ਸਰਕਾਰ ਵੱਲੋਂ ਜਨਤਾ ਨੂੰ ਮਿਲ ਸਕਦਾ ਹੈ ਇਹ ਤੋਹਫਾ

By  Joshi January 10th 2018 02:29 PM

February Budget: ਸਰਕਾਰ ਵੱਲੋਂ ਜਨਤਾ ਨੂੰ ਮਿਲ ਸਕਦਾ ਹੈ ਇਹ ਤੋਹਫਾ: 1 ਫਰਵਰੀ ਨੂੰ ਮੋਦੀ ਸਰਕਾਰ ਵਲੋਂ ਪੇਸ਼ ਹੋਣ ਵਾਲੇ ਬੱਜਟ ਵਿੱਚ ਮੱਧਮ ਵਰਗ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਇਸ ਵਾਰ ਸਰਕਾਰ ਕੇਵਲ  ਆਮ ਆਦਮੀ ਦੇ ਲਈ ਹੀ ਨਹੀਂ ਸਗੋਂ ਨੋਕਰੀ ਪੇਸ਼ਾ ਲਈ ਵੀ ਬੱਜਟ ਵਿੱਚ ਕੁਝ ਖਾਸ ਲੈਕੇ ਆਈ ਹੈ। ਬਜਟ ਵਿੱਚ ਟੈਕਸ ਦਰਾਂ ਵਿੱਚ ਛੁਟ ਅਤੇ ਟੈਕਸ ਦਰਾਂ ਵਿੱਚ ਬਦਲਾਵ ਹੋ ਸਕਦਾ ਹੈ।ਵਿੱਤ ਮੰਤਰਾਲਿਆ ਟੈਕਸ ਦਰ  ਦੇ ਵਿੱਚ ੩ ਲੱਖ ਤੱਕ ਛੋਟ ਵਧਾ ਸਕਦੀ ਹੈ। ਟੈਕਸ ਦਰਾਂ ਵਿੱਚ ਛੋਟ ਦੇ ਨਾਲ ਨਾਲ ਕੁਝ ਬਦਲਾਵ ਵੀ ਹੋ ਸਕਦੇ ਹਨ ਜਿਵੇਂ ਕਿ ੧੦ ਲੱਖ ਤੋ ੨੦ ਲੱਖ ਦੀ ਸਲਾਨਾ ਆਮਦਨ ਤੇ ੨੦ ਫੀਸਦੀ ਅਤੇ 20 ਲੱਖ ਤੋਂ ਵੱਧ ਆਮਦਨ ਤੇ 30 ਫੀਸਦੀ ਟੈਕਸ ਲਗ ਸਕਦਾ ਹੈ।

February Budget: ਸਰਕਾਰ ਵੱਲੋਂ ਜਨਤਾ ਨੂੰ ਮਿਲ ਸਕਦਾ ਹੈ ਇਹ ਤੋਹਫਾਇਸ ਵਾਰ ਦਾ ਬੱਜਟ ਕਿਉਂਕਿ ਮੋਦੀ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਹੋਵੇਗਾ ਤਾਂ ਸਰਕਾਰ ਦੀ ਕੋਸ਼ਿਸ ਆਮ ਆਦਮੀ ਨੂੰ ਮਹਿੰਗਾਈ ਦੇ ਪ੍ਰਭਾਵ ਤੋਂ ਬਚਾਉਣਾ ਦੀ ਰਹੇਗੀ।

February Budget: ਬਜਟ ਆਉਣ ਤੋਂ ਪਹਿਲਾਂ ਉਦਯੋਗ ਮੰਡਲ ਸੀ.ਆਈ.ਆਈ ਨੇ ਮੰਗ ਪੱਤਰ ਵਿੱਚ ਕਿਹਾ ਸੀ ਕਿ ਮਹਿੰਗਾਈ ਕਾਰਨ ਜੀਵਨ ਗੁਜ਼ਾਰੇ ਦੀ ਲਾਗਤ ਵਿੱਚ ਵਾਧਾ ਹੋਣ ਕਰਕੇ ਆਮ ਆਦਮੀ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ । ਇਸ ਕਰਕੇ ਟੈਕਸ ਵਿੱਚ ਛੋਟ ਜਾਂ ਬਦਲਾਵ ਕਰਕੇ ਉਨ੍ਹਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ। ਤੇ ਇਹ ਵੀ ਮੰਗ ਕੀਤੀ ਗਈ ਹੈ ਕਿ ਉਦਯੋਗ ਜਗਤ ਲਈ ਟੈਕਸ ਦੀ ਦਰ ੨੫ ਫੀਸਦੀ ਕੀਤੀ ਜਾਵੇ। ਰੈਵਿਨਿਊ ਘਾਟੇ ਦੇ ਦਬਾਵ ਕਾਰਨ ਸਰਕਾਰ ਦਾ ਉਦਯੋਗ ਜਗਤ ਦੀ ਮੰਗਾ ਨੂੰ ਪੂਰਾ ਕਰਨਾ ਮੁਸ਼ਕਿਲ ਹੈ।

February Budget: ਸਰਕਾਰ ਵੱਲੋਂ ਜਨਤਾ ਨੂੰ ਮਿਲ ਸਕਦਾ ਹੈ ਇਹ ਤੋਹਫਾFebruary Budget: ਹਾਲਾਂਕਿ ਪਿਛਲੇ ਹੀ ਦਿਨਾਂ ਵਿੱਚ ਮਾਲੀ ਘਾਟੇ ਨੂੰ ਪੂਰਾ ਕਰਨ ਲਈ ਸਰਕਾਰ ਨੇ ੫੦,੦੦੦ ਕਰੋੜ ਰੁਪਏ ਦਾ ਕਰਜ਼ਾ ਲਿੱਤਾ ਹੈ। ਹੁਣ ਚੁਨੌਤੀ ਸਰਕਾਰ ਲਈ ਇਹ ਹੈ ਕਿ ਮਾਲੀ ਘਾਟੇ ਨੂੰ ਪੂਰਾ ਕਰਨ ਦੇ ਨਾਲ ਨਾਲ ਸਭ ਵਰਗਾਂ ਦੀ ਉਮੀਦ ਦੇ ਖਰਾਂ ਕਿਵੇਂ ਉਤਰਿਆ ਜਾਵੇ।

—PTC News

Related Post