Kisan Andolan  : ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਐੱਫ.ਸੀ.ਆਈ.ਦੇ ਸਾਰੇ ਦਫਤਰਾਂ ਦਾ ਕੀਤਾ ਜਾਵੇਗਾ ਘਿਰਾਓ   

By  Shanker Badra April 5th 2021 08:40 AM -- Updated: April 5th 2021 08:48 AM

ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਰੀਬ ਪਿਛਲੇ 130 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਹ ਅੰਦੋਲਨ ਨੂੰ ਅੱਗੇ ਵਧਾਉਣਗੇ, ਪਿੱਛੇ ਹੱਟਣ ਦਾ ਸਵਾਲ ਹੀ ਨਹੀਂ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ  ਉਹ ਜ਼ਿੱਦ ਛੱਡ ਕੇ ਕਿਸਾਨਾਂ ਦੀ ਗੱਲ ਸੁਣੇ ਤੇ ਖੇਤੀ ਕਾਨੂੰਨ ਰੱਦ ਕਰੇ। [caption id="attachment_486504" align="aligncenter" width="700"]FCI Bachao Divas । Farmers Protest outside FCI offices on today in Punjab -India Kisan Andolan  : ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਐੱਫ.ਸੀ.ਆਈ.ਦੇ ਸਾਰੇ ਦਫਤਰਾਂ ਦਾ ਕੀਤਾ ਜਾਵੇਗਾ ਘਿਰਾਓ[/caption] ਭਾਰਤ ਸਰਕਾਰ ਵੱਲੋਂ ਪਿਛਲੇ ਸਾਲ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਅਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਲਈ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ। ਕਿਸਾਨ ਆਪਣੀਆਂ ਫ਼ਸਲਾਂ ਦੇ ਬਣਦੇ ਮੁੱਲ ਲਈ ਚਿੰਤਿਤ ਹਨ। FCI ਸਮੇਤ ਮੁੱਖ ਖਰੀਦ ਏਜੰਸੀਆਂ ਖਰੀਦ ਤੋਂ ਮੁੱਖ ਮੋੜ ਰਹੀਆਂ ਹਨ। ਜਿਸ ਕਰਕੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰੇ ਦੇਸ਼ ’ਚ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ.ਸੀ.ਆਈ.) ਦੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। [caption id="attachment_486503" align="aligncenter" width="700"]FCI Bachao Divas । Farmers Protest outside FCI offices on today in Punjab -India Kisan Andolan  : ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਐੱਫ.ਸੀ.ਆਈ.ਦੇ ਸਾਰੇ ਦਫਤਰਾਂ ਦਾ ਕੀਤਾ ਜਾਵੇਗਾ ਘਿਰਾਓ[/caption] ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਖਰੀਦ ਲਈ ਜ਼ਮੀਨ ਦੀ ਜਮ੍ਹਾਂਬੰਦੀ ਜਮ੍ਹਾਂ ਕਰਨ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ। ਫ਼ਸਲ ਦੀ ਅਦਾਇਗੀ ਕਾਸ਼ਤਕਾਰ ਨੂੰ ਕੀਤੀ ਜਾਵੇ। ਕਿਸਾਨ ਨੂੰ ਸਿੱਧੇ ਬੈਂਕ ਖਾਤੇ ਵਿੱਚ ਅਦਾਇਗੀ ਵਾਲੇ ਪ੍ਰਬੰਧ ਨੂੰ ਹਾਲ ਦੀ ਘੜੀ ਵਿੱਚ ਵਾਪਸ ਲਿਆ ਜਾਵੇ। ਕਾਹਲੀ ਵਿੱਚ ਇਸ ਨੂੰ ਲਾਗੂ ਕਰਨਾ ਕਈ ਤਰ੍ਹਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ, ਜੋ ਕਿ ਕਿਸਾਨਾਂ ਫਸਲ ਦੀ ਕੀਮਤ ਦੀ ਅਦਾਇਗੀ ਵਿੱਚ ਅੜਿੱਕਾ ਬਣੇਂਗੀ। [caption id="attachment_486502" align="aligncenter" width="750"]FCI Bachao Divas । Farmers Protest outside FCI offices on today in Punjab -India Kisan Andolan  : ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਐੱਫ.ਸੀ.ਆਈ.ਦੇ ਸਾਰੇ ਦਫਤਰਾਂ ਦਾ ਕੀਤਾ ਜਾਵੇਗਾ ਘਿਰਾਓ[/caption] ਉਨ੍ਹਾਂ ਕਿਹਾ ਕਿ ਤੈਅ ਕੀਤੇ ਗਏ MSP 'ਤੇ ਖਰੀਦ ਕੀਤੀ ਜਾਵੇ ਅਤੇ ਉਸ ਤੋਂ ਘੱਟ ਮੁਲ 'ਤੇ ਖਰੀਦ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਭਾਰਤ ਸਰਕਾਰ ਵਲੋਂ ਲਗਾਤਾਰ ਬਜਟ ਘੱਟ ਕੀਤਾ ਜਾ ਰਿਹਾ ਹੈ। ਨਾਲ ਹੀ FCI ਦੇ ਖਰੀਦ ਦੇ ਸੈਂਟਰ ਵੀ ਘੱਟ ਕੀਤੇ ਗੁਏ ਹਨ। ਸਾਡੀ ਮੰਗ ਹੈ ਕਿ FCI ਲਈ ਬਣਦਾ ਬਜਟ ਦਿੱਤਾ ਜਾਵੇ ਅਤੇ ਉਸਦਾ ਪੁਰਾ ਉਪਯੋਗ ਵੀ ਕੀਤਾ ਜਾਵੇ। [caption id="attachment_486505" align="aligncenter" width="700"]FCI Bachao Divas । Farmers Protest outside FCI offices on today in Punjab -India Kisan Andolan  : ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਐੱਫ.ਸੀ.ਆਈ.ਦੇ ਸਾਰੇ ਦਫਤਰਾਂ ਦਾ ਕੀਤਾ ਜਾਵੇਗਾ ਘਿਰਾਓ[/caption] ਕਿਸਾਨਾਂ ਨੇ ਕਿਹਾ ਕਿ ਲੱਖਾਂ ਕਰੋੜਾਂ ਲੋਕਾਂ ਲਈ ਅੰਨ ਦਾ ਜ਼ਰੀਆ PDS ਸੇਵਾਵਾਂ ਲਈ ਸਰਕਾਰ ਬਣਦਾ ਭੰਡਾਰ FCI ਦੇ ਰਾਹੀਂ ਕਰੇ ਤਾਂ ਕਿ ਲੋਕਾਂ ਨੂੰ ਭੁੱਖ ਦਾ ਸ਼ਿਕਾਰ ਨਾ ਹੋਣਾ ਪਵੇ। ਕਿਸਾਨ ਦੀ ਫਸਲ ਦੀ ਪ੍ਰਕਿਰਿਆ ਘੱਟੋ- ਘੱਟ ਸਮੇਂ ਵਿੱਚ ਮੁਕੰਮਲ ਕੀਤੀ ਜਾਵੇ। ਬਾਰਦਾਨੇ ਅਤੇ ਹੋਰ ਸਹੂਲਤਾਂ ਦੀ ਘਾਟ ਕਰਕੇ ਕਿਸਾਨਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। FCI ਦੇ ਕੱਚੇ ਕਰਮਚੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ। -PTCNews

Related Post