ਹਿੰਦ ਪਾਕਿ ਸੀਮਾ 'ਤੇ ਤਣਾਅ ਦੀ ਸਥਿਤੀ, ਆਮ ਜਨਤਾ ਨੂੰ ਸੀਮਾ ਦੇ 8 ਕਿਲੋਮੀਟਰ ਦੇ ਦਾਇਰੇ ਤੋਂ ਬਾਹਰ ਕੀਤਾ ਜਾ ਸਕਦੈ ਸ਼ਿਫਟ, ਅਧਿਕਾਰੀਆਂ ਦੀਆਂ ਲਗਾਈਆਂ ਡਿਊਟੀਆਂ, ਪੜ੍ਹੋ ਪੂਰਾ ਵੇਰਵਾ

By  Jashan A February 27th 2019 10:10 PM

ਹਿੰਦ ਪਾਕਿ ਸੀਮਾ 'ਤੇ ਤਣਾਅ ਦੀ ਸਥਿਤੀ, ਆਮ ਜਨਤਾ ਨੂੰ ਸੀਮਾ ਦੇ 8 ਕਿਲੋਮੀਟਰ ਦੇ ਦਾਇਰੇ ਤੋਂ ਬਾਹਰ ਕੀਤਾ ਜਾ ਸਕਦੈ ਸ਼ਿਫਟ, ਅਧਿਕਾਰੀਆਂ ਦੀਆਂ ਲਗਾਈਆਂ ਡਿਊਟੀਆਂ, ਪੜ੍ਹੋ ਪੂਰਾ ਵੇਰਵਾ,ਫਾਜ਼ਿਲਕਾ: ਪਾਕਿਸਤਾਨ ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੌਰਾਨ ਪੁਲਿਸ ਵੱਲੋਂ ਚੱਪੇ ਚੱਪੇ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਹਿੰਦ ਪਾਕਿ ਸੀਮਾ 'ਤੇ ਤਣਾਅ ਦੀ ਸਥਿਤੀ ਹੋਣ ਕਾਰਨ ਆਮ ਜਨਤਾ ਨੂੰ ਸੀਮਾ ਦੇ 8 ਕਿਲੋਮੀਟਰ ਦੇ ਦਾਇਰੇ ਤੋਂ ਬਾਹਰ ਸਿਫਟ ਕੀਤਾ ਜਾ ਸਕਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ।

ਇਸ ਲਈ ਤਣਾਅ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਨਿਮਨ ਅਨੁਸਾਰ ਵੱਖ ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਕੈਂਟਰ ਵਾਈਜ਼ ਲਗਾਈਆਂ ਜਾਂਦੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਇਹ ਅਧਿਕਾਰੀ ਯਕੀਨੀ ਬਣਾਉਣਗੇ ਕਿ ਕਿਸੇ ਵੀ ਸੂਰਤ 'ਚ ਹਿੰਦ ਪਾਕਿ ਸੀਮਾ ਦੇ ਦਾਇਰੇ 'ਚ 8 ਕਿਲੋਮੀਟਰ 'ਚ ਕੋਈ ਵਿਅਕਤੀ ਕੱਢਣੇ ਨਾ ਰਹਿ ਜਾਵੇ।

ਇਸ ਦਾ ਵੇਰਵਾ ਤੁਸੀਂ ਪੜ੍ਹ ਸਕਦੇ ਹੋ:

 

-PTC News

Related Post