ਤਿਉਹਾਰਾਂ ਦੇ ਦਿਨੀ ਮਠਿਆਈਆਂ ਨੂੰ ਲੱਗੀ “ਨਜ਼ਰ”, ਜਾਣੋ ਪੂਰਾ ਮਾਮਲਾ!!

By  Joshi October 19th 2018 08:50 AM

ਤਿਉਹਾਰਾਂ ਦੇ ਦਿਨੀ ਮਠਿਆਈਆਂ ਨੂੰ ਲੱਗੀ “ਨਜ਼ਰ”, ਜਾਣੋ ਪੂਰਾ ਮਾਮਲਾ!! ਫਗਵਾੜਾ: ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਮਿਲਾਵਟੀ ਮਿਠਾਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਨੂੰ ਰੋਕਣ ਦੇ ਲਈ ਮਿਠਾਈ ਵਿਕਰੇਤਾ ਦੀਆਂ ਦੁਕਾਨਾਂ ‘ਤੇ ਰੇਡ ਮਾਰ ਕੇ ਮਿਠਾਈਆ ਦੇ ਸੈਂਪਲ ਲਏ ਜਾ ਰਹੇ ਹਨ। ‘ਮਿਸ਼ਨ ਤੰਦਰੁਸਤ’ ਪੰਜਾਬ ਤਹਿਤ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੀਆਂ ਹਦਾਇਤਾਂ 'ਤੇ ਫਗਵਾੜੇ ਦੀਆਂ ਮਿਠਾਈ ਦੀਆਂ ਦੁਕਾਨਾਂ ਦੀ ਛਾਪੇਮਾਰੀ ਕੀਤੀ ਜਸ ਰਹੀ ਹੈ। ਹੋਰ ਪੜ੍ਹੋ:ਫੀਫਾ ਵਿਸ਼ਵ ਕੱਪ ਦੇਖਣ ਲਈ ਆਏ ਲੋਕਾਂ ‘ਤੇ ਚੜਾਈ ਟੈਕਸੀ, ਅੱਠ ਹੋਏ ਜ਼ਖਮੀ ਸੂਤਰਾਂ ਅਨੁਸਾਰ ਫਗਵਾੜਾ ਦੇ ਸੈਂਟਰਲ ਟਾਊਨ ਅਤੇ ਹਰਗੋਬਿੰਦ ਨਗਰ ਵਿਖੇ ਕੀਤੀ ਗਈ ਇਸ ਚੈਕਿੰਗ ਦੌਰਾਨ ਬਰਫ਼ੀ, ਕਲਾਕੰਦ, ਖੋਇਆ, ਪਨੀਰ ਦੇ ਸੈਂਪਲ ਭਰੇ ਗਏ। ਜਿਸ ਦੌਰਾਨ ਵੱਡੀ ਮਾਤਰਾ ਵਿੱਚ ਜਾਅਲੀ ਖੋਇਆ ਪਾਇਆ ਗਿਆ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਕਿ ਸੁੱਧ ਮਿਠਾਈ ਦੀ ਹੀ ਖਰੀਦ ਕੀਤੀ ਜਾਵੇ, ਨਾਲ ਹੀ ਟੀਮ ਵਲੋਂ ਮਿਠਾਈ ਵਿਕਰੇਤਾ ਨੂੰ ਕਿਹਾ ਗਿਆ ਹੈ ਕਿ ਉਹ ਮਿਠਾਈ ਬਣਾਉਣ ਲਈ ਉੱਚ ਗੁਣਵਤਾ ਦੇ ਖੋਏ ਦੀ ਵਰਤੋਂ ਕਰਨ।  ਜੇਕਰ ਵਿਕਰੇਤਾ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। —PTC News

Related Post