ਫਿਰੋਜ਼ਪੁਰ: ਪਤਨੀ ਤੇ ਬੱਚਿਆਂ ਦਾ ਕਤਲ ਵਾਲੇ ਹਵਾਲਾਤੀ ਨੇ ਜ਼ੇਲ੍ਹ 'ਚ ਲਿਆ ਫਾਹਾ, ਹੋਈ ਮੌਤ

By  Jashan A March 3rd 2019 10:01 AM -- Updated: March 3rd 2019 10:16 AM

ਫਿਰੋਜ਼ਪੁਰ: ਪਤਨੀ ਤੇ ਬੱਚਿਆਂ ਦਾ ਕਤਲ ਵਾਲੇ ਹਵਾਲਾਤੀ ਨੇ ਜ਼ੇਲ੍ਹ 'ਚ ਲਿਆ ਫਾਹਾ, ਹੋਈ ਮੌਤ,ਫਿਰੋਜ਼ਪੁਰ: ਫਿਰੋਜ਼ਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਫਿਰੋਜ਼ਪੁਰ ਵੀ ਜ਼ੇਲ੍ਹ 'ਚ ਇੱਕ ਵਿਅਕਤੀ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ।

fzr ਫਿਰੋਜ਼ਪੁਰ: ਪਤਨੀ ਤੇ ਬੱਚਿਆਂ ਦਾ ਕਤਲ ਵਾਲੇ ਹਵਾਲਾਤੀ ਨੇ ਜ਼ੇਲ੍ਹ 'ਚ ਲਿਆ ਫਾਹਾ, ਹੋਈ ਮੌਤ

ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਇਸ ਵਿਅਕਤੀ ਨੇ ਆਪਣੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮ੍ਰਿਤਕ ਦੀ ਪਹਿਚਾਣ ਪਰਮਜੀਤ ਸਿੰਘ ਪਿੰਡ ਆਸਲ ਵਜੋਂ ਹੋਈ ਹੈ।

fzr ਫਿਰੋਜ਼ਪੁਰ: ਪਤਨੀ ਤੇ ਬੱਚਿਆਂ ਦਾ ਕਤਲ ਵਾਲੇ ਹਵਾਲਾਤੀ ਨੇ ਜ਼ੇਲ੍ਹ 'ਚ ਲਿਆ ਫਾਹਾ, ਹੋਈ ਮੌਤ

ਜੇਲ੍ਹ 'ਚ ਬੰਦ ਹਵਾਲਾਤੀ ਵੱਲੋਂ ਕੀਤੀ ਆਤਮ ਹੱਤਿਆ ਦੀ ਪੁਸ਼ਟੀ ਕਰਦਿਆਂ ਜੇਲ੍ਹ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪਰਮਜੀਤ ਸਿਘ ਆਪਣੇ ਹੀ ਪਰਿਵਾਰ ਦਾ ਕਤਲ ਕਰਨ ਦੇ ਦੋਸ਼ਾਂ ਹੇਠ ਜੇਲ੍ਹ ਵਿਚ ਬੰਦ ਸੀ।

fzr ਫਿਰੋਜ਼ਪੁਰ: ਪਤਨੀ ਤੇ ਬੱਚਿਆਂ ਦਾ ਕਤਲ ਵਾਲੇ ਹਵਾਲਾਤੀ ਨੇ ਜ਼ੇਲ੍ਹ 'ਚ ਲਿਆ ਫਾਹਾ, ਹੋਈ ਮੌਤ

ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਪਹੁੰਚਾ ਦਿੱਤਾ ਗਿਆ ਹੈ, ਜਿਥੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

-PTC News

Related Post