ਮੀਂਹ ਮਗਰੋਂ ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ, ਆਵਾਜਾਈ 'ਤੇ ਲੱਗੀਆਂ ਬ੍ਰੇਕਾਂ

By  Jashan A January 19th 2020 10:59 AM

ਮੀਂਹ ਮਗਰੋਂ ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ, ਆਵਾਜਾਈ 'ਤੇ ਲੱਗੀਆਂ ਬ੍ਰੇਕਾਂ,ਫਿਰੋਜ਼ਪੁਰ: ਪਿਛਲੇ ਦਿਨੀਂ ਪੰਜਾਬ 'ਚ ਹੋਈ ਬਾਰਿਸ਼ ਤੋਂ ਬਾਅਦ ਇੱਕ ਦਮ ਠੰਡ ਫਿਰ ਵਧ ਗਈ ਹੈ, ਜਿਸ ਦੇ ਨਾਲ ਧੁੰਦ ਅਤੇ ਕੋਹਰੇ ਦੀ ਚਾਦਰ ਵੀ ਪੂਰੀ ਤਰ੍ਹਾਂ ਛਾ ਗਈ ਹੈ। ਅੱਜ ਸਵੇਰੇ ਤੜਕੇ ਪਈ ਸੰਘਣੀ ਧੁੰਦ ਨੇ ਵਿਜੀਬਿਲਟੀ ਕਾਫੀ ਘਟਾ ਦਿੱਤੀ ਹੈ।

Dense Fogਜਿਸ ਨਾਲ ਆਮ ਜਨਜੀਵਨ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਦਾ ਆਉਣਾ ਜਾਣਾ ਕਾਫੀ ਔਖਾ ਹੋ ਗਿਆ ਤੇ ਸੜਕਾਂ 'ਤੇ ਵਾਹਨ ਲਾਈਟਾਂ ਜਗਾ ਕੇ ਹੌਲੀ ਗਤੀ ਦੇ ਨਾਲ ਚੱਲ ਰਹੇ ਹਨ।

ਹੋਰ ਪੜ੍ਹੋ:ਬਠਿੰਡਾ 'ਚ ਸੰਘਣੀ ਧੁੰਦ ਦੇ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ,8 ਵਿਦਿਆਰਥੀਆਂ ਦੀ ਮੌਤ

ਰਾਹਗੀਰਾਂ ਦਾ ਕਹਿਣਾ ਕਿ ਕੁਝ ਵੀ ਦੂਰੀ ਤੋਂ ਬਾਅਦ ਅੱਗੇ ਦਿਖਾਈ ਨਹੀਂ ਦੇ ਰਿਹਾ ਅਤੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਬਹੁਤ ਸਲੋਅ ਸਪੀਡ 'ਚ ਜਾਣਾ ਪੈ ਰਿਹਾ ਹੈ।

ਉਧਰ ਬੱਸ ਡ੍ਰਾਈਵਰ ਨੇ ਦੱਸਿਆ ਕਿ ਲਗਭਗ ਇਕ ਘੰਟੇ ਦੀ ਦੂਰੀ ਵਾਲਾ ਫਿਰੋਜ਼ਪੁਰ ਮਮਦੋਟ ਦਾ ਸਫਰ ਸੰਘਣੀ ਧੁੰਦ ਦੇ ਕਾਰਨ ਡੇਢ ਘੰਟੇ ਦੇ ਵਿੱਚ ਨਿਬੜਿਆ ਹੈ ਕਿਉਂਕਿ ਸੜਕਾਂ ਦੇ ਉੱਪਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਅਤੇ ਸਾਵਧਾਨੀ ਦੇ ਨਾਲ ਸਲੋਅ ਸਪੀਡ ਵਿੱਚ ਜਾਣਾ ਪੈ ਰਿਹਾ ਹੈ।

-PTC News

Related Post