਿਓ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਇਸ ਮਾਮਲੇ 'ਚ ਥਾਣਾ ਹਠੂਰ ਦੀ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਪਿਉ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੋਸ਼ੀ ਘਰਾਂ ਅਤੇ ਕਮਰਿਆਂ ਨੂੰ ਪੇਂਟ ਕਰਨ ਦਾ ਕੰਮ ਕਰਦਾ ਹੈ।

-PTCNews

Related Post