ਮਾਮੂਲੀ ਵਿਵਾਦ ਤੋਂ ਬਾਅਦ ਫਿਰੋਜ਼ਪੁਰ 'ਚ ਨੌਜਵਾਨਾਂ ਨੇ ਦਿੱਤਾ ਘਟਨਾ ਨੂੰ ਅੰਜਾਮ!

By  Joshi October 7th 2017 02:13 PM -- Updated: October 7th 2017 02:14 PM

ਨੌਜਵਾਨਾਂ 'ਚ ਝਗੜਾ ਹੋ ਜਾਣਾ ਅੱਜਕਲ ਆਮ ਹੋ ਗਿਆ ਹੈ, ਪਰ ਘਟਦਾ ਸਬਰ ਅਤੇ ਵੱਧਦਾ ਗੁੱਸਾ ਅੱਜਕਲ ਕਿਸੇ ਦੀ ਜਾਨ 'ਤੇ ਵੀ ਭਾਰੂ ਹੋਣ ਲੱਗਿਆਂ ਕੋਈ ਬਹੁਤਾ ਸਮਾਂ ਨਹੀਂ ਲਗਾਉਂਦਾ।

Ferozpur ch mamuli jhagde ne lai ek naujwan di jaan!ਫਿਰੋਜ਼ਪੁਰ 'ਚ ਬੀਤੀ ਦੇਰ ਰਾਤ ਇੱਕ ਮਾਮੂਲੀ ਵਿਵਾਦ ਨੇ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ ਹੈ। ਝਗੜੇ ਨੂੰ ਲੈ ਕੇ ਤਿੰਨ ਨੌਜਵਾਨਾਂ ਵਲੋਂ ਇੱਕ ਨੌਜਵਾਨ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਜਦਕਿ ਦੋ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ।

Ferozpur ch mamuli jhagde ne lai ek naujwan di jaan!ਇਸ ਘਟਨਾ ਤੋਂ ਬਾਅਦ ਜ਼ਖਮੀ ਹੋਏ ਨੌਜਵਾਨਾਂ ਨੂੰ ਕੋਲ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇੱਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਰੈਫਰ ਕੀਤੇ ਜਾਣ ਦੀ ਖਬਰ ਹੈ ਜਦਕਿ ਦੂਸਰੇ ਨੌਜਵਾਨ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

—PTC News

Related Post