ਫਿਰੋਜ਼ਪੁਰ: ਪੰਚਾਇਤੀ ਚੋਣਾਂ 'ਚ ਅਣਗਹਿਲੀ ਵਰਤਣ ਵਾਲਾ ਐੱਸ.ਐੱਚ.ਓ. ਆਈਜੀ ਵੱਲੋਂ ਮੁਅੱਤਲ

By  Jashan A January 6th 2019 03:24 PM

ਫਿਰੋਜ਼ਪੁਰ: ਪੰਚਾਇਤੀ ਚੋਣਾਂ 'ਚ ਅਣਗਹਿਲੀ ਵਰਤਣ ਵਾਲਾ ਐੱਸ.ਐੱਚ.ਓ. ਆਈਜੀ ਵੱਲੋਂ ਮੁਅੱਤਲ,ਫਿਰੋਜ਼ਪੁਰ: ਬੀਤੀ 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ 'ਚ ਮਾਹੋਲ ਬਹੁਤ ਗਰਮਾ ਗਿਆ ਸੀ, ਜਿਸ ਦੌਰਾਨ ਕਈ ਥਾਵਾਂ 'ਤੇ ਹਿੰਸਕ ਝੜਪਾਂ ਵੀ ਹੋਈਆਂ। ਪੰਚਾਇਤੀ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ 'ਚ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ 'ਚ ਮਮਦੋਟ ਥਾਣੇ ਦੇ ਮੁਖੀ ਰਣਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਆਈਜੀ ਫਿਰੋਜ਼ਪੁਰ ਰੇਂਜ ਐਮਐਸ ਛੀਨਾ ਨੇ ਰਣਜੀਤ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। [caption id="attachment_236791" align="aligncenter" width="300"]Punjab Panchayat polls: SHO Mamdot suspended for negligence on duty ਫਿਰੋਜ਼ਪੁਰ: ਪੰਚਾਇਤੀ ਚੋਣਾਂ 'ਚ ਅਣਗਹਿਲੀ ਵਰਤਣ ਵਾਲਾ ਐੱਸ.ਐੱਚ.ਓ. ਆਈਜੀ ਵੱਲੋਂ ਮੁਅੱਤਲ[/caption] ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਦੇ ਦਿਨ ਮਮਦੋਟ ਦੇ ਪਿੰਡ ਲਖਮੀਰ ਕੇ ਹਿਠਾੜ ਵਿੱਚ ਬੂਥ 'ਤੇ ਕਬਜ਼ੇ ਕਰਦਿਆਂ ਅਣਪਛਾਤੇ ਗੁੰਡਿਆਂ ਨੇ ਬੈਲਟ ਬਾਕਸ ਨੂੰ ਅੱਗ ਲਾ ਦਿੱਤੀ ਸੀ। ਇਸ ਤੋਂ ਬਾਅਦ ਭੱਜਦੇ ਸਮੇਂ ਇਨ੍ਹਾਂ ਲੋਕਾਂ ਦੀ ਗੱਡੀ ਹੇਠ ਆ ਕੇ ਵੋਟ ਪਾਉਣ ਆਏ 50 ਸਾਲਾ ਮਹਿੰਦਰ ਸਿੰਘ ਦੀ ਮੌਤ ਹੋ ਗਈ ਸੀ।ਜਿਸ ਨੂੰ ਦੇਖਦੇ ਹੋਏ ਥਾਣੇਦਾਰ ਰਣਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ। [caption id="attachment_236793" align="aligncenter" width="300"]ferozpur ਫਿਰੋਜ਼ਪੁਰ: ਪੰਚਾਇਤੀ ਚੋਣਾਂ 'ਚ ਅਣਗਹਿਲੀ ਵਰਤਣ ਵਾਲਾ ਐੱਸ.ਐੱਚ.ਓ. ਆਈਜੀ ਵੱਲੋਂ ਮੁਅੱਤਲ[/caption] ਦੱਸ ਦੇਈਏ ਕਿ ਸਸਪੈਂਡ ਕੀਤੇ ਗਏ ਰਣਜੀਤ ਸਿੰਘ ਦੀ ਜਗ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨਵੇਂ ਐਸਐਚਓ ਪਰਮਜੀਤ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ। -PTC News

Related Post