ਫਿਰੋਜ਼ਪੁਰ: ਬੀ. ਐੱਸ. ਐੱਫ. ਨੇ ਪਾਕਿਸਤਾਨ ਤੋਂ ਆਈ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ

By  Jashan A October 1st 2019 10:54 AM -- Updated: October 1st 2019 10:55 AM

ਫਿਰੋਜ਼ਪੁਰ: ਬੀ. ਐੱਸ. ਐੱਫ. ਨੇ ਪਾਕਿਸਤਾਨ ਤੋਂ ਆਈ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ,ਫਿਰੋਜ਼ਪੁਰ: ਸਰਹੱਦੀ ਇਲਾਕੇ ਫਿਰੋਜ਼ਪੁਰ 'ਚ ਬੀ. ਐੱਸ. ਐੱਫ. ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ। ਜਦੋਂ 135 ਬਟਾਲੀਅਨ ਨੇ ਪਾਕਿਸਤਾਨ ਵਲੋਂ ਆਈ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈਰੋਇਨ ਬਰਾਮਦ ਕੀਤੀ ਹੈ।

Heroinਭਾਰਤ-ਪਾਕਿ ਸਰਹੱਦ 'ਤੇ ਬੀ. ਐੱਸ. ਐੱਫ. ਦੀ ਚੈੱਕਪੋਸਟ ਓਲਡ ਮੋਹੰਮਦੀਵਾਲਾ ਨੇੜੇ ਜਵਾਨਾਂ ਨੂੰ ਸਤਲੁਜ ਦਰਿਆ 'ਚ ਕਾਲੇ ਰੰਗ ਦੀ ਟਾਇਰ ਟਿਊਬ ਆਉਂਦੀ ਦਿਖਾਈ ਦਿੱਤੀ।

ਹੋਰ ਪੜ੍ਹੋ: ਮਹਾਰਾਸ਼ਟਰ ਤੇ ਹਰਿਆਣਾ 'ਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਹੋਵੇਗੀ ਵੋਟਿੰਗ, 24 ਨੂੰ ਐਲਾਨੇ ਜਾਣਗੇ ਨਤੀਜੇ

Heroinਜਦੋਂ ਜਵਾਨਾਂ ਵਲੋਂ ਇਸ ਨੂੰ ਫੜ੍ਹਿਆ ਗਿਆ ਤਾਂ ਇਸ 'ਚੋਂ 2 ਪੀਲੇ ਰੰਗ ਦੇ ਟੇਪ ਕੀਤੇ ਹੋਏ ਪੈਕਟ ਬਰਾਮਦ ਹੋਏ, ਜਿਨ੍ਹਾਂ 'ਚ 2 ਕਿੱਲੋ, 135 ਗ੍ਰਾਮ ਹੈਰੋਇਨ ਸੀ। ਬੀ. ਐੱਸ. ਐੱਫ. ਜਵਾਨਾਂ ਵੱਲੋਂ ਹੈਰੋਇਨ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

Related Post